July 6, 2024 01:41:42
post

Jasbeer Singh

(Chief Editor)

Latest update

ਚੰਡੀਗੜ੍ਹ ਮੇਅਰ ਚੋਣ: ਸੁਪਰੀਮ ਕੋਰਟ ਚ ਸੁਣਵਾਈ ਤੋਂ ਪਹਿਲਾਂ ਹੀ ਭਾਜਪਾ ਨੇ ਪਲਟ ਦਿੱਤੀ ਬਾਜ਼ੀ

post-img

ਚੰਡੀਗੜ੍ਹ ਵਿਚ ਮੇਅਰ ਚੋਣਾਂ ਸਬੰਧੀ ਅੱਜ ਸੁਪਰੀਮ ਕੋਰਟ ਵਿਚ ਸੁਣਵਾਈ ਤੋਂ ਪਹਿਲਾਂ ਸ਼ਹਿਰ ਦੇ ਨਵੇਂ ਚੁਣੇ ਮੇਅਰ ਮਨੋਜ ਸੋਨਕਰ ਨੇ ਦੇਰ ਰਾਤ ਆਪਣੇ ਅਹੁਦੇ ਤੋਂ ਅਸਤੀਫ਼ਾ ਦੇ ਦਿੱਤਾ। ਦੂਜੇ ਪਾਸੇ ਜਿੱਥੇ ਮੇਅਰ ਦੀ ਚੋਣ ਤੋਂ ਆਮ ਆਦਮੀ ਪਾਰਟੀ ਨੇ ਸੁਪਰੀਮ ਕੋਰਟ ਤੱਕ ਪਹੁੰਚ ਕੀਤੀ ਹੋਈ ਹੈ, ਉੱਥੇ ‘ਆਪ’ ਦੇ ਹੀ ਤਿੰਨ ਕੌਂਸਲਰ ਭਾਜਪਾ ਵਿੱਚ ਸ਼ਾਮਲ ਹੋ ਗਏ ਹਨ।‘ਆਪ’ ਦੇ ਕੌਂਸਲਰਾਂ ਪੂਨਮ ਦੇਵੀ, ਨੇਹਾ ਮੁਸਾਵਤ ਅਤੇ ਗੁਰਚਰਨਜੀਤ ਸਿੰਘ ਕਾਲਾ ਨੇ ਦਿੱਲੀ ਵਿੱਚ ਚੰਡੀਗੜ੍ਹ ਭਾਜਪਾ ਦੇ ਸਾਬਕਾ ਪ੍ਰਧਾਨ ਅਰੁਣ ਸੂਦ ਦੀ ਸਰਪ੍ਰਸਤੀ ਹੇਠ ਭਾਜਪਾ ਦਾ ਲੜ ਫੜ ਲਿਆ ਹੈ। ਹੁਣ ‘ਆਪ’ ਕੌਂਸਲਰਾਂ ਦੇ ਭਾਜਪਾ ਵਿੱਚ ਸ਼ਾਮਲ ਹੋਣ ਤੋਂ ਬਾਅਦ ਨਿਗਮ ਸਦਨ ਵਿਚ ਭਾਜਪਾ ਦਾ ਪਲੜਾ ਭਾਰੀ ਹੋ ਜਾਵੇਗਾ ਅਤੇ ਇਸ ਦੌਰਾਨ ਜੇ ਸੁਪਰੀਮ ਕੋਰਟ ਵਿੱਚ ਸੁਣਵਾਈ ਦੌਰਾਨ ਅਦਾਲਤ ਮੁੜ ਮੇਅਰ ਦੀ ਚੋਣ ਦੇ ਹੁਕਮ ਜਾਰੀ ਕਰਦੀ ਹੈ ਤਾਂ ਭਾਜਪਾ ਦੀ ਜਿੱਤ ਲਗਭਗ ਤੈਅ ਹੈ।ਭਾਜਪਾ ਕੋਲ ਪਹਿਲਾਂ ਹੀ ਪਾਰਟੀ ਦੇ 14 ਕੌਂਸਲਰਾਂ ਅਤੇ ਇਕ ਸੰਸਦ ਮੈਂਬਰ ਸਣੇ 15 ਵੋਟਾਂ ਸਨ ਅਤੇ ਹੁਣ ‘ਆਪ’ ਦੇ ਤਿੰਨ ਕੌਸਲਰਾਂ ਦੇ ਭਾਜਪਾ ’ਚ ਸ਼ਾਮਲ ਹੋਣ ’ਤੇ ਇਹ ਗਿਣਤੀ 18 ਹੋ ਜਾਵੇਗੀ। ਜੇ ਅਕਾਲੀ ਦਲ ਦੀ ਵੋਟ ਮਿਲਦੀ ਹੈ ਤਾਂ ਇਹ ਗਿਣਤੀ 19 ਹੋ ਜਾਵੇਗੀ।  

Related Post