July 6, 2024 01:07:15
post

Jasbeer Singh

(Chief Editor)

Latest update

ਭਗਵੰਤ ਮਾਨ ਦੀਆਂ ਹਰਕਤਾਂ ਤੋਂ ਸਮੁੱਚੇ ਪੰਜਾਬੀ ਸਰਮਸਾਰ : ਬਿਕਰਮ ਸਿੰਘ ਮਜੀਠੀਆ

post-img

ਪਟਿਆਲਾ, 6 ਮਾਰਚ (ਜਸਬੀਰ)-ਸਾਬਕਾ ਮੰਤਰੀ ਤੇ ਸੀਨੀਅਰ ਅਕਾਲੀ ਆਗੂ ਸਰਦਾਰ ਬਿਕਰਮ ਸਿੰਘ ਮਜੀਠੀਆ ਨੇ ਅੱਜ ਮੰਗ ਕੀਤੀ ਕਿ ਸਾਬਕਾ ਕਾਰਜਕਾਰੀ ਡੀ. ਜੀ ਪੀ. ਸਿਧਾਰਥ ਚਟੋਪਧਿਆਏ ਦੇ 22 ਦਿਨਾਂ ਦੇ ਡੀ. ਜੀ. ਪੀ. ਵਜੋਂ ਕਾਰਜਕਾਲ ਦੌਰਾਨ ਹੋਏ ਸਾਰੇ ਗੈਰ-ਕਾਨੂੰਨੀ ਕੰਮਾਂ ਦੀ ਜਾਂਚ ਹੋਣੀ ਚਾਹੀਦੀ ਹੈ ਤੇ ਉਹਨਾਂ ਦੋਸ ਲਾਇਆ ਕਿ ਚਟੋਪਾਧਿਆਏ ਭਗੌੜੇ ਕਰਾਰ ਦਿੱਤੇ ਅਪਰਾਧੀਆਂ ਨੂੰ ਸਕਿਓਰਿਟੀ ਗਾਰਡ ਦੇ ਕੇ ਆਪਣੇ ਘਰ ਵਿਚ ਡਿਨਰ ਕਰਵਾਉਂਦਾ ਸੀ।ਅੱਜ ਇਥੇ ਵਿਸ਼ੇਸ਼ ਜਾਂਚ ਟੀਮ (ਐਸ ਆਈ ਟੀ) ਨਾਲ ਮੁਲਾਕਾਤ ਕਰਨ ਤੋਂ ਪਹਿਲਾਂ ਪੁਲਸ ਲਾਈਨ ਦੇ ਬਾਹਰ ਪੱਤਰਕਾਰਾਂ ਨਾਲ ਗੱਲਬਾਤ ਕਰਦਿਆਂ ਸਰਦਾਰ ਬਿਕਰਮ ਸਿੰਘ ਮਜੀਠੀਆ ਨੇ ਕਿਹਾ ਕਿ ਸਿਧਾਰਥ ਚਟੋਧਿਆਏ ਨੂੰ ਯੂ. ਪੀ. ਐਸ. ਸੀ. ਨੇ ਡੀ. ਜੀ. ਪੀ. ਲਗਾਉਣ ਤੋਂ ਨਾਂਹ ਕਰ ਦਿੱਤੀ ਸੀ।  