July 6, 2024 01:56:07
post

Jasbeer Singh

(Chief Editor)

Patiala News

ਡੀ ਬੀ ਜੀ ਵਲੋਂ ਫਰਿਸਤਿਆਂ ਨੂੰ ਸਨਮਾਨਿਤ ਕਰਨਾ ਪ੍ਰਸੰਸਾਯੋਗ ਉਪਰਾਲੇ : ਡਾ. ਬਲਬੀਰ ਸਿੰਘ

post-img

ਪਟਿਆਲਾ, 15 ਮਾਰਚ (ਜਸਬੀਰ)-ਦੁਰਘਟਨਾ ਪੀੜਤਾਂ ਦੇ ਮਦਦਗਾਰ ਫਰਿਸਤਿਆਂ ਨੂੰ ਡਾਕਟਰ ਰਾਕੇਸ ਵਰਮੀ ਸੰਸਥਾਪਕ ਡੈਡੀਕੇਟਿਡ ਬ੍ਰਦਰਜ਼ ਗਰੁੱਪ ਰਜਿਸਟਰਡ ਪੰਜਾਬ ਪਟਿਆਲਾ ਵਲੋਂ ਹਰ ਮਹੀਨੇ ਪ੍ਰਸੰਸਾ ਪੱਤਰ ਅਤੇ ਗੋਲਡ ਮੈਡਲ ਦੇ ਕੇ ਸਨਮਾਨਿਤ ਕਰਨ ਦੇ ਮਿਸਨ, ਸਾਡੇ ਪੰਜਾਬ ਅਤੇ ਭਾਰਤ ਵਿੱਚ ਸਰਵੋਤਮ ਮਾਨਵਤਾਵਾਦੀ ਕਾਰਜ ਹਨ  ਇਸ ਲਈ ਪੰਜਾਬ ਸਰਕਾਰ, ਸਿਹਤ, ਟਰਾਂਸਪੋਰਟ ਅਤੇ ਸਿੱਖਿਆ ਮੰਤਰਾਲੇ ਵੱਲੋਂ ਡੀ ਬੀ ਜੀ ਦੇ ਕਾਰਜਾਂ ਦੀ ਸਲਾਘਾ ਕੀਤੀ ਜਾਂਦੀ ਹੈ, ਇਹ ਵਿਚਾਰ ਪੰਜਾਬ ਦੇ ਸਿਹਤ ਮੰਤਰੀ ਡਾਕਟਰ ਬਲਵੀਰ ਸਿੰਘ ਜੀ ਨੇ ਮੁੱਢਲੀ ਸਹਾਇਤਾ ਫਸਟ ਏਡ ਦੀ ਸਿਖਲਾਈ ਪ੍ਰਾਪਤ ਬਿਜਲੀ ਬੋਰਡ ਦੇ ਅਕਾਊਂਟਸ ਅਫਸਰ ਸ੍ਰੀ ਅਮਰਦੀਪ ਸਿੰਘ ਨੂੰ 23 ਨੰਬਰ ਰੈਲਵੇ ਫਾਟਕ ਪਟਿਆਲਾ ਕੋਲ ਸੜਕੀ ਹਾਦਸੇ ਕਾਰਨ ਜਖਮੀ ਇਸਤਰੀ ਨੂੰ ਫਸਟ ਏਡ ਦੇ ਕੇ ਮਾਤਾ ਕੁਸੱਲਿਆ ਹਸਪਤਾਲ ਵਿਖੇ ਪਹੁੰਚਾਉਣ ਅਤੇ ਉਥੇ ਉਸ ਇਸਤ੍ਰੀ ਦੇ ਇਲਾਜ ਸੀ ਟੀ ਸਕੈਨ ਕਰਵਾਏ ਜਿਸ ਸਦਕਾ ਉਸਦੀ ਜਾਨ ਬਚਾਉਣ ਲਈ ਡੀ ਬੀ ਜੀ ਵਲੋਂ ਸਨਮਾਨਿਤ ਕਰਦੇ ਹੋਏ ਪ੍ਰਗਟ ਕੀਤੇ। ਉਨ੍ਹਾਂ ਨੇ ਕਿਹਾ ਕਿ ਕੀਮਤੀ ਜਾਨਾਂ ਬਚਾਉਣ ਲਈ ਸੜਕਾਂ, ਘਰ ਮਹੱਲਿਆ, ਸੰਸਥਾਵਾਂ ਅਤੇ ਕੰਮ ਵਾਲੀਆਂ ਥਾਵਾਂ ਤੇ ਜਖਮੀਆਂ, ਬੇਹੋਸ, ਦਿਲ ਦੇ ਦੌਰੇ, ਅਨਜਾਇਨਾ ਕਾਰਡੀਅਕ ਅਰੈਸਟ ਸਮੇਂ ਤੁਰੰਤ ਮੌਕੇ ਤੇ ਠੀਕ ਮੁੱਢਲੀ ਸਹਾਇਤਾ, ਸੀ ਪੀ ਆਰ, ਰਿਕਵਰੀ ਪੁਜੀਸਨ, ਵੈਂਟੀਲੇਟਰ ਬਣਾਉਟੀ ਸਾਹ ਕਿਰਿਆ ਫਾਇਰ ਸੇਫਟੀ ਰੈਸਕਿਯੂ ਦੀ ਟ੍ਰੇਨਿੰਗ ਲੈਣ ਅਤੇ ਆਪਣੇ ਮਹੱਲਿਆਂ ਕਾਲੋਨੀਆਂ ਸੰਸਥਾਵਾਂ ਵਿਖੇ ਟਰੇਨਿੰਗ ਕੈਂਪ ਲਗਾਉਣ ਲਈ ਡੈਡੀਕੇਟਿਡ ਬ੍ਰਦਰਜ ਗਰੁੱਪ ਦੇ ਪ੍ਰਧਾਨ ਡਾਕਟਰ ਰਾਕੇਸ ਵਰਮੀ ਜਾਂ ਸ੍ਰੀ ਕਾਕਾ ਰਾਮ ਵਰਮਾ ਚੀਫ ਟ੍ਰੇਨਰ ਫਸਟ ਏਡ ਸਿਹਤ ਸੇਫਟੀ ਜਾਗਰੂਕਤਾ ਮਿਸਨ ਜੋ ਪਿਛਲੇ 40 ਸਾਲਾਂ ਤੋਂ ਪੰਜਾਬ ਰੈੱਡ ਕਰਾਸ ਸੁਸਾਇਟੀ ਵੱਲੋਂ ਫਸਟ ਏਡ ਸੀ ਪੀ ਆਰ ਆਫਤ ਪ੍ਰਬੰਧਨ ਸਿਵਲ ਡਿਫੈਂਸ ਦੀ ਟ੍ਰੇਨਿੰਗ ਦੇਣ ਲਈ ਪ੍ਰਸੰਸਾਯੋਗ ਉਪਰਾਲੇ ਕਰ ਰਹੇ ਹਨ, ਨੂੰ ਸਪੰਰਕ ਕਰਨਾ ਚਾਹੀਦਾ। ਡਾਕਟਰ ਬਲਬੀਰ ਸਿੰਘ ਨੇ ਧੰਨਵਾਦ ਕਰਦੇ ਹੋਏ ਕਿਹਾ ਪੰਜਾਬ ਸਰਕਾਰ ਅਜਿਹੇ ਮਦਦਗਾਰ ਫਰਿਸਤਿਆ ਨੂੰ ਸਵਤੰਤਰਤਾ ਜਾਂ ਗਣਤੰਤਰ ਦਿਵਸ ਮੌਕੇ ਵੀ ਸਨਮਾਨਿਤ ਕਰੇਗੀ। ਉਨ੍ਹਾਂ ਨੇ ਡੀ ਬੀ ਜੀ ਦੇ ਪ੍ਰਧਾਨ ਡਾਕਟਰ ਰਾਕੇਸ ਵਰਮੀ, ਮਹਾਨ ਖੂਨਦਾਨੀ ਨੂੰ ਸੰਤ ਸਿਪਾਹੀ ਦਾ ਸਨਮਾਨ ਦਿੰਦੇ ਹੋਏ ਕਿਹਾ ਕਿ ਦੂਸਰੀਆਂ ਸੰਸਥਾਵਾਂ, ਸਿੱਖਿਆ ਅਦਾਰਿਆਂ ਨੂੰ ਵੀ ਕੀਮਤੀ ਜਾਨਾਂ ਬਚਾਉਣ ਲਈ ਸਿੱਖਿਆ ਸੰਸਥਾਵਾਂ ਪੁਲਿਸ ਮਹੱਲਿਆਂ ਕਾਲੋਨੀਆਂ ਵਿਖੇ ਟਰੇਨਿੰਗ ਪ੍ਰੋਗਰਾਮ ਕਰਵਾਕੇ, ਮਦਦਗਾਰ ਫਰਿਸਤੇ ਤਿਆਰ ਕਰਨੇ ਚਾਹੀਦੇ ਹਨ ਤਾਂ ਜੋਂ ਹਰੇਕ ਜ?ਿੰਦਗੀ ਬਚਾਈ ਜਾਵੇ। ਵਿਦਿਆਰਥੀਆਂ ਨੋਜਵਾਨਾਂ ਐਨ ਐਸ ਐਸ ਵੰਲਟੀਅਰਾਂ ਐਨ ਸੀ ਸੀ ਕੈਡਿਟਸ ਅਤੇ ਲੋਕਾਂ ਨੂੰ ਪੀੜਤਾਂ ਦੀ ਮਦੱਦ ਕਰਨ ਲਈ ਹਮੇਸਾ ਯਤਨਸੀਲ ਰਹਿਣਾ ਚਾਹੀਦਾ ਜਿਸ ਲਈ ਫਸਟ ਏਡ ਸੀ ਪੀ ਆਰ ਦੀ ਟ੍ਰੇਨਿੰਗ ਲੈਣੀ ਚਾਹੀਦੀ ਹੈ। ਸ੍ਰੀ ਅਮਰਦੀਪ ਸਿੰਘ ਨੇ ਧੰਨਵਾਦ ਕਰਦੇ ਹੋਏ ਕਿਹਾ ਕਿ ਉਨ੍ਹਾਂ ਨੇ ਡੈਡੀਕੇਟਿਡ ਬ੍ਰਦਰਜ ਗਰੁੱਪ ਦੇ ਮਿਸਨ ਨੂੰ ਦੇਖਦੇ ਆਤਮ ਵਿਸਵਾਸ ਹੌਸਲੇ ਨਾਲ ਪੀੜਤ ਭੈਣ ਨੂੰ ਫਸਟ ਏਡ ਦੇਕੇ ਹਸਪਤਾਲ ਪਹੁੰਚਾਇਆ ਜਿਸ ਸਦਕਾ ਉਸ ਭੈਣ ਦੇ ਘਰ ਪਰਿਵਾਰ ਦੀਆਂ ਖੁਸੀਆਂ ਬਚ ਗਈਆ ਇਸ ਲਈ ਹਰੇਕ ਇਨਸਾਨ ਨੂੰ ਹਾਦਸੇ ਘਟਾਉਣ ਅਤੇ ਪੀੜਤਾਂ ਨੂੰ ਬਚਾਉਣ ਲਈ ਮਦਦਗਾਰ ਫਰਿਸਤੇ ਵਜੋਂ ਤਿਆਰ ਰਹਿਣਾ ਚਾਹੀਦਾ ਹੈ ਇਹ ਜਾਣਕਾਰੀ ਫਕੀਰ ਚੰਦ ਮਿਤਲ  ਡੀ ਬੀ ਜੀ ਪਟਿਆਲਾ ਨੇ ਦਿੱਤੀ।   

Related Post