July 6, 2024 01:26:55
post

Jasbeer Singh

(Chief Editor)

Patiala News

ਸਮੂਹ ਪੱਲੇਦਾਰ ਮਜਦੂਰ ਯੂਨੀਅਨ ਦੀ ਮੀਟਿੰਗ ਵਿੱਤ ਮੰਤਰੀ ਚੀਮਾ ਨਾਲ ਆਯੋਜਿਤ

post-img

ਪਟਿਆਲਾ, 12 ਮਾਰਚ (ਜਸਬੀਰ)-ਸਮੂਹ ਪੱਲੇਦਾਰ ਮਜਦੂਰ ਯੂਨੀਅਨ ਦੀ ਮੀਟਿੰਗ ਸੂਬਾ ਪ੍ਰਧਾਨ ਸਿੰਦਰਪਾਲ ਸਿੰਘ ਬਰਨਾਲਾ ਦੀ ਪ੍ਰਧਾਨਗੀ ਹੇਠ ਹੋਈ, ਜਿਸਨੂੰ ਸੰਬੋਧਨ ਕਰਦਿਆਂ ਪ੍ਰਧਾਨ ਸਿੰਦਰਪਾਲ ਸਿੰਘ ਨੇ ਕਿਹਾ ਕਿ ਪੰਜਾਬ ਸਰਕਾਰ ਵਲੋਂ 9 ਮਾਰਚ ਨੂੰ ਪੱਲੇਦਾਰ ਮਜਦੂਰਾਂ ਦੀ ਮੀਟਿੰਗ ਬੁਲਾਈ ਗਈ ਸੀ ਅਤੇ ਦੂਜੇ ਪਾਸੇ ਲੇਬਰ ਦੇ ਕੰਮ ਦੀ 30 ਜੂਨ ਤੱਕ ਸੈਂਕਸ਼ਨ ’ਤੇ ਕੰਮ ਕਰਵਾਉਣ ਦਾ ਪੰਜਾਬ ਸਰਕਾਰ ਵਲੋਂ ਐਲਾਨ ਕਰ ਦਿੱਤਾ ਗਿਆ ਸੀ ਵਾਲਾ ਫੈਸਲਾ ਯੂਨੀਅਨ ਨੂੰ ਬਿਲਕੁੱਲ ਵੀ ਮਨਜੂਰ ਨਹੀਂ ਹੈ। ਇਸ ਮੌਕੇ ਸੂਬਾ ਟੀਮ ਦੇ ਮੀਤ ਪ੍ਰਧਾਨ ਸਤਨਾਮ ਸਿੰਘ ਕੈਸੀਅਰ ਜਸਵੀਰ ਸਿੰਘ ਚੈਅਰਮੈਨ ਮੋਹਨ ਸਿੰਘ ਨੇ ਕਿਹਾ ਕਿ ਪੰਜਾਬ ਸਰਕਾਰ ਵਲੋਂ ਪੱਲੇਦਾਰਾਂ ਨਾਲ ਕੋਝਾ ਮਜਾਕ ਕੀਤਾ ਜਾ ਰਿਹਾ ਹੈ, ਜੇਕਰ ਪੰਜਾਬ ਸਰਕਾਰ ਨੇ ਮਜਦੂਰਾਂ ਨੂੰ ਵਾਅਦੇ ਮੁਤਾਬਕ ਸਿੱਧੀ ਪੇਮੈਂਟ ਨਾ ਕੀਤੀ ਤਾਂ 1 ਅਪੈ੍ਰਲ ਤੋਂ ਪੱਲੇਦਾਰ ਮਜਦੂਰ ਜਥੇਬੰਦੀਆਂ ਵਲੋਂ ਕੰਮ ਦਾ ਸਮੁੱਚਾ ਬਾਈਕਾਟ ਕੀਤਾ ਜਾ ਸਕਦਾ ਹੈ, ਜਿਸਦੀ ਜਿੰਮੇਵਾਰ ਪੰਜਾਬ ਸਰਕਾਰ ਅਤੇ ਫੂਡ ਸਪਲਾਈ ਵਿਭਾਗ ਹੋਵੇਗਾ। ਮੀਟਿੰਗ ਵਿੱਚ ਵੱਖ-ਵੱਖ ਡਿਪੂਆਂ ਦੇ ਅਹੁਦੇਦਾਰ ਜੋਗਿੰਦਰ ਸਿੰਘ ਅਹਿਮਦਗੜ੍ਹ, ਕਰਨੈਲ ਸਿੰਘ ਸੰਗਰੂਰ, ਕਾਲਾ ਸਿੰਘ ਸਮਾਣਾ, ਨੀਲਾ ਸਿੰਘ ਪਾਤੜਾਂ, ਗੁਰਮੇਲ ਸਿੰਘ ਬਰਨਾਲਾ, ਜਣਕ ਸਿੰਘ ਭੀਖੀ, ਅਵਤਾਰ ਸਿੰਘ ਮਾਨਸਾ, ਕੁਲਵੰਤ ਸਿੰਘ ਬੁਢਲਾਡਾ, ਗੁਰਮੇਲ ਸਿੰਘ ਰਾਮਪੁਰਾ, ਸੀ. ਮੀਤ ਪ੍ਰਧਾਨ ਸਤਨਾਮ ਸਿੰਘ, ਜਸਵੀਰ ਸਿੰਘ ਕੈਸ਼ੀਅਰ, ਸਿੰਦਰਪਾਲ ਸਿੰਘ ਸੈਕਟਰੀ, ਮੋਹਨ ਸਿੰਘ ਮਝੋਲੀ ਚੇਅਰਮੈਨ ਹਾਜਰ ਸਨ।   

Related Post