July 6, 2024 02:11:28
post

Jasbeer Singh

(Chief Editor)

Sports

Navjot Singh Sidhu: ਨਵਜੋਤ ਸਿੱਧੂ ਦੀ ਕਮੈਂਟਰੀ ਬਾਕਸ ਚ ਵਾਪਸੀ, ਕੀ ਸਿਆਸਤ ਤੋਂ ਬਣਾਉਣਗੇ ਦੂਰੀ ?

post-img

Navjot Singh Sidhu Comeback commentary box: ਕਾਂਗਰਸ ਨੇਤਾ ਅਤੇ ਸਾਬਕਾ ਕ੍ਰਿਕਟਰ ਨਵਜੋਤ ਸਿੰਘ ਸਿੱਧੂ ਨੂੰ ਲੈ ਵੱਡੀ ਖਬਰ ਸਾਹਮਣੇ ਆ ਰਹੀ ਹੈ। ਜਾਣਕਾਰੀ ਮੁਤਾਬਕ ਸਿੱਧੂ ਆਉਣ ਵਾਲੀਆਂ ਲੋਕ ਸਭਾ ਚੋਣਾਂ ਤੋਂ ਦੂਰੀ ਬਣਾ ਸਕਦੇ ਹਨ। ਉਹ ਇੰਡੀਅਨ ਪ੍ਰੀਮੀਅਰ ਲੀਗ (ਆਈ.ਪੀ.ਐੱਲ.) ਚ ਕੁਮੈਂਟਰੀ ਕਰਦੇ ਨਜ਼ਰ ਆਉਣਗੇ। ਸਟਾਰ ਸਪੋਰਟਸ ਨੇ ਸਿੱਧੂ ਬਾਰੇ ਐਕਸ ਤੇ ਪੋਸਟ ਕੀਤਾ ਹੈ। ਸਿੱਧੂ ਬਾਰੇ ਜਾਣਕਾਰੀ ਦਿੰਦੇ ਹੋਏ ਸਟਾਰ ਸਪੋਰਟਸ ਨੇ ਲਿਖਿਆ, ਮਹਾਨ ਨਵਜੋਤ ਸਿੰਘ ਸਿੱਧੂ ਸਾਡੀ ਸਟਾਰਕਾਸਟ ਨਾਲ ਜੁੜ ਗਏ ਹਨ। IPL-2024 22 ਮਾਰਚ ਤੋਂ ਸ਼ੁਰੂ ਹੋ ਰਿਹਾ ਹੈ।ਜਾਣੋ ਲੋਕ ਸਭਾ ਚੋਣਾਂ ਤੋਂ ਕਿਉਂ ਕੀਤਾ ਇਨਕਾਰ ? ਜਾਣੋ ਲੋਕ ਸਭਾ ਚੋਣਾਂ ਤੋਂ ਕਿਉਂ ਕੀਤਾ ਇਨਕਾਰ ? ਜਾਣਕਾਰੀ ਲਈ ਦੱਸ ਦੇਈਏ ਕਿ ਨਵਜੋਤ ਸਿੰਘ ਸਿੱਧੂ ਨੇ ਪਤਨੀ ਦੀ ਖਰਾਬ ਸਿਹਤ ਕਾਰਨ ਲੋਕ ਸਭਾ ਚੋਣ ਲੜਨ ਤੋਂ ਇਨਕਾਰ ਕਰ ਦਿੱਤਾ ਸੀ। ਕਾਂਗਰਸ ਵੱਲੋਂ ਸਿੱਧੂ ਨੂੰ ਪਟਿਆਲਾ ਤੋਂ ਚੋਣ ਮੈਦਾਨ ਵਿੱਚ ਉਤਾਰਨ ਦੀ ਤਿਆਰੀ ਕੀਤੀ ਜਾ ਰਹੀ ਹੈ। ਪਰ ਉਨ੍ਹਾਂ ਨੇ ਪਤਨੀ ਦੇ ਇਲਾਜ ਅਤੇ ਪਤਨੀ ਦੀ ਖਰਾਬ ਸਿਹਤ ਦਾ ਹਵਾਲਾ ਦਿੰਦੇ ਹੋਏ ਲੋਕ ਸਭਾ ਚੋਣ ਲੜਨ ਤੋਂ ਇਨਕਾਰ ਕਰ ਦਿੱਤਾ। ਸਿੱਧੂ ਦਾ ਪੰਜਾਬ ਕਾਂਗਰਸ ਦੀ ਲੀਡਰਸ਼ਿਪ ਨਾਲ ਚੱਲ ਰਿਹਾ ਵਿਵਾਦ ਇਸ ਵਿਚਾਲੇ ਇਹ ਖ਼ਬਰਾਂ ਵੀ ਤੇਜ਼ੀ ਨਾਲ ਫੈਲ ਰਹੀਆਂ ਹਨ ਕਿ ਸਿੱਧੂ ਦਾ ਪੰਜਾਬ ਕਾਂਗਰਸ ਦੀ ਲੀਡਰਸ਼ਿਪ ਨਾਲ ਵਿਵਾਦ ਚੱਲ ਰਿਹਾ ਹੈ। ਹਾਲਾਂਕਿ ਇਹ ਵੀ ਅਫਵਾਹ ਸੀ ਕਿ ਉਹ ਦੁਬਾਰਾ ਭਾਜਪਾ ਵਿੱਚ ਸ਼ਾਮਲ ਹੋਣਗੇ। ਇਸ ਦੌਰਾਨ ਅਫਵਾਹਾਂ ਤੇ ਸਿੱਧੂ ਦੀ ਟੀਮ ਨੇ ਕਿਹਾ ਕਿ ਉਹ ਕਾਂਗਰਸ ਅਤੇ ਰਾਹੁਲ ਗਾਂਧੀ, ਪ੍ਰਿਯੰਕਾ ਗਾਂਧੀ ਨਾਲ ਮਜ਼ਬੂਤੀ ਨਾਲ ਖੜ੍ਹੇ ਹਨ।

Related Post