July 6, 2024 01:41:32
post

Jasbeer Singh

(Chief Editor)

Patiala News

ਕੈਬਨਿਟ ਮੰਤਰੀ ਦੇ ਦਫ਼ਤਰ ਇੰਚਾਰਜ ਜਸਬੀਰ ਗਾਂਧੀ ਨੇ ਕੀਤਾ ਸੜਕਾਂ ਦਾ ਉਦਘਾਟਨ

post-img

ਪਟਿਆਲਾ, 12 ਮਾਰਚ (ਜਸਬੀਰ)-ਡਾ. ਬਲਬੀਰ ਸਿੰਘ ਵਿਧਾਇਕ ਪਟਿਆਲਾ ਦਿਹਾਤੀ ਅਤੇ ਸਿਹਤ ਮੰਤਰੀ ਪੰਜਾਬ ਦੇ ਯਤਨਾਂ ਸਦਕਾ ਪਿਛਲੇ 20 ਸਾਲ ਤੋਂ ਇਲਾਕਾ ਨਿਵਾਸੀਆਂ ਦੀ ਸੜਕ ਬਣਾਉਣ ਦੀ ਲਟਕਦੀ ਮੰਗ ਆਮ ਆਦਮੀ ਪਾਰਟੀ ਦੀ ਭਗਵੰਤ ਮਾਨ ਸਰਕਾਰ ਵਲੋਂ ਪੂਰੀ ਕੀਤੀ ਗਈ। ਇਸ ਸੜਕ ਦਾ ਸਿਹਤ ਮੰਤਰੀ ਪੰਜਾਬ ਡਾ. ਬਲਬੀਰ ਸਿੰਘ ਵਲੋਂ ਉਨ੍ਹਾਂ ਦੇ ਦਫ਼ਤਰ ਇੰਚਾਰਜ ਜਸਬੀਰ ਸਿੰਘ ਗਾਂਧੀ ਨੇ ਰਿਬਨ ਕੱਟ ਕੇ ਕੰਮ ਚਾਲੂ ਕਰਵਾਇਆ। 15 ਕਿਲੋਮੀਟਰ ਸੜਕ ਬਣਨ ਨਾਲ ਪਿੰਡ ਸਿਉਨਾ, ਰੋਂਗਲਾ, ਲੰਗ, ਰੋੜੇਵਾਲ, ਕਾਠਮੱਠੀ, ਦੰਦਰਾਲਾ, ਖਰੋੜ, ਜੀਤੂਪੁਰ ਅਤੇ ਪੰਚਾਇਤੀ ਇਲਾਕਾ ਪਟਿਆਲਾ ਰਣਜੀਤ ਨਗਰ ਨੂੰ ਲਾਭ ਪੁੱਜੇਗਾ। ਇਸੇ ਤਰ੍ਹਾਂ ਇਕ ਹੋਰ ਸੜਕ ਬਾਰਨ ਤੋਂ ਅਕਾਲੀ ਮਾਜਰੀਆਂ ਦਾ ਵੀ ਉਦਘਾਟਨ ਕੀਤਾ ਗਿਆ, ਜਿਸ ਨਾਲ ਕਾਲਵਾ, ਕੌਲੀ ਅਤੇ ਆਕੜ ਆਦਿ ਪਿੰਡਾਂ ਨੂੰ ਆਵਾਜਾਈ ਅਤੇ ਆਵਾਜਾਈ ਦੇ ਕੰਮਾਂ ਵਿਚ ਲਾਭ ਪੁੱਜੇਗਾ। ਇਸ ਮੌਕੇ ਜਸਬੀਰ ਸਿੰਘ ਗਾਂਧੀ ਨੇ ਦੱਸਿਆ ਲੰਗ ਪਿੰਡ ਵਿਖੇ ਸਟੇਡੀਅਮ ਵਿਚ 200 ਮੀਟਰ ਟਰੈਕ ਵੀ ਬਣਾਇਆ ਗਿਆ ਹੈ ਅਤੇ ਪਿੰਡਾਂ ਵਿਚ ਵਿਕਾਸ ਕੰਮ ਕੀਤੇ ਜਾ ਰਹੇ ਹਨ। ਜਸਬੀਰ ਗਾਂਧੀ ਨੇ ਕਿਹਾ ਕਿ ਮੁੱਖ ਮੰਤਰੀ ਭਗਵੰਤ ਮਾਨ ਦੀ ਅਗਵਾਈ ਵਾਲੀ ਆਮ ਆਦਮੀ ਪਾਰਟੀ ਦੀ ਸਰਕਾਰ ਜਿਥੇ ਪੰਜਾਬ ਨੂੰ ਭਿ੍ਰਸ਼ਟਾਚਾਰ ਮੁਕਤ ਸ਼ਾਸਨ ਦੇ ਰਹੀ ਹੈ, ਉਥੇ ਹੀ ਹਰ ਇਲਾਕੇ ਦਾ ਵਿਕਾਸ ਕਰਵਾਇਆ ਜਾ ਰਿਹਾ ਹੈ। ਕੈਬਨਿਟ ਮੰਤਰੀ ਡਾ. ਬਲਬੀਰ ਸਿੰਘ ਵਲੋਂ ਲਗਾਤਾਰ ਪਟਿਆਲਾ ਦਿਹਾਤੀ ਹਲਕੇ ਵਿਚ ਵਿਕਾਸ ਕਾਰਜ ਕਰਵਾਏ ਜਾ ਰਹੇ ਹਨ। ਇਸ ਮੌਕੇ ਆਮ ਆਦਮੀ ਪਾਰਟੀ ਦੇ ਅਹੁਦੇਦਾਰ ਅਤੇ ਪਿੰਡ ਨਿਵਾਸੀ ਲਾਲ ਸਿੰਘ ਬਲਾਕ ਇੰਚਾਰਜ, ਜਗਦੀਸ਼ ਸਿੰਘ ਜੱਗੀ, ਕੁਲਦੀਪ ਸਿੰਘ ਯੂ. ਐਸ. ਏ., ਸਰਵਣ ਸਿੰਘ ਯੂ. ਐਸ. ਏ., ਗੁਰਮੀਤ ਸਿੰਘ ਟਿਵਾਣਾ ਅਤੇ ਮੇਵਾ ਸਿੰਘ, ਬਲਵਿੰਦਰ ਸਿੰਘ ਸਰਪੰਚ, ਸੰਤੋਖ ਸਿੰਘ ਸੋਖੀ, ਸੁਖਵਿੰਦਰ ਸਿੰਘ, ਗੁਰਦੀਪ ਸਿੰਘ ਭਲਵਾਨ ਅਤੇ ਭੀਮ ਸਿੰਘ ਹਾਜ਼ਰ ਸਨ।   

Related Post