July 6, 2024 01:28:46
post

Jasbeer Singh

(Chief Editor)

Latest update

ਮੋਟਾਪੇ ਤੋਂ ਹੋ ਪਰੇਸ਼ਾਨ ਤਾਂ ਭੋਜਨ ਵਿਚ ਸ਼ਾਮਿਲ ਕਰ ਲਵੋ ਇਹ ਚੀਜ਼ਾਂ, ਦਿਨਾਂ ਵਿਚ ਛੂ-ਮੰਤਰ ਹੋਵੇਗੀ ਪੇਟ ਦੀ ਚਰਬੀ

post-img

ਅੱਜ ਦੇ ਸਮੇਂ ਵਿਚ ਮੋਟਾਪਾ ਬਹੁਗਿਣਤੀ ਲੋਕਾਂ ਲਈ ਸਮੱਸਿਆ ਬਣਦਾ ਜਾ ਰਿਹਾ ਹੈ। ਮੋਟਾਪਾ ਸਾਡੀ ਦਿੱਖ ਨੂੰ ਪ੍ਰਭਾਵਿਤ ਕਰਨ ਦੇ ਨਾਲ ਨਾਲ ਕਈ ਸਿਹਤ ਸਮੱਸਿਆਵਾਂ ਦਾ ਕਾਰਨ ਵੀ ਬਣਦਾ ਹੈ। ਇਸ ਲਈ ਇਸਨੂੰ ਸਮੇਂ ਸਿਰ ਕੰਟਰੌਲ ਕਰਨਾ ਬਹੁਤ ਜ਼ਰੂਰੀ ਹੈ।ਅੱਜ ਦੇ ਸਮੇਂ ਵਿਚ ਮੋਟਾਪਾ ਬਹੁਗਿਣਤੀ ਲੋਕਾਂ ਲਈ ਸਮੱਸਿਆ ਬਣਦਾ ਜਾ ਰਿਹਾ ਹੈ। ਮੋਟਾਪਾ ਸਾਡੀ ਦਿੱਖ ਨੂੰ ਪ੍ਰਭਾਵਿਤ ਕਰਨ ਦੇ ਨਾਲ ਨਾਲ ਕਈ ਸਿਹਤ ਸਮੱਸਿਆਵਾਂ ਦਾ ਕਾਰਨ ਵੀ ਬਣਦਾ ਹੈ। ਇਸ ਲਈ ਇਸਨੂੰ ਸਮੇਂ ਸਿਰ ਕੰਟਰੌਲ ਕਰਨਾ ਬਹੁਤ ਜ਼ਰੂਰੀ ਹੈ। ਮੋਟਾਪੇ ਦੇ ਵਧਣ ਦਾ ਸਭ ਤੋਂ ਵੱਡਾ ਕਾਰਨ ਸਾਡਾ ਬਦਲ ਰਿਹਾ ਖਾਣ ਪੀਣ ਅਤੇ ਜੀਵਨ ਸ਼ੈਲੀ ਹਨ। ਲੋੜ ਨਾਲ ਵਧੇਰੇ ਕੈਲੋਰੀ ਦਾ ਭੋਜਨ ਖਾਣ ਨਾਲ ਮੋਟਾਪੇ ਦੀ ਸਮੱਸਿਆ ਆਉਂਦੀ ਹੈ। ਇੱਕ ਬਾਲਗ ਆਦਮੀ ਨੂੰ ਪ੍ਰਤੀ ਦਿਨ 2500 ਕੈਲੋਰੀਆਂ ਦੀ ਲੋੜ ਹੁੰਦੀ ਹੈ, ਜਦੋਂ ਕਿ ਇੱਕ ਬਾਲਗ ਔਰਤ ਦੇ ਸਰੀਰ ਨੂੰ ਪ੍ਰਤੀ ਦਿਨ 2000 ਕੈਲੋਰੀਆਂ ਦੀ ਲੋੜ ਹੁੰਦੀ ਹੈ।