July 6, 2024 00:38:02
post

Jasbeer Singh

(Chief Editor)

Punjab, Haryana & Himachal

ਜਨ ਹਿੱਤ ਸੰਮਤੀ ਵਲੋ ਸੜਕ ਸੁਰੱਖਿਆ ਫੋਰਸ ਪਟਿਆਲਾ ਰੇਂਜ ਨੂੰ ਮੈਡੀਕਲ ਕਿੱਟਾਂ ਦੇਣੀਆਂ ਸ਼ਲਾਘਾਯੋਗ : ਇੰਸਪੈਕਟਰ ਰਾਮਕੇਸ

post-img

ਪਟਿਆਲਾ, 5 ਮਾਰਚ (ਜਸਬੀਰ)-ਜਨ ਹਿੱਤ ਸੰਮਤੀ ਵਲੋਂ ਪ੍ਰਧਾਨ ਐਸ. ਕੇ. ਗੌਤਮ ਅਤੇ ਜਰਨਲ ਸਕੱਤਰ ਵਿਨੋਦ ਸ਼ਰਮਾ ਦੀ ਅਗਵਾਈ ਹੇਠ ਏ. ਡੀ. ਜੀ. ਪੀ. (ਟ੍ਰੈਫਿਕ) ਅਤੇ ਸੜਕ ਸੁਰੱਖਿਆ ਫੋਰਸ ਏ. ਐਸ. ਰਾਏ, ਐਸ. ਐਸ. ਪੀ. ਐਸ. ਐਸ. ਐਫ. ਗਗਨ ਅਜੀਤ ਸਿੰਘ ਦੀ ਅਗਵਾਈ ਪਟਿਆਲਾ ਰੇਂਜ ਅਫਸਰ ਇੰਸਪੈਕਟਰ ਰਾਮਕੇਸ ਨੂੰ ਮੈਡੀਕਲ ਕਿੱਟਾਂ ਦਿੱਤੀਆਂ ਗਈਆਂ। ਇਸ ਮੌਕੇ ਵਿਨੇ ਸ਼ਰਮਾ, ਲੈਫਟੀਨੈਂਟ ਜਗਦੀਪ ਸਿੰਘ ਜੋਸ਼ੀ, ਸਹੀਦੇ ਆਜਮ ਸ. ਭਗਤ ਸਿੰਘ ਰਾਜ ਯੁਵਾ ਪੁਰਸਕਾਰ ਵਿਜੇਤਾ ਪਰਮਿੰਦਰ ਭਲਵਾਨ ਪ੍ਰਧਾਨ ਯੂਥ ਫੈਡਰੇਸ਼ਨ ਆਫ ਇੰਡੀਆ ਅਤੇ ਮੈਂਬਰ ਨਸ਼ਾ ਮੁਕਤ ਭਾਰਤ ਅਭਿਆਨ, ਗਵਰਨਰ ਐਵਾਰਡੀ ਜਤਵਿੰਦਰ ਗਰੇਵਾਲ ਮੈਂਬਰ ਨਸ਼ਾ ਮੁਕਤ ਭਾਰਤ ਅਭਿਆਨ, ਏ. ਐਸ ਆਈ. ਹੀਰਾ ਸਿੰਘ, ਏ. ਐਸ. ਆਈ. ਬਲਹਾਰ ਸਿੰਘ, ਸਤੀਸ਼ ਜੋਸ਼ੀ, ਰੁਦਰਪ੍ਰਤਾਪ ਸਿੰਘ, ਲੱਕੀ ਹਰਦਾਸਪੁਰ ਨੇ ਸ਼ਿਰਕਤ ਕੀਤੀ।ਇਸ ਮੌਕੇ ਸੰਬੋਧਨ ਕਰਦਿਆਂ ਇੰਸਪੈਕਟਰ ਰਾਮਕੇਸ ਰੇਜ ਅਫਸਰ ਸੜਕ ਸੁਰੱਖਿਆ ਫੋਰਸ ਪਟਿਆਲਾ ਨੇ ਕਿਹਾ ਕਿ ਜਨ ਹਿੱਤ ਸੰਮਤੀ ਵਲੋਂ ਸੜਕ ਸੁਰੱਖਿਆ ਫੋਰਸ ਪਟਿਆਲਾ ਦੀਆਂ ਗੱਡੀਆਂ ਨੂੰ ਜਖਮੀਆਂ ਦੀ ਮਦਦ ਲਈ ਮੈਡੀਕਲ ਕਿੱਟਾਂ ਦੇਣਾ ਸ਼ਲਾਘਾਯੋਗ ਉਪਰਾਲਾ ਹੈ। ਇਸ ਤੋਂ ਇਲਾਵਾ ਸੰਸਥਾ ਵਲੋਂ ਲੋੜਵੰਦਾਂ ਦੀ ਮਦਦ ਕਰਨਾ ਸਭ ਤੋਂ ਉੱਤਮ ਸਮਾਜ ਸੇਵਾ ਹੈ। ਉਹਨਾਂ ਕਿਹਾ ਕਿ ਸੰਮਤੀ ਵਲੋਂ ਪ੍ਰਧਾਨ ਐਸ. ਕੇ. ਗੌਤਮ ਅਤੇ ਜਰਨਲ ਸਕੱਤਰ ਵਿਨੋਦ ਸ਼ਰਮਾ ਦੀ ਅਗਵਾਈ ਹੇਠ ਪਟਿਆਲਾ ਸ਼ਹਿਰ ਦੇ ਪਾਰਕਾਂ ਦੀ ਸਾਂਭ-ਸੰਭਾਲ ਕਰਨੀ, ਲੋੜਵੰਦ ਲੜਕੀਆਂ ਦੇ ਵਿਆਹਾ ਵਿਚ ਮਦਦ, ਲੋੜਵੰਦ ਪਰਿਵਾਰਾਂ ਨੂੰ ਰਾਸ਼ਨ, ਲੋੜਵੰਦਾਂ ਦੀ ਮਦਦ ਲਈ ਪੰਜ ਮੁਫ਼ਤ ਐਂਬੂਲੈਂਸ ਚਲਾਉਣੀਆਂ, ਰਾਜਿੰਦਰਾ ਹਸਪਤਾਲ ਵਿਚ ਲੋੜਵੰਦ ਮਰੀਜਾਂ ਲਈ ਵ੍ਹੀਲਚੇਅਰ, ਟ੍ਰਾਈਸਾਈਕਲ, ਮੁਫਤ ਦਵਾਈਆਂ ਦੇਣੀਆਂ ਬਹੁਤ ਸਲਾਹੁਣਯੋਗ ਹੈ। ਉਹਨਾਂ ਕਿਹਾ ਕਿ ਜਨ ਹਿੱਤ ਸੰਮਤੀ ਵਰਗੀ ਸਮਾਜ ਸੇਵੀ ਸੰਸਥਾ ਤੋਂ ਸੇਧ ਲੈ ਕੇ ਹੋਰਨਾਂ ਸੰਸਥਾਵਾਂ ਨੂੰ ਵੀ ਲੋੜਵੰਦਾਂ ਦੀ ਮਦਦ ਲਈ ਅੱਗੇ ਆਉਣਾ ਚਾਹੀਦਾ ਹੈ। ਇਸ ਮੌਕੇ ਜਨ ਹਿੱਤ ਸੰਮਤੀ ਦੇ ਪ੍ਰਧਾਨ ਐਸ. ਕੇ. ਗੌਤਮ ਅਤੇ ਜਰਨਲ ਸਕੱਤਰ ਵਿਨੋਦ ਸ਼ਰਮਾ ਨੇ ਕਿਹਾ ਕਿ ਉਹਨਾਂ ਦੀ ਸੰਸਥਾ ਹਮੇਸ਼ਾਂ ਲੋਕ ਭਲਾਈ ਦੇ ਕੰਮਾਂ ਲਈ ਹਰ ਸੰਭਵ ਮਦਦ ਕਰਦੀ ਰਹੇਗੀ।

Related Post