July 6, 2024 01:17:38
post

Jasbeer Singh

(Chief Editor)

Punjab, Haryana & Himachal

ਮੁੱਖ ਮੰਤਰੀ ਭਗਵੰਤ ਮਾਨ ਨੇ ਵਿਰੋਧੀ ਧਿਰ ਦਾ ਮਜ਼ਾਕ ਉਡਾ ਕੇ ਰਾਜਸੀ ਸ਼ਿਸ਼ਟਾਚਾਰ ਦੀਆਂ ਉਡਾਈਆਂ ਧੱਜੀਆਂ : ਪ੍ਰੋ. ਚੰਦੂਮਾਜਰ

post-img

ਪਟਿਆਲਾ, 4 ਮਾਰਚ (ਜਸਬੀਰ)-ਸ਼੍ਰੋਮਣੀ ਅਕਾਲੀ ਦਲ ਦੇ ਸੀਨੀਅਰ ਮੀਤ ਪ੍ਰਧਾਨ ਪ੍ਰੋ. ਪ੍ਰੇਮ ਸਿੰਘ ਚੰਦੂਮਾਜਰਾ ਨੇ ਕਿਹਾ ਕਿ ਮੁੱਖ ਮੰਤਰੀ ਭਗਵੰਤ ਸਿੰਘ ਮਾਨ ਨੇ ਵਿਧਾਨ ਸਭਾ ਦੇ ਅੰਦਰ ਵਿਰੋਧੀ ਧਿਰ ਦਾ ਮਜ਼ਾਕ ਉਡਾ ਕੇ ਰਾਜਸੀ ਸ਼ਿਸ਼ਸਟਾਚਾਰ ਦੀਆਂ ਧੱਜੀਆਂ ਉਡਾ ਦਿੱਤੀਆਂ ਹਨ, ਇਸਦੇ ਲਈ ਉਨ੍ਹਾਂ ਨੂੰ ਪੰਜਾਬ ਦੇ ਲੋਕਾਂ ਤੋਂ ਮੁਆਫੀ ਮੰਗਣੀ ਚਾਹੀਦੀ ਹੈ। ਪ੍ਰੋ. ਚੰਦੂਮਾਜਰਾ ਨੇ ਕਿਹਾ ਕਿ ਵਿਰੋਧੀ ਧਿਰ ਦੀ ਭੂਮਿਕਾ ਕਾਂਗਰਸ ਪਾਰਟੀ ਨੂੰ ਦਿੱਤੀ ਗਈ ਸੀ ਪਰ ਕਾਂਗਰਸ ਦੀ ਹਾਈਕਮਾਨ ਨੇ ਜਿਸ ਤਰ੍ਹਾਂ ਉਪਰਲੇ ਪੱਧਰ ’ਤੇ ਸਮਝੌਤਾ ਕਰਕੇ ਪੰਜਾਬ ਦੀ ਕਾਂਗਰਸੀ ਲੀਡਰਸ਼ਿਪ ਨੂੰ ਭਗਵੰਤ ਮਾਨ ਦੇ ਤਰਸ ’ਤੇ ਛੱਡ ਦਿੱਤਾ, ਜਿਸ ਕਰਕੇ ਭਗਵੰਤ ਸਿੰਘ ਮਾਨ ਦਾ ਵਿਰੋਧੀ ਦਾ ਮਜ਼ਾਕ ਉਡਾਉਣ ਦਾ ਹੌਂਸਲਾ ਪਿਆ ਅਤੇ ਖਾਸ ਤੌਰ ’ਤੇ ਵਿਰੋਧੀ ਧਿਰ ਦੇ ਆਗੂ ਪ੍ਰਤਾਪ ਸਿੰਘ ਬਾਜਵਾ ਦਾ। ਪ੍ਰੋ. ਚੰਦੂਮਾਜਰਾ ਨੇ ਕਿਹਾ ਕਿ ਵਿਧਾਨ ਸਭਾ ਵਿਚ ਵਿਰੋਧੀ ਧਿਰ ਨੂੰ ਬਾਹਰ ਨਾ ਨਿਕਲਣ ਦੇਣ ਲਈ ਤਾਲਾ ਲਗਾਉਣ ਦੀ ਗੱਲ ਕਰਨ ਦੀ ਰਾਜਸੀ ਸ਼ਿਸ਼ਟਾਚਾਰ ਮਨਜ਼ੂਰੀ ਨਹੀਂ ਦਿੱਤਾ, ਇਸਦੀ ਮੁੱਖ ਮੰਤਰੀ ਭਗਵੰਤ ਮਾਨ ਨੂੰ ਮੁਆਫੀ ਮੰਗਣੀ ਚਾਹੀਦੀ ਹੈ। ਪ੍ਰੋ. ਚੰਦੂਮਾਜਰਾ ਨੇ ਕਿਹਾ ਕਿ ਅੱਜ ਪੰਜਾਬ ਬਦਕਿਸਮਤੀ ਹੈ ਕਿ ਪੰਜਾਬ ਦੀ ਸੱਤਾ ’ਤੇ ਉਹ ਲੋਕ ਕਾਬਜ ਹਨ ਜਿਹੜੇ ਅੱਜ ਵੀ ਸਟੇਜ਼ੀ ਵਿਅੰਗਬਾਜੀ ਦੇ ਚੱਕਰ ਵਿਚ ਫਸੇ ਹੋਏ ਹਨ। ਪ੍ਰੋ. ਚੰਦੂਮਾਜਰਾ ਨੇ ਕਿਹਾ ਕਿ ਮੁੱਖ ਮੰਤਰੀ ਭਗਵੰਤ ਮਾਨ ਨੂੰ ਇਸ ਗੱਲ ਦਾ ਜਵਾਬ ਦੇਣਾ ਚਾਹੀਦਾ ਸੀ ਕਿ ਹਰਿਆਣਾ ਨੇ ਕਿਸ ਕਾਨੂੰਨ ਅਧੀਨ ਪੰਜਾਬ ਦੀ ਧਰਤੀ ’ਤੇ ਆ ਕੇ ਬੈਰੀਕੇਟ ਲਗਾਏ ਅਤੇ ਸ਼ੁਭਕਰਨ ਸਿੰਘ ਵਰਗੇ ਕਿਸਾਨ ਦੀ ਗੋਲੀਆਂ ਮਾਰ ਕੇ ਮੌਤ ਦੇ ਘਾਟ ਉਤਾਰ ਦਿੱਤਾ ਅਤੇ ਇਸ ਤੋਂ ਬਾਅਦ ਜੀਰੋ ਐਫ. ਆਈ. ਆਰ. ਦਰਜ ਕਰਨ ਕਿ ਘਟਨਾ ਕਿਥੇ ਹੋਈ ਹੈ ਇਸ ਬਾਰੇ ਪਤਾ ਹੀ ਨਹੀਂ। ਇਸ ਤੋਂ ਹਾਸੋ ਹੀਣੀ ਗੱਲ ਹੋਰ ਕੀ ਹੋ ਸਕਦੀ ਹੈ। ਉਨ੍ਹਾਂ ਕਿਹਾ ਕਿ ਜਦੋਂ ਕਿ ਜੱਗ ਜਾਹਰ ਹੈ ਕਿ ਸ਼ੁਭਕਰਨ ਦੀ ਮੌਤ ਜਿਹੜੀ ਪੰਜਾਬ ਦੀ ਧਰਤੀ ’ਤੇ ਹੋਈ ਹੈ ਸਬੰਧੀ ਕੇਂਦਰ ਦੇ ਦਬਾਅ ਹੇਠ ਅੱਖਾਂ ਹੀ ਬੰਦ ਕਰ ਲਈਆਂ। ਪ੍ਰੋ. ਚੰਦੂਮਾਜਰਾ ਨੇ ਕਿਹਾ ਕਿ ਅਕਾਲੀ ਦਲ ਪਹਿਲੇ ਦਿਨ ਤੋਂ ਹੀ ਕਹਿੰਦਾ ਆ ਰਿਹਾ ਹੈ ਕਿ ਇਹ ਐਨ. ਡੀ. ਏ. ਅਤੇ ਆਈ. ਐਨ. ਡੀ. ਏ. ਗਠਜੋੜ ਦਾ ਸਾਂਝਾ ਓਪ੍ਰੇਸ਼ਨ ਹੈ ਅਤੇ ਜਦੋਂ ਇਸ ਮਾਮਲੇ ’ਚ ਅਣਪਛਾਤੇ ਵਿਅਕਤੀਆਂ ’ਤੇ ਜੀਰੋ ਐਫ. ਆਈ. ਆਰ. ਦਰਜ ਕੀਤੀ ਗਈ ਤਾਂ ਉਸਨੇ ਇਹ ਗੱਲ ਸਾਬਤ ਕਰ ਦਿੱਤੀ। ਇਸ ਮੌਕੇ ਜਗਦੀਪ ਸਿੰਘ ਚੀਮਾ, ਅਵਤਾਰ ਸਿੰਘ ਰੀਆ, ਸਾਬਕਾ ਵਿਧਾਇਕ ਹਰਿੰਦਰਪਾਲ ਸਿੰਘ ਚੰਦੂਮਾਜਰਾ, ਜ਼ਿਲਾ ਪ੍ਰਧਾਨ ਜਰਨੈਲ ਸਿੰਘ ਕਰਤਾਰਪੁਰ, ਸੁਰਜੀਤ ਸਿੰਘ ਭਿੱਟੇਵਿੰਡ, ਹਲਕਾ ਘਨੌਰ ਇੰਚਾਰਜ ਭੁਪਿੰਦਰ ਸਿੰਘ ਸ਼ੇਖੂਪੁਰ, ਪ੍ਰੋ. ਚੰਦੂਮਾਜਰਾ ਦੇ ਸਿਆਸੀ ਸਕੱਤਰ ਜਗਜੀਤ ਸਿੰਘ ਕੋਹਲੀ, ਸ਼੍ਰੋਮਣੀ ਕਮੇਟੀ ਦੇ ਐਗਜ਼ੈਕਟਿਵ ਮੈਂਬਰ ਜਸਮੇਰ ਸਿੰਘ ਲਾਛੜੂ, ਜਤਿੰਦਰ ਸਿੰਘ ਪਹਾੜੀਪੁਰ, ਜਸਵਿੰਦਰ ਪਾਲ ਸਿੰਘ ਚੱਢਾ, ਜੂਨਾ ਖਾਨ, ਜੰਗ ਸਿੰਘ ਰੁੜਕਾ, ਟੋਨੀ ਘਨੌਰ, ਰਘਵੀਰ ਸਿੰਘ ਬਿੱਟੂ ਆਦਿ ਮੌਜੂਦ ਸਨ।

Related Post