July 6, 2024 01:57:32
post

Jasbeer Singh

(Chief Editor)

Punjab, Haryana & Himachal

ਸਰਕਾਰ ਬੇਰੋਜ਼ਗਾਰ ਹੋਏ ਡਿਪੂ ਹੋਲਡਰਾਂ ਦੀ ਨਹੀਂ ਲੈ ਰਹੀ ਕੋਈ ਸਾਰ : ਸੰਜੀਵ ਬਿੱਟੂ

post-img

ਪਟਿਆਲਾ, 1 ਮਾਰਚ (ਜਸਬੀਰ)-ਪਟਿਆਲਾ ਜਿਲ੍ਹੇ ਦੇ ਡਿਪੂ ਹੋਲਡਰਾ ਦੀ ਮੀਟਿੰਗ ਰਾਸ਼ਨ ਡਿਪੂ ਹੋਲਡਰ ਐਸੋਸੀਏਸ਼ਨ ਦੇ ਦਫਤਰ ਵਿੱਖੇ ਹੋਈ, ਜਿਸ ਵਿੱਚ 5 ਬਲਾਕਾਂ ਦੇ ਅਹੁਦੇਦਾਰ ਅਤੇ ਸੈਂਕੜਿਆਂ ਦੀ ਗਿਣਤੀ ਵਿੱਚ ਡਿਪੂ ਹੋਲਡਰ ਸ਼ਾਮਲ ਹੋਏ। ਜਿਸ ਵਿਚ ਵਿਸ਼ੇਸ਼ ਤੌਰ ’ਤੇ ਭਾਰਤੀ ਜਨਤਾ ਪਾਰਟੀ ਦੇ ਜ਼ਿਲਾ ਪ੍ਰਧਾਨ ਸੰਜੀਵ ਬਿੱਟੂ ਪਹੁੰਚੇ। ਇਸ ਮੌਕੇ ਉਨ੍ਹਾਂ ਕਿਹਾ ਕਿ ਸਰਕਾਰ ਬੇਰੋਜ਼ਗਾਰ ਹੋਏ ਡਿਪੂ ਹੋਲਡਰਾਂ ਦੀ ਸਾਰ ਨਹੀਂ ਲੈ ਰਹੀ। ਇਸ ਮੀਟਿੰਗ ਦਾ ਮੁੱਖ ਏਜੰਡਾ ਪੰਜਾਬ ਸਰਕਾਰ ਵਲੋ ਮਾਰਕਫੈੱਡ ਅਦਾਰੇ ਨੂੰ ਨੋਡਲ ਏਜੰਸੀ ਬਣਾ ਕੇ ਆਪਣੇ ਚਹੇਤਿਆਂ ਨੂੰ ਟੈਂਡਰ ਅਲਾਟ ਕਰਕੇ ਪ੍ਰਾਈਵੇਟ ਵਿਅਕਤੀਆਂ ਨੂੰ ਤਨਖਾਹਾਂ ’ਤੇ ਰੱਖ ਕੇ ਪੰਜਾਬ ਦੇ ਲੋਕਾਂ ਦੇ ਦਿੱਤੇ ਟੈਕਸ ਦੇ ਪੈਸੇ ਵਿੱਚੋਂ 670 ਕਰੋੜ ਰੁਪਏ ਬਰਬਾਦ ਕੀਤਾ ਜਾ ਰਿਹਾ ਹੈ, ਜਦਕਿ ਪੰਜਾਬ ਦੇ 18500 ਹਜਾਰ ਡਿਪੂ ਹੋਲਡਰ ਇਹੋ ਕੰਮ ਸਿਰਫ 42 ਕਰੋੜ ਰੁਪਏ ਵਿੱਚ ਕਰ ਰਹੇ ਸਨ। ਕੋੰਦਰ ਸਰਕਾਰ ਪ੍ਰਧਾਨ ਮੰਤਰੀ ਗਰੀਬ ਕਲਿਆਣ ਅੰਨ ਯੋਜਨਾ ਰਾਹੀਂ ਪੰਜਾਬ ਸਰਕਾਰ ਨੂੰ ਰਾਸ਼ਨ ਡਿਪੂ ਹੋਲਡਰਾਂ ਦੇ ਰਾਹੀਂ ਲਾਭਪਾਤਰੀਆਂ ਨੂੰ ਮੁਫਤ ਵੰਡਣ ਲਈ ਭੇਜਦੀ ਹੈ। ਆਮ ਆਦਮੀ ਪਾਰਟੀ ਦੀ ਪੰਜਾਬ ਵਿੱਚ ਸਰਕਾਰ ਲੋਕਾਂ ਨੇ ਬੜੇ ਚਾਵਾਂ ਨਾਲ ਇਨ੍ਹਾਂ ਦੀਆਂ ਲੋਕ ਲੁਭਾਊ ਗੱਲਾਂ ਵਿੱਚ ਆ ਕੇ 92 ਐਮ. ਐਲ. ਏ. ਜਿਤਾ ਕੇ ਪੂਰਨ ਬਹੁਮਤ ਦਿੱਤਾ। ਇਸ ਸਰਕਾਰ ਦਾ ਨਾਅਰਾ ਸੀ ਕਿ ਬੇਰੋਜਗਾਰੀ ਖਤਮ ਕਰਾਂਗੇ ਪ੍ਰੰਤੂ ਉਸ ਦੇ ਉਲਟ ਰਾਸ਼ਨ ਡਿਪੂ ਹੋਲਡਰਾਂ ਦਾ ਰੋਜਗਾਰ ਖਤਮ ਕਰਨ ’ਤੇ ਤੁਲੀ ਹੋਈ ਹੈ। ਰਾਸ਼ਨ ਡਿਪੂ ਹੋਲਡਰਾਂ ਦੇ ਨੂੰ 200 ਰਾਸ਼ਨ ਕਾਰਡ ਅਤੇ ਮਾਰਕਫੈੱਡ ਅਦਾਰੇ ਰਾਹੀਂ 1500 ਜਾਂ 2000 ਰਾਸ਼ਨ ਕਾਰਡ ਦੇ ਕੇ ਮੰਦਰ, ਗੁਰਦਵਾਰਾ ਜਾਂ ਪਿੰਡਾਂ ਸ਼ਹਿਰਾਂ ਵਿੱਚ ਚੌਂਕਾਂ ਵਿੱਚ ਗੱਡੀਆਂ ਖੜਾਕੇ ਲੰਬੀਆਂ ਲਾਇਨਾ ਲਵਾ ਕੇ ਲਾਭਪਾਤਰੀਆਂ ਨੂੰ ਇੱਕ ਮਹੀਨੇ ਦੀ, 5 ਕਿਲੋ ਆਟਾ ਜਾਂ ਕਣਕ ਦਿੱਤੀ ਜਾ ਰਹੀ ਹੈ ਜਦਕਿ ਸਕੀਮ ਘਰ ਘਰ ਆਟਾ ਵੰਡਣ ਦੀ ਸ਼ੁਰੁਆਤ ਕੀਤੀ ਗਈ ਸੀ। ਪੰਜਾਬ ਦੇ ਸਮੂਹ ਡਿਪੂ ਹੋਲਡਰਾਂ ਨੇ ਸਰਕਾਰ ਤੋਂ ਮੰਗ ਕੀਤੀ ਕਿ ਪਹਿਲਾਂ ਵਾਂਗ ਹੀ ਰਾਸ਼ਨ ਡਿਪੂ ਹੋਲਡਰਾ ਦੇ ਰਾਹੀਂ ਹੀ ਵੰਡਿਆ ਜਾਵੇ। ਜੇ ਸਰਕਾਰ ਨੇ ਸਾਡੇ ਰੋਜਗਾਰ ਨੂੰ ਖਤਮ ਕਰਨ ਦੀ ਕੋਸÇ ਸ ਬੰਦ ਨਾ ਕੀਤੀ ਤਾਂ ਆਉਣ ਵਾਲੀਆਂ ਲੋਕ ਸਭਾ ਚੋਣਾਂ ਵਿੱਚ ਰਾਸ਼ਨ ਡਿੱਪੂ ਹੋਲਡਰ ਐਸੋਸੀਏਸਨ ਪੰਜਾਬ ਆਮ ਆਦਮੀ ਪਾਰਟੀ ਦਾ ਵਿਰੋਧ ਕਰੇਗੀ। ਉਨ੍ਹਾਂ ਪੰਜਾਬ ਦੇ ਮੁੱਖ ਮੰਤਰੀ ਭਗਵੰਤ ਸਿੰਘ ਮਾਨ ਅਤੇ ਸਿਵਲ ਸਪਲਾਈ ਵਿਭਾਗ ਦੇ ਮੰਤਰੀ ਲਾਲ ਚੰਦ ਕਟਾਰੂਚੱਕ ਨੂੰ ਵੀ ਆਖਿਆ ਕਿ ਉਹ ਡਿਪੂ ਹੋਲਡਰਾਂ ਦਾ ਰੋਜਗਾਰ ਖਤਮ ਨਾ ਕਰਨ ਸਗੋਂ ਡਿਪੂਆ ’ਤੇ ਹੋਰ ਵਸਤਾਂ ਵੀ ਦਿੱਤੀਆਂ ਜਾਣ ਤਾਂ ਕਿ ਉਹ ਵੀ ਆਪਣੇ ਪਰਿਵਾਰਾਂ ਦਾ ਪਾਲਣ ਪੋਸ਼ਨ ਕਰ ਸਕਣ। ਮੀਟਿੰਗ ਵਿੱਚ ਮਨਮੋਹਨ ਅਰੋੜਾ ਚੇਅਰਮੈਨ ਰਾਸ਼ਨ ਡਿਪੂ ਹੋਲਡਰ ਐਸੋਸੀਏਸ਼ਨ ਪੰਜਾਬ, ਪ੍ਰਦੀਪ ਕਪਿਲਾ ਪ੍ਰਧਾਨ, ਜਰਨੈਲ ਸਿੰਘ ਮਾਹੀ ਮੀਤ ਪ੍ਰਧਾਨ, ਗੁਰਿੰਦਰ ਸਿੰਘ ਲਾਲੀ ਬਲਾਕ ਪ੍ਰਧਾਨ, ਸੁਦਰਸ਼ਨ ਮਿੱਤਲ ਪੈ੍ਰਸ ਸਕੱਤਰ ਪੰਜਾਬ, ਰਵਿੰਦਰ ਕੁਮਾਰ ਟੋਨੀ, ਸ਼ਾਮ ਲਾਲ ਪੰਜੋਲਾ, ਸਤੀਸ਼ ਕੁਮਾਰ ਰੂੱਝਾ, ਮਨੋਹਰ ਲਾਲ, ਵਿਨੋਦ ਕੁਮਾਰ ਕਾਲਾ, ਤਰਲੋਕ ਸਿੰਘ ਤੋਹੜਾ, ਸੁਦਰਸ਼ਨ ਕਿੰਗਰ, ਅਮਰਿੰਦਰ ਸਿੰਘ ਰਾਜਾ ਗੋਲਡੀ ਸ਼ਰਮਾ ਅਤੇ ਹੋਰ ਸੈਂਕੜੇ ਡਿੱਪੂ ਹੋਲਡਰ ਸ਼ਾਮਲ ਹੋਏ।    

Related Post