July 6, 2024 01:09:06
post

Jasbeer Singh

(Chief Editor)

Patiala News

ਬੇਹਤਰੀਨ ਕਾਰਗੁਜ਼ਾਰੀ ਲਈ ਐਸ. ਪੀ. ਸਿਟੀ ਮੁਹੰਮਦ ਸਰਫਰਾਜ ਆਲਮ, ਤਿੰਨ ਇੰਸਪੈਕਟਰ ਤੇ ਤਿੰਨ ਸਬ-ਇੰਸਪੈਕਟਰ ਸਨਮਾਨਤ

post-img

ਪਟਿਆਲਾ, 12 ਮਾਰਚ (ਜਸਬੀਰ)-ਪਿਛਲੇ ਸਮੇਂ ਦੌਰਾਨ ਹੋਏ ਵੱਖ-ਵੱਖ ਈਵੈਂਟਾਂ ਅਤੇ ਕਰਾਈਮ ਟ੍ਰੇਸ ਕਰਨ ਦੇ ਨਾਲ-ਨਾਲ ਅਮਨ-ਕਾਨੂੰਨ ਦੀ ਵਿਵਸਥਾ ਬਣਾਏ ਰੱਖਣ ਲਈ ਬੇਹਤਰੀਨ ਕਾਰਗੁਜ਼ਾਰੀ ਨਿਭਾਉਣ ਵਾਲੇ ਐਸ. ਪੀ. ਮੁਹੰਮਦ ਸਰਫਰਾਜ ਆਲਮ ਸਮੇਤ ਤਿੰਨ ਇੰਸਪੈਕਟਰਾਂ ਤੇ ਤਿੰਨ ਸਬ-ਇੰਸਪੈਕਟਰਾਂ ਨੂੰ ਡੀ. ਜੀ. ਪੀ. ਕਮੈਨਡੇਸ਼ਨ ਡਿਸਕ ਨਾਲ ਸਨਮਾਨਤ ਕੀਤਾ ਗਿਆ। ਸਮੁੱਚੇ ਅਧਿਕਾਰੀਆਂ ਨੂੰ ਕਮੈਨਡੇਸ਼ਨ ਡਿਸਕ ਐਸ. ਐਸ. ਪੀ. ਵਰੁਣ ਸ਼ਰਮਾ ਨੇ ਲਗਾਈ। ਇਸ ਮੌਕੇ ਜਿਹੜੇ ਅਧਿਕਾਰੀਆਂ ਨੂੰ ਕਮੈਨਡੇਸ਼ਨ ਡਿਸਕ ਨਾਲ ਸਨਮਾਨਤ ਕੀਤਾ ਗਿਆ ’ਚ ਐਸ. ਪੀ. ਸਿਟੀ ਮੁਹੰਮਦ ਸਰਫਰਾਜ ਆਲਮ ਤੋਂ ਇਲਾਵਾ ਥਾਣਾ ਕੋਤਵਾਲੀ ਦੇ ਐਸ. ਐਚ. ਓ. ਇੰਸ. ਹਰਜਿੰਦਰ ਸਿੰਘ ਢਿੱਲੋਂ, ਇੰਸ. ਪ੍ਰਦੀਪ ਸਿੰਘ ਬਾਜਵਾ, ਥਾਣਾ ਅਰਬਨ ਐਸਟੇਟ ਦੇ ਐਸ. ਐਚ. ਓ. ਅਮਨਦੀਪ ਸਿੰਘ ਬਰਾੜ, ਐਸ. ਐਸ. ਪੀ. ਦੇ ਰੀਡਰ ਸਬ-ਇੰਸਪੈਕਟਰ ਅਵਤਾਰ ਸਿੰਘ ਪੰਜੌਲਾ, ਐਸ. ਪੀ. ਸਿਟੀ ਦੇ ਰੀਡਰ ਸਬ-ਇੰਸਪੈਕਟ ਮਹਿਲ ਸਿੰਘ ਅਤੇ ਮਾਡਲ ਟਾਊਨ ਚੌਂਕੀ ਦੇ ਇੰਚਾਰਜ ਏ. ਐਸ. ਆਈ. ਰਣਜੀਤ ਸਿੰਘ ਸ਼ਾਮਲ ਹਨ। ਇਸ ਮੌਕੇ ਐਸ. ਐਸ. ਪੀ. ਵਰੁਣ ਸ਼ਰਮਾ ਨੇ ਕਿਹਾ ਕਿ ਪਟਿਆਲਾ ਪੁਲਸ ਦੇ ਸਮੁੱਚੇ ਅਧਿਕਾਰੀਆਂ ਅਤੇ ਥਾਣਾ ਮੁਖੀਆਂ ਵਲੋਂ ਆਪਣੀ ਡਿਊਟੀ ਤਨਦੇਹੀ ਨਾਲ ਕੀਤੀ ਜਾ ਰਹੀ ਹੈ। ਪਿਛਲੇ ਸਮੇਂ ਦੌਰਾਨ ਪਟਿਆਲਾ ’ਚ ਕਾਫੀ ਵੱਡੇ ਈਵੈਂਟ ਆਏ, ਜਿਨ੍ਹਾਂ ’ਚ ਸਿਹਤ ਕ੍ਰਾਂਤੀ ਦੀ ਸ਼ੁਰੂਆਤ, ਨਵਾਂ ਸਾਲ, ਸ੍ਰੀ ਰਾਮ ਮੰਦਰ ਪ੍ਰਾਣ ਪ੍ਰਤਿਸ਼ਠਾ, ਗਣਤੰਤਰਤਾ ਦਿਵਸ, ਮਹਾਸ਼ਿਵਰਾਤਰੀ ਸਮੇਤ ਕਈ ਅਹਿਮ ਸਮਾਗਮ ਹੋਏ ਪਟਿਆਲਾ ਪੁਲਸ ਨੇ ਬੜੀ ਤਨਦੇਹੀ ਨਾਲ ਡਿਊਟੀ ਕਰਦਿਆਂ ਸਮੁੱਚੇ ਸਮਾਗਮਾਂ ਦੌਰਾਨ ਪੂਰਨ ਰੂਪ ’ਚ ਅਮਨ ਸ਼ਾਂਤੀ ਨੂੰ ਬਰਕਰਾਰ ਰੱਖਿਆ ਅਤੇ ਮਾਹੌਲ ਸ਼ਾਂਤੀਪੂਰਨ ਰੱਖਿਆ। ਐਸ. ਐਸ. ਪੀ. ਵਰੁਣ ਸ਼ਰਮਾ ਨੇ ਕਿਹਾ ਕਿ ਪਟਿਆਲਾ ਪੁਲਸ ਵਲੋਂ ਜਿਥੇ ਗੈਰ-ਸਮਾਜਿਕ ਅਨਸਰਾਂ ਨੂੰ ਨੱਥ ਪਾਈ ਜਾ ਰਹੀ ਹੈ, ਉਥੇ ਆਪਸੀ ਭਾਈਚਾਰਾ ਬਣਾ ਕੇ ਰੱਖਣ ਵਿਚ ਤੇ ਕਮਿਊਨਿਟੀ ਪੁਲਿਸਿੰਗ ਨੂੰ ਪਹਿਲ ਦਿੱਤੀ ਜਾ ਰਹੀ ਹੈ। ਐਸ. ਐਸ. ਪੀ. ਨੇ ਦੱਸਿਆ ਕਿ ਪਟਿਆਲਾ ਪੁਲਸ ਪਹਿਲਾ ਅਜਿਹਾ ਜਿਲਾ ਹੈ ਜਿਥੇ ਸਭ ਤੋਂ ਵਧ ਕਮਰਸ਼ੀਅਲ ਕੁਆਂਟਿਟੀ ਵਿਚ ਨਸ਼ਾ ਤਸਕਰਾਂ ਨੂੰ ਫੜਿਆ ਗਿਆ। ਸਮੁੱਚੇ ਕਤਲ ਟ੍ਰੇਸ ਕਰ ਲਏ ਗਏ ਅਤੇ ਇਸਦੇ ਨਾਲ-ਨਾਲ ਭਾਵੇਂ ਗੱਲ ਭਗੌੜਿਆਂ ਨੂੰ ਫੜਨ ਦੀ ਹੋਵੇ ਜਾਂ ਫਿਰ ਸਾਈਬਰ ਕਰਾਈਮ ਕਰਨ ਵਾਲਿਆਂ ਨੂੰ ਨੱਥ ਪਾਉਣ ਦੀ ਹੋਵੇ ਪਟਿਆਲਾ ਪੁਲਸ ਨੇ ਸਮੁੱਚੇ ਖੇਤਰਾਂ ਵਿਚ ਵੱਡੇ ਪੱਧਰ ’ਤੇ ਕੰਮ ਕੀਤਾ ਹੈ। ਖਾਸ ਤੌਰ ’ਤੇ ਸਾਈਬਰ ਕਰਾਈਮ ਦੀਆਂ ਠੱਗੀਆਂ ਨੂੰ ਰੋਕਣ ਲਈ ਹੈਲਪ ਡੈਸਕ ਦੀ ਸਥਾਪਨਾ ਕੀਤੀ ਗਈ ਹੈ। ਲੋਕਾਂ ਦੇ ਪਾਸਪੋਰਟ ਦੀਆਂ ਇਨਕੁਆਰੀਆਂ ਤੋਂ ਲੈ ਕੇ ਸਮੁੱਚੇ ਖੇਤਰਾਂ ’ਚ ਪਟਿਆਲਾ ਪੁਲਸ ਆਪਣੀ ਭੂਮਿਕਾ ਨੂੰ ਬੜੀ ਤਨਦੇਹੀ ਨਾਲ ਨਿਭਾ ਰਹੀ ਹੈ।    

Related Post