ਅੱਜ ਕੱਲ੍ਹ ਮੋਟਾਪੇ ਨੂੰ ਘਟਾਉਣ ਲਈ ਕਈ ਤਰੀਕੇ ਪ੍ਰਚੱਲਿਤ ਹਨ। ਪਰ ਬਹੁਤ ਲੋਕ ਮੋਟਾਪੇ ਨੂੰ ਘਟਾਉਣ ਲਈ ਬਹੁਤ ਘੱਟ ਭੋਜਨ ਦਾ ਸੇਵਨ ਕਰਨ ਲਗਦੇ ਹਨ। ਇਹ ਵੀ ਸਾਡੀ ਸਿਹਤ ਲਈ ਸਹੀ ਨਹੀਂ ਹੈ। ਮੋਟਾਪੇ ਨੂੰ ਘਟਾਉਣ ਦੇ ਲਈ ਸਾਨੂੰ ਲੋੜੀਂਦੀ ਮਾਤਰਾ ਤੋਂ ਥੋੜਾ ਘੱਟ ਕੈਲਰੀ ਵਾਲੇ ਭੋਜਨ ਦਾ ਸੇਵਨ ਕਰਨਾ ਚਾਹੀਦਾ ਹੈ। ਆਓ ਜਾਣਦੇ ਹਾਂ ਕਿ ਮੋਟਾਪੇ ਨੂੰ ਘਟਾਉਣ ਲਈ ਕਿਹੜੇ ਭੋਜਨ ਪਦਾਰਥਾਂ ਨੂੰ ਆਪਣੀ ਡਾਇਟ ਵਿਚ ਸ਼ਾਮਿਲ ਕਰਨਾ ਚਾਹੀਦਾ ਹੈ।ਮੋਟਾਪੇ ਨੂੰ ਘਟਾਉਣ ਦੇ ਲਈ ਸਾਨੂੰ ਆਪਣੀ ਡਾਇਟ ਵਿਚ ਸਿਹਤਮੰਦ ਭੋਜਨ ਸ਼ਾਮਿਲ ਕਰਨੇ ਚਾਹੀਦੇ ਹਨ। ਮੋਟਾਪੇ ਨੂੰ ਘੱਟ ਕਰਨ ਲਈ ਸਭ ਤੋਂ ਵੱਧ ਕਾਰਗਰ ਭੋਜਨ ਪ੍ਰੋਟੀਨ ਯੁਕਤ ਭੋਜਨ ਹੈ। ਪ੍ਰੋਟੀਨ ਵਾਲਾ ਭੋਜਨ ਖਾਣ ਨਾਲ ਸਾਨੂੰ ਲੰਮਾ ਸਮਾਂ ਭੁੱਖ ਨਹੀਂ ਲਗਦੀ, ਜਿਸ ਕਰਕੇ ਅਸੀਂ ਦਿਨ ਭਰ ਨਿਯਮਿਤ ਰੂਪ ਵਿਚ ਖਾਣਾ ਖਾਂਦੇ ਹਾਂ। ਇਸਦੇ ਇਲਾਵਾ ਸਾਨੂੰ ਹਾਈ ਫਾਇਬਰ ਭੋਜਨ ਪਦਾਰਥਾਂ ਨੂੰ ਆਪਣੇ ਰੋਜ਼ਾਨਾ ਭੋਜਨ ਵਿਚ ਸ਼ਾਮਿਲ ਕਰਨਾ ਚਾਹੀਦਾ ਹੈ। ਇਸ ਨਾਲ ਸਾਡੀ ਪਾਚਨ ਪ੍ਰਣਾਲੀ ਠੀਕ ਰਹਿੰਦੀ ਹੈ।ਫੋਰਬਸ ਦੀ ਰਿਪੋਰਟ ਅਨੁਸਾਰ ਯੋਜਨਾਬੱਧ ਤਰੀਕੇ ਨਾਲ ਲਈ ਖੁਰਾਕ ਅਤੇ ਚੰਗੀ ਜੀਵਨ ਸ਼ੈਲੀ ਮੋਟਾਪੇ ਨੂੰ ਘੱਟ ਕਰਨ ਵਿਚ ਬਹੁਤ ਮਦਦਗਾਰ ਹੁੰਦੀ ਹੈ।ਮੋਟਾਪੇ ਨੂੰ ਘੱਟ ਕਰਨ ਵਾਲੇ ਭੋਜਨ ਪਦਾਰਥ . ਪੇਟ ਦੀ ਚਰਬੀ ਨੂੰ ਘੱਟ ਕਰਨ ਲਈ ਦਾਲਾਂ, ਹਰੀਆਂ ਸਬਜ਼ੀਆਂ ਤੇ ਪਲਾਂਟ ਅਧਾਰਿਤ ਭੋਜਨ ਨੂੰ ਤਰਜੀਹ ਦੇਣੀ ਚਾਹੀਦੀ ਹੈ। ਇਸ ਦਾ ਕਾਰਨ ਹੈ ਕਿ ਇਹਨਾਂ ਵਿਚ ਲੀਨ ਪ੍ਰੋਟੀਨ ਹੁੰਦਾ ਹੈ। ਇਸ ਦੇ ਨਾਲ ਹੀ ਇਹਨਾਂ ਵਿਚ ਫਾਈਬਰ ਵੀ ਭਰਪੂਰ ਹੁੰਦਾ ਹੈ ਜੋ ਕਿ ਚਰਬੀ ਨੂੰ ਘਟਾਉਣ ਵਿਚ ਮੱਦਦਗਾਰ ਹੈ। . ਵਜਨ ਘਟਾਉਣ ਦਾ ਮਤਲਬ ਖਾਣਾ ਘਟਾਉਣਾ ਨਹੀਂ ਹੁੰਦਾ। ਤੁਹਾਨੂੰ ਰੋਜ਼ਾਨਾ ਲਈ ਲੋੜੀਂਦੇ ਪੌਸ਼ਕ ਤੱਤਾਂ ਦਾ ਸੇਵਨ ਜ਼ਰੂਰ ਹੀ ਕਰਨਾ ਚਾਹੀਦਾ ਹੈ। ਅਜਿਹੇ ਵਿਚ ਤੁਸੀਂ ਆਂਡਿਆਂ ਦਾ ਸੇਵਨ ਕਰ ਸਕਦੇ ਹੋ। ਆਂਡੇ ਪ੍ਰੋਟੀਨ ਦਾ ਚੰਗਾ ਸ੍ਰੋਤ ਹਨ, ਇਹਨਾਂ ਵਿਚ ਵਿਟਾਮਿਨ, ਫਾਸਫੋਰਸ, ਕੈਲਸ਼ੀਅਮ ਅਤੇ ਪੋਟਾਸ਼ੀਅਮ ਜਿਹੇ ਖਣਿਜ ਹੁੰਦੇ ਹਨ। ਨਾਨਵੈਜਟੇਰੀਅਨ ਲੋਕਾਂ ਲਈ ਸੈਲਮਨ ਮੱਛੀ ਦਾ ਸੇਵਨ ਵੀ ਮੋਟਾਪੇ ਤੋਂ ਬਚਣ ਤਾਂ ਚੰਗਾ ਤਰੀਕਾ ਹੈ। . ਫਲਾਂ ਦਾ ਸੇਵਨ ਕਰਨਾ ਸਾਡੀ ਸਿਹਤ ਲਈ ਬੇਹੱਦ ਚੰਗਾ ਹੈ। ਫਲਾਂ ਵਿਚੋਂ ਤੁਸੀਂ ਸੇਬ, ਬੈਰੀਜ ਤੇ ਅਵਾਕਾਡੋ ਦਾ ਸੇਵਨ ਕਰੋ। ਇਹਨਾਂ ਵਿਚ ਫਾਈਬਰ ਭਰਪੂਰ ਹੁੰਦੀ ਹੈ। ਇਹਨਾਂ ਦੇ ਸੇਵਨ ਨਾਲ ਪਾਚਨ ਪ੍ਰਣਾਲੀ ਬਹੁਤ ਹੀ ਚੰਗੇ ਤਰੀਕੇ ਨਾਲ ਕਾਰਜ ਕਰਦੀ ਹੈ ਤੇ ਵਜਨ ਘਟਾਉਣ ਵਿਚ ਬਹੁਤ ਮੱਦਦ ਮਿਲਦੀ ਹੈ। . ਫਲਾਂ ਵਾਂਗ ਹੀ ਹਰੀਆਂ ਸਬਜ਼ੀਆਂ ਸਾਡੀ ਸਿਹਤ ਲਈ ਵਰਦਾਨ ਹਨ। ਤੁਸੀਂ ਆਪਣੀ ਡਾਈਟ ਵਿਚ ਮੌਸਮੀ ਹਰੀਆਂ ਸਬਜ਼ੀਆਂ ਸ਼ਾਮਿਲ ਕਰੋ। ਤੁਸੀਂ ਬ੍ਰੌਕਲੀ, ਪੱਤਗੋਭੀ ਤੇ ਫੁੱਲਗੋਭੀ ਆਦਿ ਦਾ ਸੇਵਨ ਕਰੋ। ਸਬਜ਼ੀਆਂ ਵਿਚ ਵੀ ਫਾਈਬਰ ਚੋਖੀ ਮਾਤਰਾ ਵਿਚ ਹੁੰਦਾ ਹੈ। . ਜਦ ਇਕ ਮੁਕੰਮਲ ਡਾਈਟ ਦੀ ਗੱਲ ਆਉਂਦੀ ਹੈ ਤਾਂ ਫਲ, ਸਬਜ਼ੀਆਂਂ ਤੇ ਪ੍ਰੋਟੀਨ ਯੁਕਤ ਮੀਟ-ਆਂਡੇ ਤੋਂ ਬਾਅਦ ਅਗਲਾ ਨਾਮ ਨਟਸ ਤੇ ਸੀਡਸ ਦਾ ਆਉਂਦਾ ਹੈ। ਜਿੱਥੇ ਨਟਸ ਪ੍ਰੋਟੀਨ, ਫਾਇਬਰ ਤੇ ਚੰਗੀ ਵਸਾ ਦਾ ਸ੍ਰੋਤ ਹੁੰਦੇ ਹਨ ਉੱਥੇ ਹੀ ਸੀਡਸ ਜਿਵੇਂ ਕਿ ਅਲਸੀ ਦੇ ਬੀਜ, ਚੀਆ ਸੀਡਸ ਆਦਿ ਖਣਿਜਾਂ, ਵਿਟਾਮਿਨਾਂ ਆਦਿ ਦਾ ਨਾਲ ਭਰਪੂਰ ਹੁੰਦੇ ਹਨ। ਇਹਨਾਂ ਨੂੰ ਖਾਣ ਨਾਲ ਮੋਟਾਪੇ ਵਰਗੀਆਂ ਬਿਮਾਰੀਆਂ ਜੜ੍ਹੋਂ ਖਤਮ ਹੋ ਜਾਂਦੀਆਂ ਹਨ। (ਉੱਪਰ ਦਿੱਤੇ ਤੱਥ-ਜਾਣਕਾਰੀ ਆਮ ਜਾਣਕਾਰੀ ‘ਤੇ ਅਧਾਰਿਤ ਹਨ। ਨਿਊਜ਼ 18 ਇਨ੍ਹਾਂ ਦੀ ਪੁਸ਼ਟੀ ਨਹੀਂ ਕਰਦਾ। ਇਨ੍ਹਾਂ ਨੂੰ ਅਜ਼ਮਾਉਣ ਤੋਂ ਪਹਿਲਾਂ ਸਬੰਧਤ ਮਾਹਿਰਾਂ ਦੀ ਸਲਾਹ ਲਵੋ।)

Related Post