July 6, 2024 01:58:36
post

Jasbeer Singh

(Chief Editor)

Patiala News

ਸ਼ਹਿਰ ਦੇ ਵਿਕਾਸ ਨੂੰ ਗਤੀ ਦੇਣ ਲਈ ਦਿਨ ਰਾਤ ਕੰਮ ਕਰਨ ਨਿਗਮ ਕਰਮਚਾਰੀ : ਕਮਿਸ਼ਨਰ ਆਦਿਤਿਆ ਡੇਚਲਵਾਲ

post-img

ਪਟਿਆਲਾ, 12 ਮਾਰਚ (ਜਸਬੀਰ)-ਸ਼ਾਹੀ ਸ਼ਹਿਰ ਪਟਿਆਲਾ ਦੇ ਨਵ ਨਿਯੁਕਤ ਕਮਿਸ਼ਨਰ ਯੰਗ ਆਈ. ਏ. ਐਸ. ਅਧਿਕਾਰੀ ਆਦਿਤਿਆ ਡੇਚਲਵਾਲ ਨੇ ਨਗਰ ਨਿਗਮ ਦੇ ਸਮੂਹ ਮੁਲਾਜ਼ਮਾਂ ਅਤੇ ਅਧਿਕਾਰੀਆਂ ਨੂੰ ਕਿਹਾ ਕਿ ਉਹ ਸ਼ਹਿਰ ਦੇ ਵਿਕਾਸ ਨੂੰ ਗਤੀ ਦੇਣ ਲਈ ਦਿਨ ਰਾਤ ਕੰਮ ਕਰਨ। ਆਮ ਲੋਕਾਂ ਦਾ ਸਿੱਧਾ ਸਬੰਧ ਨਗਰ ਨਿਗਮ ਨਾਲ ਪੈਂਦਾ ਹੈ ਅਤੇ ਸਮੂਹ ਨਾਗਰਿਕ ਸਹੂਲਤਾਂ ਨਗਰ ਨਿਗਮ ਵਲੋਂ ਹੀ ਮੁਹੱਈਆ ਕਰਵਾਈਆਂ ਜਾਂਦੀਆਂ ਹਨ, ਇਸ ਲਈ ਨਗਰ ਨਿਗਮ ਦੀ ਬਹੁਤ ਵੱਡੀ ਜ਼ਿੰਮੇਵਾਰੀ ਹੈ। ਸ਼ਹਿਰ ਵਿਚ ਪਾਣੀ, ਸੀਵਰੇਜ, ਸਟਰੀਟ ਲਾਈਟ, ਸੜਕਾਂ, ਸੈਨੀਟੇਸ਼ਨ ਵਰਗੇ ਕੰਮ ਪਹਿਲ ਦੇ ਆਧਾਰ ’ਤੇ ਕੀਤੇ ਜਾਣ। ਇਨ੍ਹਾਂ ਕੰਮਾਂ ਦਾ ਆਮ ਨਾਗਰਿਕਾਂ ਨਾਲ ਸਿੱਧਾ ਸਬੰਧ ਹੈ। ਸਮੁੱਚੇ ਸ਼ਹਿਰ ਨੂੰ ਸਾਫ ਸੁਥਰਾ ਰੱਖਣ ਅਤੇ ਸ਼ਹਿਰ ਨੂੰ ਹਰਾ ਭਰਾ ਕਰਨ ਲਈ ਹਰ ਕਰਮਚਾਰੀ ਸਹਿਯੋਗ ਦਵੇ। ਕਮਿਸ਼ਨਰ ਇਥੇ ਨਗਰ ਨਿਗਮ ਦੇ ਮੁਲਾਜ਼ਮਾਂ ਦੀ ਜਥੇਬੰਦੀ ਕਰਮਚਾਰੀ ਦਲ ਦੇ ਆਗੂਆਂ ਨਾਲ ਗੱਲਬਾਤ ਕਰ ਰਹੇ ਸਨ। ਇਸ ਮੌਕੇ ਨਿਗਮ ਦੇ ਕਰਮਚਾਰੀ ਦਲ ਵਲੋਂ ਪਟਿਆਲਾ ਨਗਰ ਨਿਗਮ ਦਾ ਕਮਿਸ਼ਨਰ ਨਿਯੁਕਤ ਹੋਣ ’ਤੇ ਆਦਿਤਿਆ ਡੇਚਲਵਾਲ ਨੂੰ ਗੁਲਦਸਤਾ ਦੇ ਕੇ ਸਨਮਾਨਿਤ ਕੀਤਾ। ਉਨ੍ਹਾਂ ਕਿਹਾ ਕਿ ਸਮੁੱਚੇ ਕਰਮਚਾਰੀ ਨਗਰ ਨਿਗਮ ਦਾ ਪਰਿਵਾਰ ਹਨ। ਸਾਡਾ ਸਭ ਦਾ ਫਰਜ਼ ਬਣਦਾ ਹੈ ਕਿ ਅਸੀਂ ਪਟਿਆਲਾ ਸ਼ਹਿਰ ਨੂੰ ਖੂਬਸੂਰਤ ਅਤੇ ਸਵੱਛ ਸ਼ਹਿਰ ਬਣਾਉਣ ਲਈ ਕੰਮ ਕਰੀਏ। ਲੋਕਾਂ ਨੂੰ ਪੀਣ ਵਾਲਾ ਸਵੱਛ ਪਾਣੀ ਮੁਹੱਈਆ ਕਰਵਾਈਏ, ਸ਼ਹਿਰ ਵਿਚ ਸੀਵਰੇਜ ਜਾਮ ਦੀ ਸਮੱਸਿਆ ਖਤਮ ਕੀਤੀ ਜਾਵੇ, ਸੜਕਾਂ ਨੂੰ ਟ੍ਰੈਫਿਕ ਮੁਕਤ ਕੀਤਾ ਜਾਵੇ। ਉਨ੍ਹਾਂ ਕਿਹਾ ਕਿ ਲੋਕਾਂ ਦੇ ਕੰਮ ਪਹਿਲ ਦੇ ਆਧਾਰ ’ਤੇ ਕੀਤੇ ਜਾਣ। ਇਸ ਮੌਕੇ ਯੂਨੀਅਨ ਦੇ ਚੇਅਰਮੈਨ ਜਤਿੰਦਰ ਕੁਮਾਰ ਪਿ੍ਰੰਸ, ਪ੍ਰਧਾਨ ਕੇਵਲ ਕਿ੍ਰਸ਼ਨ, ਜਰਨਲ ਸਕੱਤਰ ਮਨੋਜ ਸ਼ਰਮਾ, ਮੁੱਖ ਸਲਾਹਕਾਰ ਪ੍ਰੇਮ ਕੁਮਾਰੀ, ਸੀਨੀਅਰ ਮੀਤ ਪ੍ਰਧਾਨ ਕਮਲ ਕੁਮਾਰ, ਮੀਤ ਪ੍ਰਧਾਨ ਅਨਿਲ ਕੁਮਾਰ, ਆਫਿਸ ਸਕੱਤਰ ਚਰਨਜੀਤ ਸਿੰਘ, ਮਹੇਸ਼ ਸ਼ਰਮਾ, ਕਾਂਤਾ ਰਾਣੀ, ਦੀਪਕ ਕੁਮਾਰ, ਆਕਾਸ਼ ਸ਼ਰਮਾ, ਮੰਜੂ ਰਾਣੀ, ਰਜਨੀ ਬਾਲਾ, ਸਾਹਿਲ ਮਿੱਤਲ ਤੇ ਨਗਰ ਨਿਗਮ ਟੈਕਨੀਕਲ ਯੂਨੀਅਨ ਦੇ ਪ੍ਰਧਾਨ ਰਾਜੇਸ਼ ਸ਼ਰਮਾ, ਜਨਰਲ ਸਕੱਤਰ ਬਲਵਿੰਦਰ ਸਿੰਘ ਅਤੇ ਉਨ੍ਹਾਂ ਦੀ ਟੀਮ ਵਲੋਂ ਫੁੱਲਾਂ ਦਾ ਬੁੱਕਾ ਦੇ ਕੇ ਸਵਾਗਤ ਕੀਤਾ ਗਿਆ। ਨਗਰ ਨਿਗਮ ਦੇ ਕਰਮਚਾਰੀ ਦਲ ਨੇ ਕੁੱਝ ਦਿਨ ਪਹਿਲਾਂ ਹੀ ਸਿਹਤ ਮੰਤਰੀ ਡਾ. ਬਲਬੀਰ ਸਿੰਘ ਅਤੇ ਪਟਿਆਲਾ ਸ਼ਹਿਰ ਦੇ ਵਿਧਾਇਕ ਅਜੀਤਪਾਲ ਕੋਹਲੀ ਨੂੰ ਮਿਲ ਕੇ ਪਟਿਆਲਾ ਵਿਚ ਰੈਗੂਲਰ ਕਮਿਸ਼ਨਰ ਲਾਉਣ ਦੀ ਮੰਗ ਕੀਤੀ ਸੀ ਕਿਉਕਿ ਲਗਭਗ ਤਿੰਨ ਮਹੀਨੇ ਤੋਂ ਨਿਗਮ ਕਮਿਸ਼ਨਰ ਦਾ ਵਾਧੂ ਚਾਰਜ ਦਿੱਤਾ ਹੋਇਆ ਸੀ। ਯੂਨੀਅਨ ਨੇ ਇਕ ਕਾਬਲ ਅਤੇ ਇਮਾਨਦਾਰ ਅਧਿਕਾਰੀ ਆਦਿਤਿਆ ਡੇਚਲਵਾਲ ਨੂੰ ਕਮਿਸ਼ਨਰ ਲਾਉਣ ’ਤੇ ਮੁੱਖ ਮੰਤਰੀ ਭਗਵੰਤ ਮਾਨ, ਕੈਬਨਿਟ ਮੰਤਰੀ ਡਾ. ਬਲਬੀਰ ਸਿੰਘ ਅਤੇ ਵਿਧਾਇਕ ਅਜੀਤਪਾਲ ਸਿੰਘ ਕੋਹਲੀ ਦਾ ਧੰਨਵਾਦ ਕੀਤਾ।   

Related Post