July 6, 2024 01:25:21
post

Jasbeer Singh

(Chief Editor)

Latest update

ਪੰਜਾਬੀ ਯੂਨੀਵਰਸਿਟੀ ਕਰਮਚਾਰੀ ਸੰਘ ਨੇ ਵਾਇਸ ਚਾਂਸਲਰ ਦੇ ਦਫਤਰ ਅੱਗੇ ਧਰਨਾ ਲਗਾਇਆ

post-img

ਪਟਿਆਲਾ, 29 ਫਰਵਰੀ (ਜਸਬੀਰ)-ਪੰਜਾਬੀ ਯੂਨੀਵਰਸਿਟੀ ਪਟਿਆਲਾ ਵਿਖੇ ਕਰਮਚਾਰੀ ਸੰਘ ਅ ਅਤੇ ੲ ਸੰਘ ਦੇ ਪ੍ਰਧਾਨ ਰਾਜਿੰਦਰ ਸਿੰਘ ਬਾਗੜੀਆਂ ਦੀ ਅਗਵਾਈ ਹੇਠ ਕਰਮਚਾਰੀਆਂ ਦੇ ਰੁਕੇ ਹੋਏ ਕੰਮਾਂ ਨੂੰ ਹੱਲ ਕਰਵਾਉਣ ਲਈ ਵਾਇਸ ਚਾਂਸਲਰ ਦਫਤਰ ਦੇ ਸਾਹਮਣੇ ਧਰਨਾ ਲਗਾਇਆ ਗਿਆ। ਜÇ?ਕਰਯੋਗ ਹੈ ਕਿ ਬੀਤੇ ਦਿਨੀਂ ਪੰਜਾਬੀ ਯੂਨੀਵਰਸਿਟੀ ਕਰਮਚਾਰੀਆਂ ਨੇ ਵੱਡੀ ਗਿਣਤੀ ਵਿੱਚ ਵੋਟਾਂ ਪਾ ਕਿ ਅ ਅਤੇ ੲ ਸੰਘ ਦੇ ਪ੍ਰਧਾਨ ਰਾਜਿੰਦਰ ਸਿੰਘ ਬਾਗੜੀਆਂ ਅਤੇ ਪੂਰੀ ਟੀਮ ਨੂੰ ਬਹੁਮਤ ਨਾਲ ਜਿਤਾਇਆ ਹੈ। ਕਰਮਚਾਰੀ ਯੂਨੀਅਨ ਵਲੋਂ ਸੋਮਵਾਰ ਨੂੰ ਸਹੁੰ ਚੁੱਕ ਸਮਾਗਮ ਕਰਵਾਇਆ ਜਾਣਾ ਹੈ ਪਰ ਕਰਮਚਾਰੀਆਂ ਦੇ ਹਿੱਤਾਂ ਨੂੰ ਮੁੱਖ ਰੱਖਦਿਆਂ ਸਹੁੰ ਚੁੱਕਣ ਤੋਂ ਪਹਿਲਾਂ ਹੀ ਮਸਲੇ ਹੱਲ ਕਰਵਾਉਣ ਲਈ ਧਰਨਾ ਲਾ ਦਿੱਤਾ ਗਿਆ ਹੈ। ਧਰਨੇ ਨੂੰ ਸੰਬੋਧਨ ਕਰਦਿਆਂ ਪ੍ਰਧਾਨ ਬਾਗੜੀਆਂ ਨੇ ਕਿਹਾ ਕਿ ਯੂਨੀਵਰਸਿਟੀ ਪ੍ਰਸਾਸਨ ਕੋਲ ਤਨਖਾਹ ਪਾਉਣ ਲਈ ਪੈਸਾ ਖਾਤੇ ਵਿੱਚ ਪਿਆ ਹੈ ਪਰ ਜਾਣਬੁੱਝ ਕੇ ਤਨਖਾਹ ਪਾਉਣ ਵਿੱਚ ਦੇਰੀ ਕੀਤੀ ਜਾ ਰਹੀ ਹੈ। ਉਨ੍ਹਾਂ ਕਿਹਾ ਕਿ ਪੰਜਾਬ ਸਰਕਾਰ ਵੱਲੋਂ ਗ੍ਰਾਟ 30 ਕਰੋੜ ਪ੍ਰਤੀ ਮਹੀਨਾ ਰੈਗੂਲਰ ਕਰਨ ਉਪਰੰਤ ਵੀ ਪ੍ਰਸਾਸਨ ਸਮੇਂ ਸਿਰ ਤਨਖਾਹਾਂ ਜਾਰੀ ਕਰਨ ਵਿਚ ਅਸਫਲ ਰਿਹਾ ਹੈ।ਉਨ੍ਹਾਂ ਕਿਹਾ ਕਿ ਟੈਕਨੀਕਲ ਕੇਡਰ ਦੀਆਂ ਤਰੱਕੀਆਂ, ਜੂਨੀਅਰ ਸਹਾਇਕ, ਸੀਨੀਅਰ ਸਹਾਇਕ, ਅੰਗਹੀਣ ਕਰਮਚਾਰੀਆਂ ਦੇ ਮਸਲੇ ਅਤੇ ਹੋਰ ਜਾਇਜ ਮੰਗਾਂ ਨੂੰ ਤੁਰੰਤ ਹੱਲ ਕਰਵਾਇਆ ਜਾਵੇ। ਪ੍ਰਸਾਸਨ ਵੱਲੋਂ ਵਾਇਸ ਚਾਂਸਲਰ ਡਾ ਅਰਵਿੰਦ ਨੇ ਕਰਮਚਾਰੀ ਸੰਘ ਦੇ ਆਗੂਆਂ ਨਾਲ ਮੰਗਾਂ ਸਬੰਧੀ ਗੱਲਬਾਤ ਕਰਦਿਆਂ ਭਰੋਸਾ ਦਿਵਾਇਆ ਕਿ ਜਲਦ ਹੀ ਕਰਮਚਾਰੀਆਂ ਦੇ ਸਾਰੇ ਮਸਲਿਆਂ ਦਾ ਹੱਲ ਯਕੀਨੀ ਕਰਵਾਇਆ ਜਾਵੇਗਾ। ਯੂਨੀਅਨ ਦੇ ਆਗੂਆਂ ਵੱਲੋਂ ਭਰੋਸਾ ਮਿਲਣ ਉਪਰੰਤ ਧਰਨਾ ਮੁਲਤਵੀ ਕੀਤਾ ਗਿਆ।ਇਸ ਮੌਕੇ ਧਰਨੇ ਨੂੰ ਵੱਖ ਵੱਖ ਆਗੂਆਂ ਮੀਤ ਪ੍ਰਧਾਨ ਪ੍ਰਕਾਸ ਸਿੰਘ ਧਾਲੀਵਾਲ, ਅਮਰਜੀਤ ਕੌਰ ਜਰਨਲ ਸਕੱਤਰ, ਗੁਰਪ੍ਰੀਤ ਸਿੰਘ ਜੋਨੀ ਸਕੱਤਰ, ਜਗਤਾਰ ਸਿੰਘ ਨੇ ਸੰਬੋਧਨ ਕੀਤਾ।ਇਸ ਮੌਕੇ ਤੇਜਿੰਦਰ ਸਿੰਘ ਸਹਾਇਕ ਸਕੱਤਰ, ਉਂਕਾਰ ਸਿੰਘ ਪ੍ਰਚਾਰ ਸਕੱਤਰ ਸੰਦੀਪ ਕੁਮਾਰ, ਮਨੋਜ ਭਾਬਰੀ, ਸੁਖਵਿੰਦਰ ਸਿੰਘ ਸੁੱਖੀ, ਜਗਤਾਰ ਸਿੰਘ ਲਚਕਾਣੀ , ਪ੍ਰਦੀਪ ਮਹਿਤਾ, ਗੁਰਜੋਤ ਸਿੰਘ,ਇੰਦਰ ਕੁਮਾਰ ਰਾਣਾ, ਕੁਲਵੰਤ ਸਿੰਘ ਹਾਰਟੀਕਲਚਰ ਕਰਮਚਾਰੀ ਮੌਜੂਦ ਸਨ।

Related Post