July 6, 2024 01:13:24
post

Jasbeer Singh

(Chief Editor)

Patiala News

Benefits of Aloe Vera: ਗੁਣਾਂ ਦੀ ਗੁੱਥਲੀ ਹੈ ਐਲੋਵੇਰਾ, ਕਈ ਤਰੀਕਿਆਂ ਨਾਲ ਹੁੰਦੀ ਹੈ ਇਸਦੀ ਵਰਤੋਂ, ਜਾਣੋ ਇਸ ਦੇ ਅਹ

post-img

ਜਦ ਗੱਲ ਪਰੰਪਰਿਕ ਚਿਕਿਤਸਾ ਦੀ ਆਉਂਦੀ ਹੈ ਤਾਂ ਸਾਡੇ ਧਿਆਨ ਵਿਚ ਆਯੂਰਵੈਦ ਦਾ ਨਾਮ ਆਉਂਦਾ ਹੈ। ਆਯੂਰਵੈਦ ਸਾਡੇ ਦੇਸ਼ ਭਾਰਤ ਵਿਚ ਪੈਦਾ ਹੋਈ ਇਲਾਜ ਪ੍ਰਣਾਲੀ ਹੈ। ਅਜਿਹੀਆਂ ਬਹੁਤ ਸਾਰੀਆਂ ਸਿਹਤ ਸਮੱਸਿਆਵਾਂ ਹਨ, ਜਿਨ੍ਹਾਂ ਦਾ ਇਲਾਜ ਆਯੂਰਵੈਦ ਹੀ ਕਰ ਪਾਉਂਦਾ ਹੈ ਤੇ ਕਿਸੇ ਹੋਰ ਚਿਕਿਤਸਾ ਪ੍ਰਣਾਲੀ ਤੋਂ ਵੀ ਕਾਰਗਰ ਸਾਬਿਤ ਨਹੀਂ ਹੁੰਦੀ। ਆਯੂਰਵੈਦ ਵਿਚ ਇਲਾਜ ਲਈ ਕਈ ਤਰ੍ਹਾਂ ਦੇ ਪੇੜ ਪੌਦਿਆਂ ਤੇ ਜੜ੍ਹੀ ਬੂਟੀਆਂ ਦੀ ਵਰਤੋਂ ਕੀਤੀ ਜਾਂਦੀ ਹੈ। ਇਹਨਾਂ ਵਿਚੋਂ ਇਕ ਬੇਹੱਦ ਅਹਿਮ ਐਲੋਵੇਰਾ ਹੈ। ਜਿਸ ਇਨਸਾਨ ਦਾ ਆਯੂਰਵੈਦ ਵਿਚ ਥੋੜਾ ਬਹੁਤ ਵੀ ਵਿਸ਼ਵਾਸ ਹੈ, ਉਸ ਨੇ ਕਦੇ ਨਾ ਕਦੇ ਐਲੋਵੇਰਾ ਦੀ ਵਰਤੋਂ ਜ਼ਰੂਰ ਕੀਤੀ ਹੋਵੇਗੀ ਜਾਂ ਇਸ ਦੇ ਫਾਇਦੇਮੰਦ ਹੋਣ ਬਾਰੇ ਸੁਣਿਆ ਹੋਵੇਗਾ। ਬਿਨਾਂ ਸ਼ੱਕ ਐਲੋਵੇਰਾ ਸਾਡੀ ਸਿਹਤ ਨੂੰ ਕਈ ਲਾਭ ਪਹੁੰਚਾਉਣ ਦੀ ਸਮਰੱਥਾ ਰੱਖਦਾ ਹੈ। ਆਓ ਅੱਜ ਤੁਹਾਨੂੰ ਦੱਸੀਏ ਕਿ ਐਲੋਵੇਰਾ ਤੋਂ ਕਿਹੜੇ ਅਹਿਮ ਲਾਭ ਲਏ ਜਾ ਸਕਦੇ ਹਨ –ਐਲੋਵੇਰਾ ਦੇ ਗੁਣਐਲੋਵੇਰਾ ਨੂੰ ਔਸ਼ਧਿਕ ਗੁਣਾਂ ਵਾਲਾ ਪੌਦਾ ਮੰਨਿਆ ਜਾਂਦਾ ਹੈ। ਇਸ ਵਿਚ ਐਂਟੀ ਇੰਨਫਲਾਮੇਟਰੀ, ਐਂਟੀਆਕਸੀਡੇਂਟ ਅਤੇ ਐਂਟੀ ਬੈਕਟੀਰੀਆ ਗੁਣ ਮੌਜੂਦ ਹੁੰਦੇ ਹਨ। ਇਹਨਾਂ ਸਦਕਾ ਇਹ ਸਾਨੂੰ ਕਈ ਤਰੀਕਿਆਂ ਨਾਲ ਲਾਭ ਪਹੁੰਚਾਉਂਦਾ ਹੈ। ਐਲੋਵੇਰਾ ਦਾ ਜੂਸ ਕੱਢ ਲਿਆ ਜਾਂਦਾ ਹੈ ਤੇ ਇਸ ਜੂਸ ਨੂੰ ਕੱਚਾ ਜਾਂ ਪਾਣੀ ਵਿਚ ਮਿਲਾ ਕੇ ਪੀਤਾ ਜਾਂਦਾ ਹੈ, ਜਿਸ ਦੇ ਕਈ ਫਾਇਦੇ ਹਨ। ਸਕਿਨ ਕੇਅਰ ਲਈ ਐਲੋਵੇਰਾ ਬੇਹੱਦ ਕਾਰਗਰ ਹੈ। ਆਓ ਤੁਹਾਨੂੰ ਇਸ ਦੇ ਪ੍ਰਮੁੱਖ ਫਾਇਦਿਆਂ ਤੋਂ ਜਾਣੂ ਕਰਵਾਈਏ –ਐਲੋਵੇਰਾ ਦੇ ਫਾਇਦੇਐਲੋਵੇਰਾ ਵਿਚ ਅਜਿਹੇ ਗੁਣ ਮੌਜੂਦ ਹੁੰਦੇ ਹਨ ਕਿ ਇਸ ਦੇ ਜੂਸ ਦਾ ਸੇਵਨ ਸਾਡੀ ਪਾਚਣ ਕਿਰਿਆ ਨੂੰ ਦਰੁਸਤ ਕਰਦਾ ਹੈ। ਜੇਕਰ ਕਿਸੇ ਇਨਸਾਨ ਦੀ ਪਾਚਣ ਕਿਰਿਆ ਚੰਗੀ ਹੋਵੇਗੀ ਤਾਂ ਉਸ ਦੀਆਂ ਅੱਧੋਂ ਵੱਧ ਸਮੱਸਿਆਵਾਂ ਦਾ ਹੱਲ ਹੋ ਜਾਂਦਾ ਹੈ।ਸਕਿਨ ਕੇਅਰ ਦੇ ਲਈ ਐਲੋਵੇਰਾ ਦੀ ਵਰਤੋਂ ਤੋਂ ਕੋਈ ਅਣਜਾਣ ਨਹੀਂ ਹੈ। ਇਹ ਸਾਡੇ ਚਿਹਰੇ ਦੇ ਦਾਗ਼, ਦਾਣੇਦਾਰ ਫਿਨਸੀਆਂ, ਕਾਲੇ ਘੇਰੇ ਆਦਿ ਨੂੰ ਖਤਮ ਕਰਨ ਵਿਚ ਸਹਾਈ ਹੁੰਦਾ ਹੈ।ਐਲੋਵੇਰਾ ਸ਼ੂਗਰ ਪੀੜਤਾਂ ਲਈ ਬਹੁਤ ਫਾਇਦੇਮੰਦ ਹੈ। ਇਹ ਸਾਡੀਆਂ ਪੈਨਕਰੀਆਜ਼ ਵਿਚ ਬੇਨਟਾਸੇਨਸ ਨੂੰ ਤੇਜ਼ ਕਰਦਾ ਹੈ। ਇਸ ਨਾਲ ਸ਼ੂਗਰ ਕੰਟਰੋਲ ਕਰਨ ਵਿਚ ਮੱਦਦ ਮਿਲਦੀ ਹੈ।ਅਸੀਂ ਤੁਹਾਡੇ ਨਾਲ ਇਹ ਗੱਲ ਸਾਂਝੀ ਕੀਤੀ ਹੈ ਕਿ ਐਲੋਵੇਰਾ ਵਿਚ ਕਈ ਤਰ੍ਹਾਂ ਦੇ ਔਸ਼ਧਿਕ ਗੁਣ, ਵਿਟਾਮਿਨ ਤੇ ਮਿਨਰਲਸ ਮੌਜੂਦ ਹੁੰਦੇ ਹਨ। ਇਹਨਾਂ ਗੁਣਾਂ ਸਦਕਾ ਐਲੋਵੇਰਾ ਸਾਡੀ ਸਰੀਰ ਲਈ ਟਾਨਿੱਕ ਦਾ ਕੰਮ ਕਰਦਾ ਹੈ।ਉੱਪਰ ਦਿੱਤੇ ਤੱਥ-ਜਾਣਕਾਰੀ ਆਮ ਜਾਣਕਾਰੀ ‘ਤੇ ਅਧਾਰਿਤ ਹਨ। ਨਿਊਜ਼ 18 ਇਨ੍ਹਾਂ ਦੀ ਪੁਸ਼ਟੀ ਨਹੀਂ ਕਰਦਾ। ਇਨ੍ਹਾਂ ਨੂੰ ਅਜ਼ਮਾਉਣ ਤੋਂ ਪਹਿਲਾਂ ਸਬੰਧਤ ਮਾਹਿਰਾਂ ਦੀ ਸਲਾਹ ਲਵੋ।  

Related Post