July 6, 2024 03:07:09
post

Jasbeer Singh

(Chief Editor)

Sports

IPL 2024 ਦੇ ਲਈ ਬਿਲਕੁਲ ਤਿਆਰ ਹੈ ਮੁੱਲਾਪੁਰ ਸਟੇਡੀਅਮ, ਪੜ੍ਹੋ ਪੂਰੀ ਜਾਣਕਾਰੀ

post-img

ਚੰਡੀਗੜ੍ਹ: IPL 2024 22 ਮਾਰਚ ਤੋਂ ਸ਼ੁਰੂ ਹੋਵੇਗਾ। ਪੰਜਾਬ ਅਤੇ ਦਿੱਲੀ ਵਿਚਾਲੇ 23 ਮਾਰਚ ਨੂੰ ਹੋਣ ਵਾਲੇ ਮੈਚ ਲਈ ਪੰਜਾਬ ਕ੍ਰਿਕਟ ਐਸੋਸੀਏਸ਼ਨ ਦਾ ਨਵਾਂ ਸਟੇਡੀਅਮ ਤਿਆਰ ਹੈ। ਪਹਿਲੀ ਵਾਰ ਮੁੱਲਾਪੁਰ ‘ਚ ਆਈ.ਪੀ.ਐੱਲ ਦਾ ਮੈਚ ਹੋਣ ਜਾ ਰਿਹਾ ਹੈ। ਸਟੇਡੀਅਮ ਵਿੱਚ ਗਰਾਊਂਡ ਅਤੇ ਹੋਰ ਕੰਮ ਮੁਕੰਮਲ ਕਰ ਲਏ ਗਏ ਹਨ। ਪੰਜਾਬ ਕਿੰਗਜ਼ ਦੀ ਟੀਮ ਮੈਨੇਜਮੈਂਟ ਨੇ ਵੀ ਮੁੱਲਾਂਪੁਰ ਸਟੇਡੀਅਮ ਵਿੱਚ ਆਪਣੀਆਂ ਤਿਆਰੀਆਂ ਸ਼ੁਰੂ ਕਰ ਦਿੱਤੀਆਂ ਹਨ।ਹਾਲਾਂਕਿ ਇਹ ਵੀ ਚਰਚਾ ਹੈ ਕਿ ਜੇਕਰ ਕਿਸੇ ਕਾਰਨ ਮੁੱਲਾਂਪੁਰ ‘ਚ ਮੈਚ ਨਹੀਂ ਕਰਵਾਇਆ ਜਾਂਦਾ ਤਾਂ ਮੋਹਾਲੀ ‘ਚ ਹੀ ਕਰਵਾਇਆ ਜਾਵੇਗਾ। ਕਿਉਂਕਿ ਮੁੱਲਾਂਪੁਰ ਵਿੱਚ ਸਟੇਡੀਅਮ ਨੂੰ ਜੋੜਨ ਵਾਲੀ ਨਵੀਂ ਸੜਕ ਦਾ ਕੰਮ ਚੱਲ ਰਿਹਾ ਹੈ। ਪਰ ਪੀਸੀਏ ਦੇ ਸੂਤਰਾਂ ਦੀ ਮੰਨੀਏ ਤਾਂ ਮੈਚ ਮੁੱਲਾਂਪੁਰ ਵਿੱਚ ਹੀ ਹੋਵੇਗਾ।ਨਵੇਂ ਸਟੇਡੀਅਮ ਦੀ ਗੱਲ ਕਰੀਏ ਤਾਂ ਇਸ ਦੀ ਦਰਸ਼ਕਾਂ ਦੀ ਸਮਰੱਥਾ 33 ਹਜ਼ਾਰ ਦੇ ਕਰੀਬ ਹੈ ਜਦੋਂਕਿ ਮੁਹਾਲੀ ਸਟੇਡੀਅਮ ਵਿੱਚ 27 ਹਜ਼ਾਰ ਲੋਕਾਂ ਦੇ ਬੈਠਣ ਦੀ ਸਮਰੱਥਾ ਹੈ। ਮੁੱਲਾਂਪੁਰ ਸਟੇਡੀਅਮ ਮੋਹਾਲੀ ਸਟੇਡੀਅਮ ਤੋਂ ਬਿਲਕੁਲ ਵੱਖਰਾ ਹੈ। ਇੱਥੋਂ ਦਾ ਡਰੈਸਿੰਗ ਰੂਮ ਆਕਾਰ ਵਿੱਚ ਮੁਹਾਲੀ ਨਾਲੋਂ ਤਿੰਨ ਗੁਣਾ ਵੱਡਾ ਹੈ। ਇਸ ਤੋਂ ਇਲਾਵਾ ਨਵੇਂ ਸਟੇਡੀਅਮ ਵਿੱਚ ਟੀਮਾਂ ਦੇ ਐਂਟਰੀ ਗੇਟ ਦੇ ਸਾਹਮਣੇ ਨੈੱਟ ਸੈਸ਼ਨ ਦਾ ਖੇਤਰ ਬਣਾਇਆ ਗਿਆ ਹੈ ਜਿੱਥੇ ਅਭਿਆਸ ਲਈ 12 ਪਿੱਚਾਂ ਬਣਾਈਆਂ ਗਈਆਂ ਹਨ।ਸਟੇਡੀਅਮ ਦੇ ਅੰਦਰ ਹੀ 1500 ਤੋਂ 1700 ਕਾਰਾਂ ਲਈ ਪਾਰਕਿੰਗ ਦੀ ਥਾਂ ਬਣਾਈ ਗਈ ਹੈ। ਪੀਸੀਏ ਦੇ ਨਵੇਂ ਸਟੇਡੀਅਮ ਵਿੱਚ ਪਹਿਲੀ ਵਾਰ ਆਈਪੀਐਲ ਵਰਗਾ ਅੰਤਰਰਾਸ਼ਟਰੀ ਮੈਚ ਹੋਣ ਜਾ ਰਿਹਾ ਹੈ। ਨਿਊਜ਼ 18 ਨੇ ਆਈਪੀਐਲ ਮੈਚਾਂ ਬਾਰੇ ਸਭ ਤੋਂ ਪਹਿਲਾਂ ਜਾਣਕਾਰੀ ਦਿੱਤੀ ਸੀ ਕਿ ਆਈਪੀਐਲ 2024 ਦੇ ਮੈਚ ਮੁਹਾਲੀ ਦੀ ਬਜਾਏ ਮੁੱਲਾਂਪੁਰ ਵਿੱਚ ਹੋਣਗੇ।  

Related Post