July 6, 2024 01:11:36
post

Jasbeer Singh

(Chief Editor)

Patiala News

ਮੰਡੀ ਬੋਰਡ ਚੇਅਰਮੈਨ ਹਰਚੰਦ ਬਰਸਟ ਤੇ ਸਿਹਤ ਮੰਤਰੀ ਡਾ. ਬਲਬੀਰ ਸਿੰਘ ਨੇ ਕੀਤਾ ਨਵੀਂ ਅਨਾਜ ਮੰਡੀ ਦੇ ਵਿਕਾਸ ਕਾਰਜਾਂ ਦਾ

post-img

ਪਟਿਆਲਾ, 16 ਮਾਰਚ (ਜਸਬੀਰ)-ਪਟਿਆਲਾ-ਸਰਹਿੰਦ ਰੋਡ ’ਤੇ ਸਥਿਤ ਨਵੀਂ ਅਨਾਜ ਮੰਡੀ ਵਿਖੇ ਅੱਜ ਅਨਾਜ ਮੰਡੀ ਦੀ ਚਾਰਦੀਵਾਰੀ, ਮੇਨ ਗੇਟ ਅਤੇ ਐਲ. ਈ. ਡੀ. ਲਾਈਟਾਂ ਦੇ ਕਾਰਜ ਦਾ ਉਦਘਾਟਨ ਮੰਡੀ ਬੋਰਡ ਪੰਜਾਬ ਦੇ ਚੇਅਰਮੈਨ ਹਰਚੰਦ ਸਿੰਘ ਬਰਸਟ ਅਤੇ ਕੈਬਨਿਟ ਮੰਤਰੀ ਪੰਜਾਬ ਡਾ. ਬਲਬੀਰ ਸਿੰਘ ਵਲੋਂ ਕੀਤਾ ਗਿਆ। ਦੱਸਣਯੋਗ ਹੈ ਕਿ ਉਕਤ ਮੰਗ ਮੁੱਖ ਮੰਤਰੀ ਤੋਂ ਸਰਕਾਰ ਵਪਾਰ ਮਿਲਣੀ ’ਚ ਆੜ੍ਹਤੀ ਵਰਗ ਵਲੋਂ ਆੜ੍ਹਤੀ ਐਸੋ. ਨਵੀਂ ਅਨਾਜ ਮੰਡੀ ਦੇ ਪ੍ਰਧਾਨ ਇੰਜੀ. ਸਤਵਿੰਦਰ ਸਿੰਘ ਸੈਣੀ ਨੇ ਕੀਤੀ ਸੀ, ਜਿਸਨੂੰ ਮਾਤਰ ਪੰਜ ਦਿਨਾਂ ਦੇ ਸਮੇਂ ਵਿਚਾਲੇ ਹੀ ਕੰਮ ਸ਼ੁਰੂ ਕਰਵਾ ਕੇ ਪੂਰਾ ਕਰ ਦਿੱਤਾ ਗਿਆ। ਆਮ ਆਦਮੀ ਪਾਰਟੀ ਦੀ ਪੰਜਾਬ ’ਚ ਅਗਵਾਈ ਕਰ ਰਹੇ ਮੁੱਖ ਮੰਤਰੀ ਪੰਜਾਬ, ਮੰਡੀ ਬੋਰਡ ਚੇਅਰਮੈਨ ਤੇ ਕੈਬਨਿਟ ਮੰਤਰੀ ਪੰਜਾਬ ਦੇ ਇਸ ਉਪਰਾਲੇ ਦੀ ਸਮੁੱਚੇ ਆੜ੍ਹਤੀਆਂ ਵਲੋਂ ਭਰਪੂਰ ਸ਼ਲਾਘਾ ਕੀਤੀ ਗਈ।  ਪ੍ਰਧਾਨ ਸੈਣੀ ਨੇ ਦੱਸਿਆ ਕਿ ਪਿਛਲੇ 45 ਸਾਲਾਂ ਤੋਂ ਨਵੀਂ ਅਨਾਜ ਮੰਡੀ ਜੋ ਕਿ ਇਲਾਕੇ ਦੀ ਸਭ ਤੋਂ ਵੱਡੀਆਂ ਮੰਡੀਆ ’ਚੋਂ ਇਕ ਹੈ ਦੀ ਚਾਰ ਦੀਵਾਰੀ ਕਿਸੇ ਵੀ ਪਾਰਟੀ ਦੀ ਸਰਕਾਰ ਨੇ ਨਹੀਂ ਕਰਵਾਈ ਸੀ ਪਰ ਆਮ ਆਦਮੀ ਪਾਰਟੀ ਦੀ ਸਰਕਾਰ ਨੇ ਤਾਂ ਇਕ ਵਾਰ ਆਖੇ ’ਤੇ ਹੀ ਤਿੰਨੋ ਦੀਆਂ ਤਿੰਨੋਂ ਮੰਗਾਂ ਨੂੰ ਪੂਰਾ ਕਰਦਿਆਂ ਸਿਰਫ਼ ਪੰਜ ਦਿਨਾਂ ਵਿਚ ਹੀ ਕੰਮ ਦੀ ਸ਼ੁਰੂਆਤ ਕਰਵਾ ਦਿੱਤੀ ਜੋ ਕਿ ਸ਼ਲਾਘਾਯੋਗ ਕਦਮ ਹੈ। ਪ੍ਰਧਾਨ ਸੈਣੀ ਨੇ ਦੱਸਿਆ ਕਿ ਮੰਡੀ ਵਿਚ ਐਲ. ਈ ਡੀ. ਲਾਈਟਾਂ ਬੇਹਦ ਜ਼ਰੂਰਤ ਸੀ ਕਿਉਕਿ ਪਹਿਲਾਂ ਲੱਗੀਆਂ ਲਾਈਟਾਂ ਕਾਫੀ ਪੁਰਾਣੀਆਂ ਹੋ ਚੁੱਕੀਆਂ ਸਨ। ਸਤਵਿੰਦਰ ਸਿੰਘ ਸੈਣੀ ਨੇ ਮਕਿਹਾ ਕਿ 45 ਸਾਲਾਂ ਵਿਚ ਪਹਿਲੀ ਵਾਰ ਕਿਸੇ ਸਰਕਾਰ ਨੇ ਆੜ੍ਹਤੀ ਵਰਗ ਦੀ ਸੁਣੀ ਹੈ। ਉਨ੍ਹਾਂ ਕਿਹਾ ਕਿ ਹੁਣ ਤੱਕ ਜਿੰਨੇ ਵੀ ਸੀਜ਼ਨ ਆੜ੍ਹਤੀਆਂ ਦੇ ਲੱਗੇ ਹਨ ਉਨ੍ਹਾਂ ਵਿਚ ਹਮੇਸ਼ਾਂ ਪਹਿਲਾਂ ਬਾਰਦਾਨਾ ਮਿਲਦਾ ਹੈ, ਸਹੀ ਖਰੀਦਦਾਰੀ ਹੋ ਰਹੀ ਹੈ ਤੇ ਪੇਮੈਂਟਾਂ ਮੌਕੇ ’ਤੇ ਮਿਲ ਰਹੀਆਂ ਹਨ ਤੇ ਜਦੋਂ ਸੀਜ਼ਨ ਪੀਕ ’ਤੇ ਹੁੰਦਾ ਸੀ ਤਾਂ ਉਦੋਂ ਬਾਰਦਾਨੇ ਦੀ ਕਮੀ ਆ ਜਾਂਦੀ ਸੀ ਤੇ ਸਰਕਾਰਾਂ ਉਸਦੇ ਹੱਲ ਵਿਚ ਅਕਸਰ ਫੇਲ ਹੁੰਦੀਆਂ ਸਨ ਪਰ ਆਮ ਆਦਮੀ ਪਾਰਟੀ ਦੀ ਸਰਕਾਰ ਨੇ ਆੜ੍ਹਤੀ ਵਰਗ ਦੀਆਂ ਸਮੱਸਿਆਵਾਂ ਦਾ ਹੱਲ ਕਰ ਦਿੱਤਾ ਹੈ ਤੇ 50 ਸਾਲ ਪੁਰਾਣੀਆਂ ਮੰਗਾਂ ਮੰਨ ਕੇ ਇਤਿਹਾਸ ਰਚ ਦਿੱਤਾ ਹੈ। ਇਸ ਮੌਕੇ ਸੁਰੇਸ਼ ਕੁਮਾਰ ਡਕਾਲਾ, ਸੰਜੀਵਨ ਕੁਮਾਰ, ਨਰੇਸ਼ ਮਿੱਤਲ ਜਨਰਲ ਸਕੱਤਰ, ਖਰਦਮਨ ਰਾਏ, ਦਵਿੰਦਰ ਬੱਗਾ, ਬਿਕਰਮਜੀਤ ਸ਼ੈਣੀ, ਤੀਰਥ ਬਾਂਸਲ, ਅਸ਼ੋਕ ਕੁਮਾਰ ਮੋਢੀ, ਦਰਬਾਰਾ ਸਿੰਘ ਜਾਹਲਾ, ਹਰਦੇਵ ਸਿੰਘ ਸਰਪੰਚ ਮੁੱਖ ਸਲਾਹਕਾਰ, ਪ੍ਰਗਟ ਸਿੰਘ ਜਾਹਲਾਂ, ਰਤਨ ਗੋਇਲ, ਰਾਕੇਸ਼ ਭਾਨਰਾ ਵੀ ਹਾਜ਼ਰ ਸਨ।

Related Post