July 6, 2024 00:59:08
post

Jasbeer Singh

(Chief Editor)

Latest update

ਪ੍ਰਧਾਨ ਮੰਤਰੀ ਮੋਦੀ ਨੇ ਵਰਚੂਅਲੀ ਕੀਤਾ ਡੈਡੀਕੇਟਿਡ ਫ੍ਰੇਟ ਕੋਰੀਡੋਰ ਦਾ ਉਦਘਾਟਨ

post-img

ਪਟਿਆਲਾ, 12 ਮਾਰਚ (ਜਸਬੀਰ)-ਦੇਸ਼ ਦੇ ਪ੍ਰਧਾਨ ਮੰਤਰੀ ਨਰਿੰਦਰ ਮੋਦੀ ਵਲੋਂ ਅਹਿਮਦਾਬਾਦ ਵਿਖੇ 85 ਹਜ਼ਾਰ ਕਰੋੜ ਦੀਆਂ ਰੇਲਵੇ ਯੋਜਨਾਵਾਂ ਦਾ ਲੋਕਅਰਪਣ ਕੀਤਾ ਗਿਆ, ਉਥੇ ਹੀ ਪੰਜਾਬ ਦੇ ਸੱਤ ਸਟੇਸ਼ਨਾਂ ਨੂੰ ਡੈਡੀਕੇਟਿਡ ਫ੍ਰੇਟ ਕੋਰੀਡਾਰ ਵਿਚ ਸ਼ਾਮਲ ਕੀਤਾ ਗਿਆ ਹੈ, ਜਿਨ੍ਹਾਂ ਵਿਚ ਸ਼ੰਭੂ ਜੰਕਸ਼ਨ ਵੀ ਸ਼ਾਮਲ ਹੈ। ਸ਼ੰਭੂ ਜੰਕਸ਼ਨ ’ਤੇ ਰੇਲਵੇ ਵਲੋਂ ਆਯੋਜਿਤ ਪ੍ਰੋਗਰਾਮ ਵਿਚ ਮੁੱਖ ਮਹਿਮਾਨ ਦੇ ਤੌਰ ’ਤੇ ਪਹੁੰਚੇ ਵਿਕਾਸ ਸ਼ਰਮਾ ਹਲਕਾ ਇੰਚਾਰਜ ਭਾਜਪਾ ਘਨੌਰ ਤੇ ਜ਼ਿਲਾ ਪ੍ਰਧਾਨ ਭਾਜਪਾ ਜਸਪਾਲ ਸਿੰਘ ਗੰਗਰੋਲੀ ਦਾ ਰੇਲਵੇ ਦੇ ਅਧਿਕਾਰੀਆਂ ਵਲੋਂ ਵਿਸ਼ੇਸ਼ ਸਨਮਾਨ ਵੀ ਕੀਤਾ ਗਿਆ। ਪੱਤਰਕਾਰਾਂ ਨਾਲ ਗੱਲਬਾਤ ਕਰਦਿਆਂ ਵਿਕਾਸ ਸ਼ਰਮਾ ਨੇ ਕਿਹਾ ਕਿ ਪਹਿਲਾਂ ਜਿਥੇ ਮਾਲ ਗੱਡੀਆਂ 2 ਦਿਨਾਂ ਵਿਚ ਪਹੁੰਚਦੀ ਸੀ, ਉਹ ਹੁਣ ਘੰਟਿਆਂ ਵਿਚ ਪਹੁੰਚਿਆ ਕਰੇਗੀ। ਨਾਲ ਹੀ ਹੋਰਨਾਂ ਸੂਬਿਆਂ ਸਮੇਤ ਪੰਜਾਬ ਦੀ ਵੀ ਸੀ ਪੋਰਟ ਸਮੁੰਦਰੀ ਬੰਦਰਗਾਹਾਂ ਨਾਲ ਕਨੈਕਟੀਵਿਟੀ ਹੋਵੇਗੀ, ਜਿਸ ਨਾਲ ਆਰਥਿਕ ਗਤੀਵਿਧੀ, ਰੁਜ਼ਗਾਰ, ਸਵੈ ਰੁਜ਼ਗਾਰ ਵਧੇਗਾ। ਦੇਸ਼ ਦੇ 760 ਸਟੇਸ਼ਨਾਂ ਤੋਂ ਵੱਡੀ ਗਿਣਤੀ ਵਿਚ ਲੋਕ ਵੱਰਚੂਅਲੀ ਜੁੜੇ, ਉਥੇ ਹੀ ਸ਼ੰਭੂ ਜੰਕਸ਼ਨ ’ਤੇ ਵੀ ਵੱਡੀ ਗਿਣਤੀ ਵਿਚ ਲੋਕ ਪਹੁੰਚੇ। ਜ਼ਿਲਾ ਪ੍ਰਧਾਨ ਜਸਪਾਲ ਸਿੰਘ ਤੇ ਵਿਕਾਸ ਸ਼ਰਮਾ ਵਲੋਂ ਪੰਜਾਬ ਨੂੰ ਸੌਗਾਤ ਦੇਣ ਲਈ ਪ੍ਰਧਾਨ ਮੰਤਰੀ ਨਰਿੰਦਰ ਮੋਦੀ ਦਾ ਧੰਨਵਾਦ ਕੀਤਾ ਗਿਆ। ਇਸ ਮੌਕੇ ਜ਼ਿਲਾ ਪ੍ਰਧਾਨ ਜਸਪਾਲ ਸਿੰਘ ਗੰਗਰੋਲੀ, ਨਿਊ ਸ਼ੰਭੂ ਸਟੇਸ਼ਨ ਦੇ ਇੰਚਾਰਜ ਅੰਕੂਰ ਗੌੜ, ਆਰ. ਐਸ. ਮੋਰਿਆ, ਸੁਧੀਰ ਕੁਮਾਰ, ਦਿਲਜਿਤ ਕੁਮਾਰ, ਸ਼ੰਭੂ ਮੰਡਲ ਪ੍ਰਧਾਨ ਰਾਮ ਕੁਮਾਰ ਰਾਣਾ, ਸ਼ੰਭੂ 2 ਦੇ ਮੰਡਲ ਪ੍ਰਧਾਨ ਕੁੰਦਨ ਲਾਲ, ਮੰਡਲ ਘਨੌਰ ਦੇ ਪ੍ਰਧਾਨ ਹਰਜਿੰਦਰ ਸਰਵਾਰਾ, ਗੋਲਡੀ ਸ਼ਰਮਾ, ਜ਼ਿਲਾ ਮੀਤ ਪ੍ਰਧਾਨ ਸਰਦੂਲ ਸਿੰਘ, ਪਾਖਰ ਸਿੰਘ, ਨਰਿੰਦਰ ਸੂਦ ਜ਼ਿਲਾ ਸਕੱਤਰ, ਨੰਬਰਦਾਰ ਜਸਵੰਤ ਸਿੰਘ, ਜਤਿੰਦਰ ਕੋਹਲੀ ਦੇਵੀਗੜ੍ਹ, ਰਜਿੰਦਰ ਸਿੰਘ, ਹੀਰਾ ਸਿੰਘ, ਕਾਲਾ ਮਦਨਪੁਰ, ਟੇਕ ਚੰਦ ਰਿੰਕੂ, ਖੇਮ ਚੰਦ, ਕੁਲਬੀਰ ਸਿੰਘ, ਜਸਵੰਤ ਸਿੰਘ ਆਦਿ ਹਾਜ਼ਰ ਸਨ।   

Related Post