July 6, 2024 01:31:43
post

Jasbeer Singh

(Chief Editor)

Latest update

ਪੀ. ਆਰ. ਟੀ. ਸੀ. ’ਚ ਬਲਵਿੰਦਰ ਸਿੰਘ ਝਾੜਵਾਂ ਦੀ ਵਾਈਸ ਚੇਅਰਮੈਨ ਵਜੋਂ ਹੋਈ ਨਿਯੁਕਤੀ

post-img

ਪਟਿਆਲਾ, 11 ਮਾਰਚ (ਜਸਬੀਰ)-ਪੰਜਾਬ ਦੇ ਸਿਹਤ ਤੇ ਪਰਿਵਾਰ ਭਲਾਈ ਤੇ ਮੈਡੀਕਲ ਸਿੱਖਿਆ ਤੇ ਖੋਜ ਮੰਤਰੀ ਡਾ ਬਲਬੀਰ ਸਿੰਘ, ਸੂਚਨਾ ਤੇ ਲੋਕ ਸੰਪਰਕ ਮੰਤਰੀ ਚੇਤਨ ਸਿੰਘ ਜੌੜਾਮਾਜਰਾ ਅਤੇ ਚੇਅਰਮੈਨ ਪੀ ਆਰ ਟੀ ਸੀ ‘ਤੇ ਆਪ ਦੇ ਸੂਬਾ ਸਕੱਤਰ ਰਣਜੋਧ ਸਿਘ ਹਡਾਣਾ ਨੇ  ਬਲਵਿੰਦਰ ਸਿੰਘ ਝਾੜਵਾਂ ਦੀ ਪੀ. ਆਰ. ਟੀ. ਸੀ. ਵਿਚ ਵਾਇਸ ਚੇਅਰਮੈਨ ਵਜੋਂ ਹੋਈ ਨਿਯੁਕਤੀ ’ਤੇ ਖੁਸ਼ੀ ਜ਼ਾਹਰ ਕਰਦਿਆਂ ਪੰਜਾਬ ਦੇ ਮੁੱਖ ਮੰਤਰੀ ਭਗਵੰਤ ਸਿੰਘ ਮਾਨ ਦਾ ਖਾਸ ਤੌਰ ਤੇ ਧੰਨਵਾਦ ਕੀਤਾ ਅਤੇ ਕਿਹਾ ਕਿ ਆਪ ਵੱਲੋਂ ਸਰਕਾਰ ਬਨਣ ਤੋਂ ਬਾਅਦ ਦਿਨ ਰਾਤ ਪਾਰਟੀ ਲਈ ਮਿਹਨਤ ਕਰਨ ਵਾਲੇ ਵਾਲੰਟੀਅਰਾਂ ਅਤੇ ਆਗੂਆਂ ਨੂੰ ਲਗਾਤਾਰ ਬਣਦਾ ਮਾਨ ਸਨਮਾਨ ਦਿੰਦੇ ਹੋਏ ਚੰਗੇ ਅਹੁਦੇ ਨਿਵਾਜ਼ ਰਹੀ ਹੈ। ਇਸ ਮੌਕੇ ਚੇਅਰਮੈਨ ਹਡਾਣਾ ਅਤੇ ਨਵ ਨਿਯੁਕਤ ਵਾਈਸ ਚੇਅਰਮੈਨ ਝਾੜਵਾਂ ਨੇ ਸਾਂਝੇ ਤੌਰ ਤੇ ਪੱਤਰਕਾਰਾਂ ਨਾਲ ਗੱਲਬਾਤ ਦੌਰਾਨ ਕਿਹਾ ਕਿ ਮਹਿਕਮੇ ਦੇ ਵਾਧੇ ਲਈ ਅੱਗੋਂ ਨਾਲੋਂ ਹੋਰ ਸਚਾਰੂ ਢੰਗ ਨਾਲ ਅਤੇ ਹੋਰ ਵਾਧੇ ਵਿੱਚ ਲਿਆਉਣ ਲਈ ਨਵੀਂ ਤਕਨੀਕ ਨਾਲ ਕੰਮ ਕੀਤੇ ਜਾਣਗੇ। ਇਸ ਤੋਂ ਇਲਾਵਾ ਅਧਿਕਾਰੀਆਂ ਨਾਲ ਮੀਟਿੰਗ ਕਰਕੇ ਮੁਲਾਜਮਾਂ ਦੇ ਕੰਮਾਂ ਨੂੰ ਵੀ ਆਸਾਨ ਬਨਾਉਣ ਲਈ ਵਿਸ਼ੇਸ਼ ਉਪਰਾਲੇ ਕੀਤੇ ਜਾਣਗੇ। ਉਨਾਂ ਸਾਂਝੇ ਤੌਰ ਤੇ ਕਿਹਾ ਕਿ ਸਰਕਾਰ ਵੱਲੋਂ ਮਿਲੇ ਆਦੇਸ਼ ਅਨੁਸਾਰ ਮਹਿਕਮੇ ਨੂੰ ਹਰ ਪੱਖੋਂ ਕਰੱਪਸ਼ਨ ਮੁਕਤ ਰੱਖਿਆ ਜਾਵੇਗਾ। ਇਸ ਮੌਕੇ ਜੇ ਪੀ ਸਿੰਘ ਚੇਅਰਮੈਨ ਐਜੁਕੇਸ਼ਨ ਬੋਰਡ, ਇੰਦਰਜੀਤ ਸਿੰਘ ਸੰਧੂ ਚੇਅਰਮੈਨ ਕੰਨਟੇਨਰ ਅਤੇ ਵੇਅਰ ਹਾਊਸ ਪੰਜਾਬ, ਜੱਸੀ ਸੋਹੀਆਂ ਵਾਲਾ ਚੇਅਰਮੈਨ ਪਲਾਨਿੰਗ ਬੋਰਡ, ਮੇਘ ਚੰਦ ਸ਼ੇਰ ਮਾਜ਼ਰਾ ਚੇਅਰਮੈਨ ਇੰਪਰੂਵਮੈਂਟ ਟਰੱਸਟ, ਤੇਜਿੰਦਰ ਮਹਿਤਾ ਜਿਲ੍ਹਾਂ ਪ੍ਰਧਾਨ ਪਟਿਆਲਾ ਸ਼ਹਿਰੀ, ਕਾਮਰੇਡ ਹਰੀ ਸਿੰਘ ਢੀਡਸਾਂ ਸਾਬਕਾ ਸਰਪੰਚ ਦੌਣਕਲਾਂ, ਗੁਰਵਿੰਦਰ ਸਿੰਘ ਬਲਾਕ ਪ੍ਰਧਾਨ, ਗੁਰਵਿੰਦਰ ਸਿੰਘ ਹੈਪੀ ਪਹਾੜੀਪੁਰ ਪ੍ਰਧਾਨ ਕਿਸਾਨ ਵਿੰਗ, ਕਰਨਵੀਰ ਸਿੰਘ ਕੱਕੇਪੁਰ, ਲਾਡੀ ਮਰਦਾਹੇੜੀ, ਅਵਤਾਰ ਸੁਨਿਆਰਹੇੜੀ,ਲਾਲ ਸਿੰਘ, ਮੋਹਿਤ ਕੁਮਾਰ, ਜਤਿੰਦਰ ਸਿੰਘ ਪ੍ਰਧਾਨ ਐਕਸ ਸਰਵਿਸਮੈਨ ਵਿੰਗ, ਗੁਰਜੰਟ ਸਿੰਘ ਮਰਦਾਪੁਰ, ਅਮਰਜੀਤ ਘਨੌਰ, ਸੁੱਚਾ ਸਿੰਘ ਕੌਲ, ਰਘਬੀਰ ਸਿੰਘ ਗੋਪਾਲਪੁਰ, ਸਤਨਾਮ ਸਿੰਘ ਢੀਡਸਾਂ, ਕਿਰਪਾਲ ਸਿੰਘ ਬਹਾਵਲਪੁਰ ਸਾਬਕਾ ਸਰਪੰਚ, ਅਮਰੀਕ ਸਿੰਘ, ਗੁਰਵਿੰਦਰ ਸਿੰਘ ਸੈਣੀ, ਹਨੀ ਸੈਣੀ, ਬਿੱਟੂ ਗੱਦਾਪੁਰ, ਮੱਘਰ ਸਿੰਘ ਖੈਰਪੁਰ, ਜਗਪਾਲ ਸਿੰਘ ਮੰਡੋਲੀ, ਗੁਰਮੀਤ ਸਿੰਘ ਜੰਡਮੰਘੋਲੀ, ਮੰਗਾ ਹਰਪਾਲਪੁਰ, ਅਮਰੀਕ ਹਰਪਾਲਪੁਰ ਅਤੇ ਹੋਰ ਆਪ ਆਗੂਆਂ, ਵਲੰਟੀਅਰਾਂ ਤੋਂ ਇਲਾਵਾਂ ਅਤੇ ਪੀ. ਆਰ. ਟੀ. ਸੀ. ਦੇ ਸਮੂਹ ਅਧਿਕਾਰੀ ਅਤੇ ਸਟਾਫ ਵਿਸ਼ੇਸ਼ ਤੌਰ ’ਤੇ ਮੌਜੂਦ ਸਨ।

Related Post