ਉਹਨਾਂ ਕਿਹਾ ਕਿ ਚਟੋਪਾਧਿਆਏ ਨੂੰ ਸਿਰਫ 22 ਦਿਨਾਂ ਲਈ ਡੀ. ਜੀ. ਪੀ. ਇਸ ਕਰ ਕੇ ਲਗਾਇਆ ਗਿਆ ਜੋ ਉਹਨਾਂ ਖਿਲਾਫ ਝੂਠਾ ਪਰਚਾ ਦਰਜ ਕੀਤਾ ਜਾ ਸਕੇ ਤੇ ਅੱਜ ਸਵਾ ਦੋ ਸਾਲ ਬੀਤਣ ਮਗਰੋਂ ਵੀ ਪੁਲਸ ਇਸ ਕੇਸ ਵਿਚ ਚਲਾਨ ਨਹੀਂ ਪੇਸ ਕਰ ਸਕੀ। ਉਹਨਾਂ ਕਿਹਾ ਕਿ 22 ਦਿਨਾਂ ਵਿਚ ਹੀ ਚਟੋਪਾਧਿਆਏ ਨੇ ਦੇਸ਼ ਦੇ ਪ੍ਰਧਾਨ ਮੰਤਰੀ ਦੀ ਸੁਰੱਖਿਆ ਵਿਚ ਕੁਤਾਹੀ ਦਾ ਵੱਡਾ ਗੁਨਾਹ ਕੀਤਾ ਜਿਸ ਲਈ ਸੁਪਰੀਮ ਕੋਰਟ ਵੱਲੋਂ ਨਿਯੁਕਤ ਸਾਬਕਾ ਜਸਟਿਸ ਇੰਦੂ ਮਲਹੋਤਰਾ ਨੇ ਵੀ ਉਹਨਾਂ ਨੂੰ ਦੋਸੀ ਕਰਾਰ ਦਿੱਤਾ। ਉਹਨਾਂ ਕਿਹਾ ਕਿ ਹੁਣ ਮੁੱਖ ਮੰਤਰੀ ਭਗਵੰਤ ਮਾਨ ਉਹਨਾਂ ਨੂੰ ਬਚਾਉਣ ਵਾਸਤੇ ਪੱਬਾਂ ਭਾਰ ਹਨ ਤੇ ਸੁਪਰੀਮ ਕੋਰਟ ਦੇ ਹੁਕਮਾਂ ਦੇ ਬਾਵਜੂਦ ਉਸਦੇ ਖਿਲਾਫ ਕਾਰਵਾਈ ਨਹੀਂ ਕੀਤੀ ਰਹੀ। ਉਹਨਾਂ ਦੱਸਿਆ ਕਿ ਉਹ ਅੱਜ ਐਸ. ਆਈ. ਟੀ. ਨੂੰ ਇਸ ਬਾਰੇ ਲਿਖਤੀ ਅਤੇ ਵਿਸਥਾਰਿਤਸÇ ਕਾਇਤ  ਦੇ ਰਹੇ ਹਨ ਤਾਂ ਜੋ ਉਸਦੇ 22 ਦਿਨਾਂ ਦੇ ਕਾਰਜਕਾਲ ਹੋਏ ਸਾਰੇ ਗੈਰ ਕਾਨੂੰਨੀ ਕੰਮਾਂ ਦੀ ਜਾਂਚ ਹੋਵੇ ਤੇ ਉਸਨੂੰ ਸਜ਼ਾ ਮਿਲੇ।ਸਵਾਲਾਂ ਦੇ ਜਵਾਬ ਦਿੰਦਿਆਂ ਬਿਕਰਮ ਸਿੰਘ ਮਜੀਠੀਆ ਨੇ ਕਿਹਾ ਕਿ ਉਹਨਾਂ ਨੂੰ ਐਸ ਆਈ ਟੀ ਨੇ 8 ਵਾਰ ਬੁਲਾਇਆ ਸੀ ਤੇ 7 ਵਾਰ ਉਹ ਇਥੇ ਪੇਸ਼ ਹੋਏ ਹਨ ਸਿਰਫ ਸ਼ਹੀਦੀ ਦਿਨਾਂ ਵਿਚ ਪੇਸ ਨਹੀਂ ਹੋਏ ਜਦੋਂ ਕਿ ਦੂਜੇ ਪਾਸੇ ਆਪ ਸੁਪਰੀਮੋ ਤੇ ਦਿੱਲੀ ਦੇ ਮੁੱਖ ਮੰਤਰੀ ਅਰਵਿੰਦ ਕੇਜਰੀਵਾਲ ਦਿੱਲੀ ਸਰਾਬ ਘੁਟਾਲੇ ਵਿਚ ਈ ਡੀ ਵੱਲੋਂ 8 ਵਾਰ ਤਲਬ ਕੀਤੇ ਜਾਣ ਦੇ ਬਾਵਜੂਦ ਇਕ ਵਾਰ ਵੀ ਪੇਸ਼ ਨਹੀਂ ਹੋਏ ਕਿਉਂਕਿ ਉਹਨਾਂ ਨੂੰ ਡਰ ਲੱਗ ਰਿਹਾ ਹੈ ਕਿ ਉਹਨਾਂ ਦੀ ਕਿਚਨ ਕੈਬਨਿਟ ਮਨੀਸ਼ ਸਿਸੋਦੀਆ, ਸੰਜੇ ਸਿੰਘ ਤੇ ਹੋਰਨਾਂ ਦੀ ਗਿ੍ਰਫਤਾਰੀ ਤੋਂ ਬਾਅਦ ਹੁਣ ਉਹਨਾਂ ਦੀ ਵਾਰੀ ਹੈ ਤੇ ਇਸ ਮਗਰੋਂ ਪੰਜਾਬ ਵਿਚ ਹੋਏ ਸਰਾਬ ਘੁਟਾਲੇ ਦੀ ਜਾਂਚ ਸੁਰੂ ਹੋ ਜਾਵੇਗੀ।ਮੁੱਖ ਮੰਤਰੀ ਭਗਵੰਤ ਮਾਨ ਬਾਰੇ ਪੁੱਛੇ ਸਵਾਲ ਦੇ ਜਵਾਬ ਵਿਚ ਸਰਦਾਰ ਮਜੀਠੀਆ ਨੇ ਕਿਹਾ ਕਿ ਭਗਵੰਤ ਮਾਨ ਨੇ ਵਿਧਾਨ ਸਭਾ ਵਿਚ ਜੋ ਘਟੀਆ ਅਤੇ ਘਿਨੌਣੀਆਂ ਹਰਕਤਾਂ ਕੀਤੀਆਂ ਹਨ, ਉਸ ਤੋਂ ਸਮੁੱਚੇ ਪੰਜਾਬੀ ਸਰਮਸਾਰ ਹਨ ਕਿ ਜਿਹੋ ਵਿਅਕਤੀ ਹੱਥ ਪੰਜਾਬ ਦੀ ਵਾਗਡੋਰ ਸੌਂਪ ਦਿੱਤੀ ਹੈ। ਉਹਨਾਂ ਸਵਾਲ ਕੀਤਾ ਕਿ ਵਿਰੋਧੀ ਧਿਰ ਦੇ ਨੇਤਾ ਪ੍ਰਤਾਪ ਸਿੰਘ ਬਾਜਵਾ, ਜਿਹਨਾਂ ਦੀ ਉਮਰ 70 ਸਾਲ ਦੇ ਕਰੀਬ ਹੈ, ਦੇ ਪਰਿਵਾਰ ਬਾਰੇ ਟਿੱਪਣੀਆਂ ਕਰਨ ਦਾ ਪੰਜਾਬ ਦੇ ਵਿਕਾਸ ਨਾਲ ਤੇ ਪੰਜਾਬ ਦੇ ਮੁੱਦਿਆਂ ਨਾਲ ਕੀ ਸਰੋਕਾਰ ਹੈ? ਉਹਨਾਂ ਕਿਹਾ ਕਿ ਭਗਵੰਤ ਮਾਨ ਨੇ ਪੰਜਾਬ ਵਿਧਾਨ ਸਭਾ ਦੇ ਪਵਿੱਤਰ ਸਦਨ ਦੇ ਮਾਣ ਸਨਮਾਨ ਨੂੰ ਵੀ ਠੇਸ ਪਹੁੰਚਾਈ ਹੈ। ਉਹਨਾਂ ਕਿਹਾ ਕਿ ਪਤਾ ਨਹੀਂ ਕੀ ਖਾ ਪੀ ਕੇ ਮੁੱਖ ਮੰਤਰੀ ਘੁੰਮਦੇ ਹਨ ਜੋ ਇਸ ਤਰੀਕੇ ਦੀ ਸਬਦਾਵਲੀ ਦੀ ਵਰਤੋਂ ਕਰਦੇ ਹਨ। ਬਜਟ ਬਾਰੇ ਸਵਾਲ ਦੇ ਜਵਾਬ ਵਿਚ ਸਰਦਾਰ ਮਜੀਠੀਆ ਨੇ ਕਿਹਾ ਕਿ ਮੌਜੂਦਾ ਭਗਵੰਤ ਮਾਨ ਸਰਕਾਰ ਨੇ ਬਜਟ ਵਿਚ ਆਪ ਹੀ ਦੱਸ ਦਿੱਤਾ ਹੈ ਕਿ 31 ਮਾਰਚ 2025 ਤੱਕ ਪੰਜਾਬ ਸਿਰ ਕਰਜਾ 3 ਲੱਖ 74 ਹਜਾਰ ਕਰੋੜ ਰੁਪਏ ਤੋਂ ਵੀ ਟੱਪ ਜਾਵੇਗਾ। ਉਹਨਾਂ ਕਿਹਾ ਕਿ ਪੰਜਾਬ ਦੀ ਬਰਬਾਦੀ ਕਰ ਕੇ ਭਗਵੰਤ ਮਾਨ ਸਾਰੇ ਦੇਸ ਵਿਚ ਆਪ ਦਾ ਪ੍ਰਚਾਰ ਕਰਦੇ ਘੁੰਮ ਰਹੇ ਹਨ ਤੇ ਆਪਣੇ ਸੁਪਰੀਮੋ ਅਰਵਿੰਦ ਕੇਜਰੀਵਾਲ ’ਤੇ ਪੰਜਾਬ ਦੇ ਸਰਕਾਰੀ ਖਜਾਨੇ ਦਾ ਪੈਸਾ ਲੁਟਾ ਰਹੇ ਹਨ। ਇਕ ਹੋਰ ਸਵਾਲ ਦੇ ਜਵਾਬ ਵਿਚ ਸਰਦਾਰ ਮਜੀਠੀਆ ਨੇ ਕਿਹਾ ਕਿ ਉਹ ਖੁਦ ਕੇਜਰੀਵਾਲ ਨੂੰ ਈ ਡੀ ਅੱਗੇ ਪੇਸ ਹੋਣ ਲਈ ਲੈ ਕੇ ਜਾਣ ਵਾਸਤੇ ਤਿਆਰ ਹਨ ਤੇ ਉਹਨਾਂ ਨੂੰ ਡਰਨਾ ਨਹੀਂ ਚਾਹੀਦਾ। ਇਸ ਮੌਕੇ ਯੂਥ ਅਕਾਲੀ ਦਲ ਦੇ ਪ੍ਰਧਾਨ ਸਰਬਜੀਤ ਸਿੰਘ ਝਿੰਜਰ, ਜਸਪਾਲ ਸਿੰਘ ਬਿੱਟੂ ਚੱਠਾ, ਸ਼ਹਿਰੀ ਪ੍ਰਧਾਨ ਅਮਿਤ ਸਿੰਘ ਰਾਠੀ, ਪਟਿਆਲਾ ਸ਼ਹਿਰੀ ਇੰਚਾਰਜ ਅਮਰਿੰਦਰ ਸਿੰਘ ਬਜਾਜ, ਸ਼੍ਰੋਮਣੀ ਕਮੇਟੀ ਮੈਂਬਰ ਸਤਵਿੰਦਰ ਸਿੰਘ ਟੌਹੜਾ, ਸੁਖਵਿੰਦਰਪਾਲ ਸਿੰਘ ਮਿੰਟਾ, ਆਕਾਸ਼ ਸ਼ਰਮਾ ਬਾਕਸਰ, ਅਮਨਦੀਪ ਸਿੰਘ ਘੱਗਾ, ਪਰਮਿੰਦਰ ਸ਼ੋਰੀ, ਦਰਵੇਸ਼ ਗੋਇਲ, ਕਰਨਵੀਰ ਸਿੰਘ, ਸੋਨੂੰ ਮਾਜਰੀ, ਦੀਪ ਰਾਜਪੂਤ, ਪਰਮਜੀਤ ਸਿੰਘ ਪੰਮਾ, ਹਰਵਿੰਦਰ ਸਿੰਘ ਬੱਬੂ ਆਦਿ ਹਾਜ਼ਰ ਸਨ।    

Related Post