July 6, 2024 01:00:46
post

Jasbeer Singh

(Chief Editor)

Latest update

ਪ੍ਰਾਚੀਨ ਮੰਦਿਰ ਸ੍ਰੀ ਨੈਣਾ ਦੇਵੀ ਜੀ ਐੱਸ ਐੱਸ ਟੀ ਨਗਰ ਵਿੱਚ ਮਨਾਇਆ ਗਿਆ ਮਹਾਸ਼ਿਵਰਾਤਰੀ ਦਾ ਤਿਓਹਾਰ

post-img

ਪਟਿਆਲਾ, 8 ਮਾਰਚ (ਜਸਬੀਰ)-ਪ੍ਰਾਚੀਨ ਮੰਦਿਰ ਸ੍ਰੀ ਨੈਣਾ ਦੇਵੀ ਜੀ.ਐਸ.ਐਸ.ਟੀ ਨਗਰ ਵਿਖੇ ਪ੍ਰਮੁੱਖ ਇੰਜੀਨੀਅਰ ਜਸਪਾਲ ਗੁਪਤਾ, ਸਕੱਤਰ ਇੰਜੀਨੀਅਰ ਰਵੀ ਠਾਕੁਰ ਅਤੇ ਕੈਸੀਅਰ ਯੁਵਰਾਜ ਗਰਗ ਦੀ ਦੇਖ-ਰੇਖ ਹੇਠ ਮਹਾਸ਼ਿਵਰਾਤਰੀ ਦਾ ਤਿਉਹਾਰ ਬੜੀ ਧੂਮਧਾਮ ਨਾਲ ਮਨਾਇਆ ਗਿਆ। ਇਸ ਮੌਕੇ ਪ੍ਰਾਚੀਨ ਮੰਦਿਰ ਨੈਣਾ ਦੇਵੀ ਟਰੱਸਟ ਦੇ ਪ੍ਰੈੱਸ ਸਕੱਤਰ ਸੋਹਿੰਦਰ ਕਾਂਸਲ ਨੇ ਦੱਸਿਆ ਕਿ ਮਹਾਸ਼ਿਵਰਾਤਰੀ ਦੇ ਤਿਉਹਾਰ ਦੀ ਸ਼ੁਰੂਆਤ 8 ਦਿਨ ਪਹਿਲਾਂ ਹੋਈ ਸੀ, ਜਿਸ ਵਿਚ ਸਭ ਤੋਂ ਪਹਿਲਾਂ ਮਹਾਂਸ਼ਿਵਪੁਰਾਣ ਕਥਾ ਦਾ ਆਰੰਭ ਪੰਡਿਤ ਸੁਰੇਸ਼ ਕੁਮਾਰ ਸ਼ਰਮਾ ਨੇ ਸ਼ੀਸ਼ਪਾਲ ਮਿੱਤਲ ਤੋਂ ਪੂਜਾ ਕਰਵਾ ਕੇ ਬਾਕੀ ਟਰੱਸਟੀਆਂ ਦੇ ਸਹਿਯੋਗ ਨਾਲ ਸ਼ੁਰੂ ਕੀਤਾ। ਉਨ੍ਹਾਂ ਦੱਸਿਆ ਕਿ ਇਸ ਮੰਦਿਰ ਵਿਚ ਇਕ ਬਹੁਤ ਹੀ ਵੱਡਾ ਅਤੇ ਵੱਖਰੀ ਕਿਸਮ ਦਾ ਸ਼ਿਵਲਿੰਗ ਨਰਮਦੇਸ਼ਵਰ ਮਹਾਰਾਜ ਜੀ ਸਥਾਪਿਤ ਕੀਤਾ ਗਿਆ ਹੈ। ਇਸ ਤਰ੍ਹਾਂ ਦਾ ਸ਼ਿਵਲਿੰਗ ਪੰਜਾਬ ਵਿਚ ਕਿਤੇ ਨਹੀਂ ਮਿਲਦਾ। ਇਸ ਮੌਕੇ ਇੰਪਰੂਵਮੈਂਟ ਟਰੱਸਟ ਦੇ ਚੇਅਰਮੈਨ ਮੇਘ ਚੰਦ ਸ਼ੇਰਮਾਜਰਾ, ਹਰਿੰਦਰ ਕੋਹਲੀ, ਰਾਜੇਸ਼ ਚੌਧਰੀ ਈ. ਓ. ਇੰਪਰੂਵਮੈਂਟ ਟਰੱਸਟ, ਰਾਕੇਸ਼ ਗੁਪਤਾ ਵਪਾਰ ਮੰਡਲ ਸਮੇਤ ਸ਼ਹਿਰ ਪਟਿਆਲਾ ਦੀਆਂ ਨਾਮੀ ਸਖਸ਼ੀਅਤਾਂ ਨੇ ਭਗਵਾਨ ਸ਼ਿਵ ਭੋਲੇ ਦਾ ਆਸ਼ੀਰਵਾਦ ਲਿਆ। ਡਾ. ਅੰਕੁਸ਼ ਕਾਂਸਲ ਪ੍ਰਿੰਸੀਪਲ ਥਾਪਰ ਕਾਲਜ ਪਟਿਆਲਾ ਨੇ ਦੱਸਿਆ ਕਿ ਇਸ ਸ਼ਿਵਲਿੰਗ ਦੀ ਪੂਜਾ ਕਰਨ ਨਾਲ ਸਾਰੀਆਂ ਮਨੋਕਾਮਨਾਵਾਂ ਪੂਰੀਆਂ ਹੁੰਦੀਆਂ ਹਨ ਅਤੇ ਅੱਜ ਮਹਾਸ਼ਿਵਪੁਰਾਣ ਕਥਾ ਦਾ ਭੋਗ ਪਾਇਆ ਗਿਆ। ਇਸ ਤੋਂ ਬਾਅਦ ਅੱਜ ਰਾਤ ਚਾਰ ਪਹਿਰ ਪੂਜਾ ਹੋਵੇਗੀ ਅਤੇ ਭਲਕੇ ਸਵੇਰੇ ਹਵਨ ਤੋਂ ਬਾਅਦ ਮਹਾਸ਼ਿਵਰਾਤਰੀ ਦੇ ਤਿਓਹਾਰ ਦੀ ਸਮਾਪਤੀ ਹੋਵੇਗੀ। ਇਸ ਮੌਕੇ ਪੈਟਰਨ ਜੈ ਭੂਸ਼ਣ ਮਲਿਕ, ਡੀ. ਐਸ. ਪੀ. ਸਤਪਾਲ ਸ਼ਰਮਾ, ਰਾਜ ਕੁਮਾਰ ਕਾਕੜੀਆ, ਪੀ. ਡੀ. ਗੁਪਤਾ, ਡਾ. ਸ਼ਾਂਤੀ ਸਰੂਪ ਸ਼ਰਮਾ, ਕੇ. ਕੇ. ਵਾਲੀਆ, ਸੁਰੇਸ ਕੁਮਾਰ ਗਰਗ, ਪ੍ਰੀਤੀ ਸ਼ਰਮਾ, ਪ੍ਰਵੀਨ ਕੁਮਾਰ, ਸਤਪਾਲ, ਸੰਜੀਵ ਨੰਦਾ, ਤਰੁਣ ਅਗਰਵਾਲ, ਸੀ. ਐਮ. ਪਾਂਧੀ, ਸੰਜੀਵ ਨੰਦਾ, ਵਿਨੋਦ ਬਾਂਸਲ, ਸਚਿਨ ਤਾਇਲ, ਬ੍ਰਿਜ ਮੋਹਨ ਗੁਪਤਾ, ਟੀ. ਐਨ. ਸ਼ਰਮਾ, ਰਾਜੇਸ਼ ਬਾਂਸਲ ਤੋਂ ਇਲਾਵਾ ਹੋਰ ਕਈ ਸਾਰੇ ਮੈਂਬਰਾਂ ਨੇ ਪੂਜਾ ਪਾਠ ਕੀਤਾ। ਮਹਿਲਾ ਸੁੰਦਰ ਕਾਂਡ ਮੰਡਲ ਐਸ. ਐਸ. ਟੀ. ਨਗਰ ਪਟਿਆਲਾ ਦੀਆਂ ਔਰਤਾਂ ਜਿਸ ਵਿਚ ਸਰੋਜ ਕਾਂਸਲ, ਕ੍ਰਿਸ਼ਨਾ ਗਰਗ, ਅੰਜੂ ਜੈਨ, ਪ੍ਰੇਮ ਲਤਾ ਕਾਕੜੀਆ, ਪ੍ਰੀਤੀ ਬਾਂਸਲ, ਵੀਨਾ, ਰਜਨੀ, ਲਵੀਨਾ ਆਹੂਜਾ, ਕਾਂਤਾ ਰਾਣੀ, ਕੰਚਨ ਸ਼ਰਮਾ, ਪੂਨਮ, ਸੀਮਾ ਠਾਕੁਰ, ਅਰੁਣਾ ਤਾਇਲ ਸਮੇਤ ਕਈ ਹੋਰ ਨੇ ਭਗਵਾਨ ਸ਼ਿਵ ਦੇ ਭਜਨ ਗਾਏ ਜਿਸ ’ਤੇ ਹਾਜਰ ਸੰਗਤਾਂ ਖੂਬ ਨੱਚੀਆਂ। ਪੈਟਰਨ ਜੈ ਭੂਸ਼ਨ ਮਲਿਕ ਨੇ ਦੱਸਿਆ ਕਿ ਇਸ ਮੌਕੇ ਅਤੁੱਟ ਲੰਗਰ ਅਤੁੱਟ ਵਰਤਾਇਆ ਗਿਆ। ਮੰਦਿਰ ਕਮੇਟੀ ਦੇ ਪ੍ਰਧਾਨ ਜਸਪਾਲ ਗੁਪਤਾ ਨੇ ਆਈਆਂ ਸਾਰੀਆਂ ਸੰਗਤਾਂ ਦਾ ਧੰਨਵਾਦ ਕੀਤਾ।

Related Post