July 6, 2024 01:55:10
post

Jasbeer Singh

(Chief Editor)

Punjab, Haryana & Himachal

ਅਪਰਾਧਿਕ ਘਟਨਾਵਾਂ ਨੂੰ ਰੋਕਣ ਵਿੱਚ ਫੇਲ ਸਾਬਿਤ ਹੋ ਰਹੀ ਸਰਕਾਰ ਖਿਲਾਫ ਨਾਅਰੇਬਾਜੀ ਕਰ ਭਾਰੀ ਰੋਸ ਜਤਾਇਆ

post-img

ਪਟਿਆਲਾ, 1 ਮਾਰਚ (ਜਸਬੀਰ)-ਅਪਰਾਧਿਕ ਘਟਨਾਵਾਂ ਨੂੰ  ਰੋਕਣ ਵਿੱਚ ਫੇਲ ਸਾਹਿਬ ਹੋ ਰਹੀ ਮਾਨ ਸਰਕਾਰ ਖਿਲਾਫ ਨਿਊ ਪਟਿਆਲਾ ਵੈਲਫੇਅਰ ਕਲੱਬ ਵੱਲੋਂ ਪ੍ਰਧਾਨ ਅਰਵਿੰਦਰ ਕੁਮਾਰ ਕਾਕਾ ਦੀ ਅਗਵਾਈ ਹੇਠ ਨਾਅਰੇਬਾਜੀ ਕਰ ਭਾਰੀ ਰੋਸ ਪ੍ਰਦਰਸ਼ਨ ਕੀਤਾ ਗਿਆ। ਇਸ ਦੌਰਾਨ ਪ੍ਰਧਾਨ ਅਰਵਿੰਦਰ ਕੁਮਾਰ ਕਾਕਾ ਨੇ ਪੰਜਾਬ ਵਿੱਚ ਚਲ ਰਹੇ ਮੌਜੂਦਾ ਹਲਾਤਾਂ ਨੂੰ ਅਤੀ ਚਿੰਤਾਯੋਗ ਦੱਸਦਿਆ ਕਿਹਾ ਕਿ ਪੰਜਾਬ ਵਿੱਚ ਕਾਨੂੰਨ ਵਿਵਸਥਾ ਬੂਰੀ ਤਰ੍ਹਾਂ ਫੇਲ ਹੋ ਗਈ ਹੈ, ਸਰਕਾਰ ਦਾ ਕਿਸੇ ਪਾਸੇ ਕੰਟਰੋਲ ਨਹੀਂ ਰਿਹਾ। ਉੱਥੇ ਹੀ ਪ੍ਰਸ਼ਾਸ਼ਨ ਵੀ ਬੇਵਸ ਹੋ ਗਿਆ ਹੈ, ਗੈਂਗਸਟਰ ਲੁਟੇਰਿਆਂ ਅਤੇ ਗੁੰਡਿਆਂ ਦਾ ਰਾਜ ਚਲ ਰਿਹਾ ਹੈ। ਨਾ ਕੋਈ ਘਰਾਂ ਵਿੱਚ ਸੇਫ ਤੇ ਨਾ ਹੀ ਘਰਾਂ ਤੋਂ ਬਾਹਰ ਸੇਫ ਹੈ ਆਮ ਆਦਮੀ ਪਾਰਟੀ ਪੰਜਾਬ ਨੂੰ ਸੰਭਾਲਣ ਵਿੱਚ ਨਾਕਾਮ ਹੋ ਰਹੀ ਹੈ। ਅੱਜ ਹਰ ਪਾਸੇ ਲੁੱਟਾਂਖੋਹਾਂ, ਡਕੈਤੀਆਂ, ਚੋਰੀਆਂ, ਗੈਂਗਸਟਰ ਵਾਦ ਸ਼ਰੇਆਮ ਕਾਤਲਾਣਾ ਹਮਲੇ ਹੋ ਰਹੇ ਹਨ ਜਿਸ ਕਰਕੇ ਪੰਜਾਬ ਦੇ ਲੋਕ ਡਰੇ ਸਹਿਮੇ ਤੇ ਬੇਹੱਦ ਦੁੱਖੀ ਅਤੇ ਚਿੰਤਾ ਵਿੱਚ ਡੁੱਬੇ ਨਜ਼ਰ ਆ ਰਹੇ ਹਨ। ਕਾਨੂੰਨ ਵਿਵਸਥਾ ਸਰਕਾਰ ਦੇ ਕੰਟਰੋਲ ਵਿੱਚ ਨਹੀਂ ਰਹੀ ਜਿਸ ਕਰਕੇ ਪੰਜਾਬ ਦਾ ਬੂਰਾ ਹਾਲ ਹੋ ਰਿਹਾ ਹੈ। ਅੱਜ ਅਪਰਾਧਿਕ ਘਟਨਾਵਾਂ ਦੇ ਮਾਮਲੇ ਵਿੱਚ ਪੰਜਾਬ ਸੂਬਾ ਨੰਬਰ 1 ਤੇ ਆ ਗਿਆ ਹੈ। ਪੰਜਾਬ ਵਿੱਚ ਕੋਈ ਵਿਅਕਤੀ ਸੇਫ ਨਹੀਂ ਰਿਹਾ। ਪੰਜਾਬ ਵਿੱਚ ਅਪਰਾਧਿਕ ਗਤੀਵਿਦੀਆਂ ਨੂੰ ਬਰਦਾਸ਼ਤ ਨਹੀਂ ਕੀਤਾ ਜਾ ਸਕਦਾ ਤੇ ਨਾ ਹੀ ਪੰਜਾਬੀਆਂ ਦੀਆਂ ਜਾਨਾਂ ਗਵਾਈਆਂ ਜਾ ਸਕਦੀਆਂ ਹਨ। ਵਿਗੜ ਰਹੀ ਕਾਨੂੰਨ ਵਿਵਸਥਾ ਪੰਜਾਬ ਲਈ ਖਤਰੇ ਦੀ ਘੰਟੀ ਹੈ। ਪੰਜਾਬ ਗੈਂਗਸਟਰ ਵਲ ਜਾ ਰਿਹਾ ਹੈ ਨਸ਼ਿਆਂ ਵਲ ਜਾ ਰਿਹਾ ਹੈ। ਜਿਸ ਦਿਨ ਦੀ ਪੰਜਾਬ ਵਿੱਚ ਆਮ ਆਦਮੀ ਪਾਰਟੀ ਦੀ ਸਰਕਾਰ ਬਣੀ ਹੈ ਉਸ ਦਿਨ ਤੋਂ ਹੀ ਅਪਰਾਧਿਕ ਘਟਨਾਵਾਂ ਤੇਜੀ ਨਾਲ ਵੱਧ ਰਹੀਆਂ ਹਨ ਜਿਨ੍ਹਾਂ ਨੇ ਪੰਜਾਬ ਦੀ ਸੁੱਖ ਸ਼ਾਂਤੀ ਨੂੰ ਭੰਗ ਕੀਤਾ ਹੈ, ਸੂਬੇ ਦੇ ਲੋਕ ਸਰਕਾਰ ਦੀਆਂ ਕਾਗੁਜਾਰੀਆਂ ਨੂੰ ਵੇਖ ਬੇਹੱਦ ਦੁੱਖੀ ਤੇ ਨਿਰਾਸ਼ ਹਨ ਕੇਵਲ ਇਸ਼ਤਿਹਾਰਾਂ ਮਸ਼ਹੂਰੀਆਂ ਅਤੇ ਹੋਰਡਿੰਗ ਬੋਰਡਾਂ ਲਗਾਉਣ ਨਾਲ ਸਰਕਾਰਾਂ ਨਹੀਂ ਚਲਦੀਆਂ। ਸਰਕਾਰ ਚਲਾਉਣ ਲਈ ਬਹੁਤ ਮਿਹਨਤ ਤੇ ਕੰਮ ਕਰਨ ਲਈ ਸਖਤ ਕਦਮ ਚੁੱਕਣ ਦੀ ਲੋੜ ਹੁੰਦੀ ਹੈ। ਅੱਜ ਪੰਜਾਬ ਵਿੱਚ ਗੈਂਗਸਟਰਾਂ ਤੇ ਲੁੱਟੇਰਿਆਂ ਅਤੇ ਗੁੰਡਾ ਅਨਸਰਾਂ ਦਾ ਬੋਲਬਾਲਾ ਹੈ, ਨਸ਼ਿਆਂ ਦਾ ਜਾਨਲੇਵਾ ਦੈਂਤ ਹਾਹਾਕਾਰ ਮਚਾ ਰਿਹਾ ਹੈ, ਇਸ ਸਰਕਾਰ ਵਿੱਚ ਕੋਈ ਬਦਲਾਅ ਨਹੀਂ ਆਇਆ ਸਿਰਫ ਰਾਜਨੀਤੀ ਤੇ ਬਿਆਨਬਾਜੀ ਕੀਤੀ ਜਾ ਰਹੀ ਹੈ। ਕਾਨੂੰਨ ਦਾ ਡਰ ਅਪਰਾਧਿਆਂ ਵਿੱਚ ਬਿਲਕੁਲ ਖਤਮ ਹੋ ਗਿਆ ਹੈ। ਪੰਜਾਬ ਰੱਬ ਦੇ ਆਸਰੇ ਤੇ ਚੱਲ ਰਿਹਾ ਹੈ। ਇਸ ਮੌਕੇ ਬਸੰਤ ਸਿੰਘ, ਜਰਨੈਲ ਸਿੰਘ, ਜਗਜੀਤ ਸਿੰਘ ਕਾਕਾ, ਅਕੁਸ਼ ਕੁਮਾਰ, ਪਰਮਜੀਤ ਸਿੰਘ, ਮਾਨ ਸਿੰਘ, ਰਾਜਨ ਕੁਮਾਰ, ਦੀਪਕ ਕੁਮਾਰ, ਲਾਲ ਖਾਨ, ਗੁਰਪ੍ਰੀਤ ਸਿੰਘ, ਬਲਜਿੰਦਰ ਸਿੰਘ, ਤੇਜਿੰਦਰ ਸਿੰਘ, ਸੰਦੀਪ ਕੁਮਾਰ, ਕ੍ਰਿਸ਼ਨ ਕੁਮਾਰ, ਦਵਿੰਦਰ ਸਿੰਘ, ਹੈਪੀ ਸਿੰਘ, ਹੁਕਮ ਸਿੰਘ, ਪ੍ਰਕਾਸ਼ ਸਿੰਘ, ਪ੍ਰਦੀਪ ਸਿੰਘ, ਗੋਬਿੰਦ ਜਸਵਾਲ ਆਦਿ ਹਾਜ਼ਰ ਸਨ।

Related Post