July 6, 2024 01:56:23
post

Jasbeer Singh

(Chief Editor)

Latest update

ਪਟਿਆਲਾ ਪੁਲਸ ਨੇ ਰੇਲਵੇ ਸਟੇਸ਼ਨ ਵਿਖੇ ਸਰਚ ਅਪ੍ਰੇਸ਼ਨ ਚਲਾ ਕੇ ਕੀਤੀ ਚੈਕਿੰਗ

post-img

ਪਟਿਆਲਾ, 4 ਮਾਰਚ (ਜਸਬੀਰ)-ਪਟਿਆਲਾ ਪੁਲਸ ਨੇ ਅੱਜ ਰੇਲਵੇ ਸਟੇਸ਼ਨ ਵਿਖੇ ਸਰਚ ਅਪ੍ਰੇਸ਼ਨ ਚਲਾ ਕੇ ਡੀ. ਐਸ. ਪੀ. ਸਿਟੀ-1 ਸੰਜੀਵ ਸਿੰਗਲਾ ਦੀ ਅਗਵਾਈ ਹੇਠ ਚੈਕਿੰਗ ਕੀਤੀ। ਇਸ ਮੌਕੇ ਡੀ. ਐਸ. ਪੀ. ਸੰਜੀਵ ਸਿੰਗਲਾ ਨੇ ਕਿਹਾ ਕਿ ਕਿਸੇ ਵੀ ਸ਼ਰਾਰਤੀ ਅਨਸਰ ਨੂੰ ਕੋਈ ਵੀ ਗੈਰ ਕਾਨੂੰਨੀ ਗਤੀਵਿਧੀ ਨਹੀਂ ਕਰਨ ਦਿੱਤੀ ਜਾਵੇਗੀ। ਉਨ੍ਹਾਂ ਕਿਹਾ ਕਿ ਸਰਚ ਅਪ੍ਰੇਸ਼ਨ ਚਲਾ ਕੇ ਚੈਕਿੰਗ ਕਰਨ ਦਾ ਮੁੱਖ ਮਨੋਰਥ ਵੀ ਇਹੋ ਹੁੰਦਾ ਹੈ ਕਿ ਗੈਰ ਸਮਾਜਿਕ ਅਨਸਰਾਂ ਨੂੰ ਕੋਈ ਵੀ ਗੈਰ ਕਾਨੂੰਨੀ ਹਰਕਤ ਕਰਨ ਤੋਂ ਪਹਿਲਾਂ ਹੀ ਦਬੋਚ ਲਿਆ ਜਾਵੇ। ਡੀ. ਐਸ. ਪੀ. ਸਿੰਗਲਾ ਨੇ ਕਿਹਾ ਕਿ ਐਸ. ਐਸ. ਪੀ. ਵਰੁਣ ਸ਼ਰਮਾ, ਐਸ. ਪੀ. ਸਿਟੀ ਮੁਹੰਮਦ ਸਰਫਰਾਜ ਆਲਮ ਦੇ ਦਿਸ਼ਾ-ਨਿਰਦੇਸ਼ਾਂ ’ਤੇ ਅੱਜ ਦੀ ਇਹ ਚੈਕਿੰਗ ਕੀਤੀ ਗਈ। ਉਨ੍ਹਾਂ ਦੱਸਿਆ ਕਿ ਇਸ ਤੋਂ ਪਹਿਲਾਂ ਸਰਚ ਐਂਡ ਕਾਰਡਨ ਅਪ੍ਰੇਸ਼ਨ ਤਹਿਤ ਸਮੇਂ-ਸਮੇਂ ’ਤੇ ਇਸ ਤਰ੍ਹਾਂ ਦੀਆਂ ਅਚਨਚੇਤ ਚੈਕਿੰਗਾਂ ਜਨਤਕ ਥਾਵਾਂ ’ਤੇ ਕੀਤੀਆਂ ਜਾਂਦੀਆਂ ਹਨ। ਇਹ ਚੈਕਿੰਗਾਂ ਥੋੜੇ-ਥੋੜੇ ਵਖਵੇ ਤੋਂ ਬਾਅਦ ਅਚਾਨਕ ਕੀਤੀਆਂ ਜਾਂਦੀਆਂ ਹਨ ਤਾਂ ਕਿ ਗੈਰ ਸਮਾਜਿਕ ਅਨਸਰਾਂ ਨੂੰ ਕੋਈ ਵੀ ਗਤੀਵਿਧੀ ਕਰਨ ਦਾ ਮੌਕਾ ਨਾ ਮਿਲੇ। ਡੀ. ਐਸ. ਪੀ. ਸੰਜੀਵ ਸਿੰਗਲਾ ਨੇ ਕਿਹਾ ਕਿ ਪਟਿਆਲਾ ਪੁਲਸ ਪੂਰੀ ਤਰ੍ਹਾਂ ਸੁਚੇਤ ਹੈ ਤੇ ਲੋਕਾਂ ਦੀ ਸੁਰੱਖਿਆ ਲਈ ਵਚਨਬੱਧ ਹੈ।

Related Post