July 6, 2024 01:31:13
post

Jasbeer Singh

(Chief Editor)

Latest update

ਪੱਲੇਦਾਰ ਮਜ਼ਦੂਰਾਂ ਦੀ ਕੁੱਟਮਾਰ ਕਰਨ ’ਤੇ ਪੰਜਾਬ ਸਰਕਾਰ ’ਤੇ ਭੜਕੀ ਪੱਲੇਦਾਰ ਮਜ਼ਦੂਰ ਯੂਨੀਅਨ

post-img

ਪਟਿਆਲਾ, 7 ਮਾਰਚ (ਜਸਬੀਰ)-ਪੰਜਾਬ ਦੀਆਂ ਸਮੂਹ ਪੱਲੇਦਾਰ ਮਜ਼ਦੂਰ ਯੂਨੀਅਨਾਂ ਦੇ ਆਗੂਆਂ ਵਲੋਂ ਲੰਘੇ ਦਿਨਾ ਮੁੱਖ ਮੰਤਰੀ ਪੰਜਾਬ ਦੀ ਸੰਗਰੂਰ ਵਿਖੇ ਸਥਿਤ ਰਿਹਾਇਸ਼ੀ ਅੱਗੇ ਦਿੱਤੇ ਗਏ ਧਰਨੇ ਮੌਕੇ ਪ੍ਰਦਰਸ਼ਨਕਾਰੀਆਂ ਦੀ ਅੰਨ੍ਹੇਵਾਹ ਪੰਜਾਬ ਪੁਲਸ ਵਲੋਂ ਪੰਜਾਬ ਸਰਕਾਰ ਦੇ ਹੁਕਮਾਂ ’ਤੇ ਕੀਤੀ ਗਈ ਕੁੱਟਮਾਰ ਦੀ ਸਖ਼ਤ ਨਿੰਦਾ ਕੀਤੀ ਗਈ ਤੇ ਸਮੁੱਚੇ ਪੱਲੇਦਾਰ ਮਜ਼ਦੂਰ ਯੂਨੀਅਨਾਂ ਦੇ ਆਗੂਆਂ ਵਲੋਂ ਸਭਨਾਂ ਨੂੰ ਆਖਿਆ ਗਿਆ ਕਿ ਉਹ ਲੋਕ ਸਭਾ ਚੋਣਾਂ ਵਿਚ ਆਮ ਆਦਮੀ ਪਾਰਟੀ ਦੇ ਆਉਣ ਵਾਲੇ ਉਮੀਦਵਾਰਾਂ ਦਾ ਘੇਰਾ ਕਰਨ। ਪੰਜਾਬ ਲੇਬਰ ਸੰਗਠਨ ਦੇ ਚੇਅਰਮੈਨ ਮੋਹਨ ਸਿੰਘ ਮੰਜੌਲੀ ਨੇ ਕਿਹਾ ਕਿ ਜਿਹੜਾ ਅਨਾਜ ਬਾਹਰੀ ਸੂਬਿਆਂ ਵਿਚ ਪੰਜਾਬ ਤੋਂ ਸਪਲਾਈ ਕੀਤਾ ਜਾ ਰਿਹਾ ਸੀ ਜਾਂ ਹਾੜ੍ਹੀ ਸੀਜ਼ਨ ਵਾਸਤੇ ਬਾਰਦਾਨਾ ਅਣਲੋਡਿੰਗ ਕਰਨਾ ਜਾਂ ਕਿਸੇ ਹੋਰ ਕਿਸਮ ਦਾ ਕੰਮ ਫੂਡ ਏਜੰਸੀਆਂ ਦਾ ਅਣਮਿਥੇ ਸਮੇਂ ਲਈ ਬੰਦ ਕੀਤਾ ਜਾ ਸਕਦਾ ਹੈ। ਉਨ੍ਹਾਂ ਕਿਹਾ ਕਿ ਜੋ ਪੰਜਾਬ ਪੁਲਸ ਵਲੋਂ ਪ੍ਰਦਰਸ਼ਨਕਾਰੀਆਂ ਦੀਆਂ ਪੱਗਾਂ ਤੱਕ ਧਰਨਾ ਦੇਣ ਦੇ ਚਲਦਿਆਂ ਲਾਹੀਆਂ ਗਈਆਂ ਤੇ ਖੂਨ ਵਹਾਇਆ ਗਿਆ ਦੇ ਚਲਦਿਆਂ ਆਪਣਾ ਹੱਕ ਪਾਉਣ ਲਈ ਵੱਡਾ ਸੰਘਰਸ਼ ਆਉਣ ਵਾਲੇ ਸਮੇਂ ਵਿਚ ਕੀਤਾ ਜਾਵੇਗਾ। ਉਨ੍ਹਾਂ ਕਿਹਾ ਕਿ ਧਰਨਾਕਾਰੀਆਂ ’ਤੇ ਡਾਂਗਾਂ ਵਰ੍ਹਾਉਣ ਵਾਲਾ ਵਤੀਰਾ ਆਮ ਆਦਮੀ ਪਾਰਟੀ ਦਾ ਆਮ ਆਦਮੀ ਪ੍ਰਤੀ ਕੋਈ ਚੰਗਾ ਨਹੀਂ ਹੈ ਤੇ ਇਹ ਸਿਰਫ਼ ਨਾਮ ਦੀ ਹੀ ਆਮ ਆਦਮੀ ਪਾਰਟੀ ਹੈ। ਬਲਕਿ ਇਸ ਪਾਰਟੀ ਦੇ ਰਾਜ ਵਿਚ ਆਮ ਆਦਮੀ ਹੋਰ ਜ਼ਿਆਦਾ ਖੱਜਲ ਖੁਆਰ ਹੋ ਰਿਹਾ ਹੈ ਜੋ ਕਿ ਨਿੰਦਣਯੋਗ ਹੈ।    

Related Post