July 6, 2024 01:41:11
post

Jasbeer Singh

(Chief Editor)

Latest update

ਚੇਅਰਮੈਨ ਹਡਾਣਾ ਭ੍ਰਿਸ਼ਟਾਚਾਰ ਖਿਲਾਫ ਐਕਸਨ ਮੋਡ ’ਚ : ਚੈਕਿੰਗ ਦੌਰਾਨ ਦੋ ਮੁਲਾਜਮ ਕੀਤੇ ਸਸਪੈਂਡ, ਚਾਰ ਮੁਲਾਜਮਾਂ ਦੀ ਜਵ

post-img

ਪਟਿਆਲਾ, 1 ਮਾਰਚ (ਰਾਜੇਸ਼ ਪੰਜੌਲਾ)-ਮੁੱਖ ਮੰਤਰੀ ਭਗਵੰਤ ਸਿੰਘ ਮਾਨ ਦੇ ਦਿਸਾ ਨਿਰਦੇਸ ਸਦਕੇ ਪੀ. ਆਰ. ਟੀ. ਸੀ. ਵਲੋਂ ਵੀ ਭ੍ਰਿਸ਼ਟਾਚਾਰ ਖਿਲਾਫ ਮੁਹਿੰਮ ਵਿੱਢੀ ਗਈ ਹੈ। ਇਸੇ ਸਬੰਧ ਵਿਚ ਚੇਅਰਮੈਨ ਪੀ. ਆਰ. ਟੀ. ਸੀ. ਅਤੇ ਆਪ ਦੇ ਸੂਬਾ ਸਕੱਤਰ ਰਣਜੋਧ ਸਿੰਘ ਹਡਾਣਾ ਵਿਭਾਗ ਦੀ ਚੈਕਿੰਗ ਟੀਮ ਨਾਲ ਅਕਸਰ ਪੰਜਾਬ ਦੇ ਵੱਖ ਵੱਖ ਡਿਪੂਆਂ ਦੀ ਲਗਾਤਾਰ ਖੁੱਦ ਚੈਕਿੰਗ ਕਰ ਰਹੇ ਹਨ। ਹਡਾਣਾ ਨੇ ਪੱਤਰਕਾਰਾਂ ਨੂੰ ਵਿਸ਼ੇਸ਼ ਤੌਰ ’ਤੇ ਦੱਸਿਆ ਕਿ ਚੈਕਿੰਗ ਦੌਰਾਨ ਦੋਸ਼ੀ ਪਾਏ ਜਾਣ ’ਤੇ ਲੁਧਿਆਣਾ ਡਿੱਪੂ ਦੇ ਦੋ ਮੁਲਾਜ਼ਮਾਂ ਨੂੰ ਸਸਪੈਂਡ ਅਤੇ ਚਾਰ ਮੁਲਾਜ਼ਮਾਂ ਨੂੰ ਜਵਾਬ ਤਲਬ ਕੀਤਾ ਗਿਆ ਹੈ। ਉਨ੍ਹਾਂ ਕਿਹਾ ਕਿ ਉਨ੍ਹਾਂ ਵਲੋਂ ਮੁਲਾਜ਼ਮਾਂ ਨੂੰ ਲਗਾਤਾਰ ਇਮਾਨਦਾਰੀ ਅਤੇ ਤਨਦੇਹੀ ਨਾਲ ਕੰਮ ਕਰਨ ਦੀ ਅਪੀਲ ਕੀਤੀ ਜਾ ਰਹੀ ਹੈ ਪਰ ਫਿਰ ਵੀ ਜੇਕਰ ਕੋਈ ਮੁਲਾਜ਼ਮ ਭ੍ਰਿਸ਼ਟਾਚਾਰ ਕਰਦਾ ਫੜਿਆ ਜਾਂਦਾ ਹੈ ਤਾਂ ਉਸ ’ਤੇ ਸਖਤ ਕਾਰਵਾਈ ਕੀਤੀ ਜਾਂਦੀ ਹੈ। ਚੇਅਰਮੈਨ ਹਡਾਣਾ ਨੇ ਦੱਸਿਆ ਕਿ ਵਿਭਾਗ ਦੇ ਕੰਮਾਂ ਵਿਚ ਸੁਧਾਰ, ਆਮਦਨ ਵਾਧੇ ਅਤੇ ਲੋਕ ਪੱਖੀ ਸੁਵਿਧਾ ਨੂੰ ਹੋਰ ਬਿਹਤਰ ਬਣਾਉਣ ਲਈ ਉਨ੍ਹਾਂ ਵਲੋਂ ਲਗਾਤਾਰ ਕੋਸ਼ਿਸ਼ਾਂ ਜਾਰੀ ਹਨ। ਉਨ੍ਹਾਂ ਕਿਹਾ ਕਿ ਇਸੇ ਸਬੰਧ ਵਿਚ ਬੀਤੇ ਦਿਨੀਂ ਲੁਧਿਆਣਾ ਡਿੱਪੂ ਦੀ ਚੈਕਿੰਗ ਕੀਤੀ ਗਈ, ਜਿਸ ਵਿਚ ਮੌਕੇ ’ਤੇ ਬੱਸ ਪਾਸ ਅਤੇ ਆਨਲਾਈਨ ਕਾਉਂਟਰ ਬੁਕਿੰਗ ਦੇ ਰਿਕਾਰਡ ਵਿਚ ਵੱਡੀ ਛੇੜ ਛਾੜ ਪਾਈ ਗਈ। ਹਡਾਣਾ ਨੇ ਦੱਸਿਆ ਕਿ ਬੱਸ ਪਾਸ ਸਬੰਧ ਮਸਲੇ ਵਿਚ ਹਰ ਪਹਿਲੂ ਤੋਂ ਜਾਂਚ ਕੀਤੀ ਗਈ। ਇਸ ਵਿਚ ਬਸ ਪਾਸ ਦੀ ਗਿਣਤੀ, ਰਸੀਦਾਂ, ਦਿੱਤੇ ਗਏ ਬੱਸ ਪਾਸਾਂ ਬਾਰੇ ਰਜਿਸਟਰ ਵਿਚ ਐਂਟਰੀ, ਹੋਲੋਗ੍ਰਾਮਾਂ ਦੀ ਸਹੀ ਗਿਣਤੀ ਆਦਿ ਬਾਰੇ ਵਿਸਥਾਰ ਪੂਰਵਕ ਜਾਣਕਾਰੀ ਅਸਲ ਦੋਸ਼ੀ ਨੂੰ ਫੜਣ ਵਿਚ ਅਹਿਮ ਸਨ। ਇਸ ਤੋਂ ਇਲਾਵਾਂ ਚੇਅਰਮੈਨ ਰਣਜੋਧ ਸਿੰਘ ਹਡਾਣਾ ਨੇ ਆਨ ਲਾਈਨ ਕਾਉਂਟਰ ਬੁਕਿੰਗ ਬਾਰੇ ਵੀ ਜਾਣਕਾਰੀ ਦਿੰਦਿਆਂ ਦੱਸਿਆ ਕਿ ਇਸ ਵਿਚ ਲੋਕਾਂ ਵਲੋਂ ਕਾਉਂਟਰ ’ਤੇ ਜਾ ਕੇ ਆਨਲਾਈਨ ਬੁਕਿੰਗ ਕਰਵਾਈ ਜਾਂਦੀ ਹੈ ਅਤੇ ਜੇਕਰ ਟਿਕਟ ਕੈਂਸਲ ਕਰਵਾਉਣੀ ਪਵੇ ਤਾਂ ਸਬੰਧਤ ਅਧਿਕਾਰੀ ਵਲੋਂ ਬੁੱਕ ਕੀਤੀ ਟਿਕਟ ਦਾ ਦੱਸ ਫੀਸਦੀ ਕਟ ਕੇ ਪੈਸੇ ਵਾਪਸ ਕਰ ਦਿੱਤੇ ਜਾਂਦੇ ਸਨ। ਇਸ ਦਾ ਵੀ ਸਬੰਧਤ ਅਧਿਕਾਰੀਆਂ ਵਲੋਂ ਰਿਕਾਰਡ ਰੱਖਣਾ ਬੇਹੱਦ ਲਾਜਮੀ ਹੁੰਦਾ ਹੈ ਪਰ ਸਸਪੈਂਡ ਕੀਤੇ ਮੁਲਾਜ਼ਮਾਂ ਵਲੋਂ ਕੀਤੀ ਗਈ ਅਣਗਹਿਲੀ ਕਾਰਨ ਵਿਭਾਗ ਨੂੰ ਲੱਖਾਂ ਦਾ ਚੂਨਾ ਲੱਗ ਰਿਹਾ ਸੀ। ਹੁਣ ਜੀਰੋ ਭ੍ਰਿਸ਼ਟਾਚਾਰ ’ਤੇ ਕੰਮ ਕਰਦਿਆਂ ਲੁਧਿਆਣਾ ਡਿੱਪੂ ਅਤੇ ਹੋਰਨਾਂ ਡਿਪੂਆਂ ਅਤੇ ਅੱਡਿਆਂ ਵਿਚ ਵੀ ਪੂਰੀ ਮੁਸ਼ਤੈਦੀ ਨਾਲ ਕੰਮ ਕਰਨ ਦੇ ਹੁਕਮ ਜਾਰੀ ਕਰ ਦਿੱਤੇ ਗਏ ਹਨ। ਉਨ੍ਹਾਂ ਕਿਹਾ ਕਿ ਪੰਜਾਬ ਸਰਕਾਰ ਦੇ ਹੁਕਮਾਂ ਅਨੁਸਾਰ ਲੋਕ ਪੱਖੀ ਕੰਮਾਂ ਨਾਲ ਸਬੰਧਤ ਹਰ ਕੰਮ ਨੂੰ ਪਹਿਲ ਦੇ ਆਧਾਰ ’ਤੇ ਕੀਤੇ ਜਾਣਾ ਵੀ ਖਾਸ ਤੌਰ ’ਤੇ ਯਕੀਨੀ ਬਣਾਇਆ ਜਾ ਰਿਹਾ ਹੈ।

Related Post