July 6, 2024 01:13:02
post

Jasbeer Singh

(Chief Editor)

Patiala News

ਇੱਕਜੁੱਟਤਾ ਨਾਲ ਚੋਣਾਂ ਲੜ ਕੇ ਇੱਤਿਹਾਸਕ ਜਿੱਤ ਹੋਵੇਗੀ : ਰਣਜੋਧ ਸਿੰਘ ਹਡਾਣਾ

post-img

ਪਟਿਆਲਾ, 21 ਮਾਰਚ (ਜਸਬੀਰ)-ਚੋਣਾਂ ਦਾ ਬਿਗਲ ਵਜਦਿਆਂ ਹੀ ਆਮ ਆਦਮੀ ਪਾਰਟੀ ਦੇ ਸਾਰੇ ਆਗੂਆਂ ਅਤੇ ਵਾਲੰਟੀਅਰਾਂ ਨੇ ਕਮਰਕੱਸੇ ਕਰ ਲਏ ਹਨ। ਸ਼ਾਹੀ ਸ਼ਹਿਰ ਪਟਿਆਲਾ ਵਿੱਚਲੀ ਇਤਿਹਾਸਕ ਜਿੱਤ ਲਈ ਪੀ ਆਰ ਟੀ ਸੀ ਦੇ ਚੇਅਰਮੈਨ ਅਤੇ ਆਮ ਆਦਮੀ ਪਾਰਟੀ ਦੇ ਸੂਬਾ ਸੱਕਤਰ ਰਣਜੋਧ ਸਿੰਘ ਹਡਾਣਾ ਅਤੇ ਟੀਮ ਵੀ ਆਪ ਵੱਲੋਂ ਵਿਧਾਨ ਸਭਾ ਹਲਕਾ ਪਟਿਆਲਾ ਲਈ ਚੁਣੇ ਉਮੀਦਵਾਰ ਅਤੇ ਵਿਧਾਇਕ ਡਾ ਬਲਬੀਰ ਨਾਲ ਖਾਸ ਮੁਲਾਕਾਤ ਕਰਨ ਪੁੱਜੇ। ਦੋਹਾਂ ਆਗੂਆਂ ਨੇ ਜੋਰ ਦਿੰਦਿਆਂ ਕਿਹਾ ਕਿ ਇੱਕਜੁਟਤਾ ਨਾਲ ਚੋਣਾਂ ਲੜ ਕੇ ਪੂਰੇ ਪੰਜਾਬ ਵਿੱਚੋਂ ਪਟਿਆਲਾ ਦੀ ਜਿੱਤ ਇੱਤਿਹਾਸਕ ਦਰਜ ਹੋਵੇਗੀ। ਇਸ ਮੌਕੇ ਰਣਜੋਧ ਸਿੰਘ ਹਡਾਣਾ ਨੇ ਗੱਲਬਾਤ ਦੌਰਾਨ ਕਿਹਾ ਕਿ ਉਨ੍ਹਾਂ ਵੱਲੋਂ ਪੰਜਾਬ ਦੇ ਸੂਬਾ ਸਕੱਤਰ ਹੋਣ ਦੇ ਨਾਤੇ ਪਟਿਆਲਾ ਦੇ ਨਾਲ ਨਾਲ ਆਨੰਦਪੁਰ ਸਾਹਿਬ ਅਤੇ ਸੰਗਰੂਰ ਹਲਕੇ ਦੀ ਜਿੱਤ ਲਈ ਵੀ ਡਿਊਟੀ ਨਿਭਾਈ ਜਾ ਰਹੀ ਹੈ। ਜਿਸ ਲਈ ਉੱਥੋਂ ਦੇ ਵਾਲੰਟੀਅਰਾਂ ਅਤੇ ਆਗੂਆਂ ਨਾਲ ਵੀ ਲਗਾਤਾਰ ਮੀਟਿੰਗਾਂ ਕਰਕੇ ਆਮ ਆਦਮੀ ਪਾਰਟੀ ਵੱਲੋਂ ਕੀਤੇ ਗਏ ਕੰਮਾਂ ਦਾ ਪ੍ਰਚਾਰ ਬਾਰੇ ਵਧੇਰੇ ਲੋਕਾਂ ਨੂੰ ਜਾਣਕਾਰੀ ਦੇਣ ਬਾਰੇ ਵੀ ਜੋਰ ਦਿੱਤਾ ਜਾ ਰਿਹਾ ਹੈ। ਕਿਉਂਕਿ 70 ਸਾਲਾਂ ਤੋਂ ਕਾਬਜ ਰਹਿ ਚੁੱਕੀਆਂ ਸਰਕਾਰਾਂ ਇਸ ਵਾਰ ਦੀਆਂ ਚੋਣਾਂ ਵਿੱਚ ਕਿਸੇ ਵੀ ਹੀਲੇ ਚੋਣਾਂ ਜਿੱਤਣ ਲਈ ਕੋਜੀਆਂ ਚਾਲਾਂ ਚੱਲਣ ਵਿੱਚ ਕਸਰ ਨਹੀ ਛੱਡ ਰਹੀ। ਉਨ੍ਹਾਂ ਕਿਹਾ ਕਿ ਆਪ ਦੇ ਪੰਜਾਬ ਮੁਖੀ ਭਗਵੰਤ ਸਿੰਘ ਮਾਨ ਸਰਕਾਰ ਵੱਲੋਂ 2 ਸਾਲ ਦੌਰਾਨ ਕੀਤੇ ਕੰਮਾਂ ਦਾ ਅਸਰ ਸਾਬਕਾ ਸਰਕਾਰਾਂ ਨੂੰ ਹਜ਼ਮ ਨਹੀ ਹੋ ਰਿਹਾ। ਉਨ੍ਹਾਂ ਮਾਨ ਸਰਕਾਰ ਦੀਆਂ ਪੰਜਾਬ ਪ੍ਰਤੀ ਉਪਲੱਬਧੀਆਂ ਦੀ ਤਾਰੀਫ ਕੀਤੀ ਅਤੇ ਪਟਿਆਲੇ ਦੇ ਵਿਕਾਸ ਲਈ ਖਾਸ ਤੌਰ ਤੇ ਕੀਤੇ ਉਪਰਾਲਿਆਂ ਲਈ ਵਿਸ਼ੇਸ਼ ਤੌਰ ਤੇ ਧੰਨਵਾਦ ਕੀਤਾ। ਉਨ੍ਹਾਂ ਕਿਹਾ ਕਿ ਪਟਿਆਲਾ ਸ਼ਹਿਰ ਵਿਚਲੀ ਅਤੇ ਦੁਨੀਆਂ ਭਰ ਵਿੱਚ ਖਾਸ ਅਧਾਰ ਰੱਖਣ ਵਾਲੀ ਪੰਜਾਬੀ ਯੂਨੀਵਰਸਿਟੀ ਨੂੰ ਸਰਕਾਰ ਨੇ ਵਿਸ਼ੇਸ਼ ਪੈਕੇਜ਼ ਦੇ ਕੇ ਮੁੜ ਪੈਰਾ ਤੇ ਖੜਾ ਕੀਤਾ ਹੈ, ਜਦੋ ਕਿ ਪਹਿਲੀਆਂ ਸਰਕਾਰਾਂ ਵੱਲੋਂ ਯੂਨੀਵਰਸਿਟੀ ਦੀ ਗ੍ਰਾਂਟ ਨੂੰ ਅਣਦੇੇਖਿਆਂ ਕਰ ਕੇ ਰੁਲਣ ਲਈ ਛੱਡ ਦਿੱਤਾ ਗਿਆ ਸੀ। ਇਸ ਦੇ ਨਾਲ ਹੀ ਪਟਿਆਲਾ ਨੂੰ ਪੁਰਾਣਾ ਬੱਸ ਸਟੈਂਡ ਸ਼ੁਰੂ ਕਰਨ ਅਤੇ ਜਲਦ ਇਲੈਕਟ੍ਰੀਕਲ ਬੱਸਾਂ ਦੇਣ ਦੇ ਫੈਸਲੇਂ ਲੋਕ ਲਈ ਵੱਡੀ ਖੁਸ਼ੀ ਹਨ। ਉਨ੍ਹਾਂ ਕਿਹਾ ਕਿ ਮਾਨ ਸਰਕਾਰ ਵੱਲੋਂ ਆਉਂਦੇ ਹੀ ਮੁਫਤ ਬਿਜਲੀ, ਮੁੱਹਲਾਂ ਕਲੀਨਿਕ, ਖਿਡਾਰੀਆਂ ਨੂੰ ਕੈਸ਼ ਇਨਾਮ, ਘਰ ਘਰ ਰਾਸ਼ਨ, ਨਹਿਰੀ ਪਾਣੀ ਦੀ ਸਿੱਧਾ ਘਰਾਂ ਤੱਕ ਪਹੁੰਚ, ਸਿਖਿਆਂ ਦੇ ਪੱਧਰ ਨੂੰ ਉੱਚਾ ਚੁੱਕਣ ਲਈ ਸਿੱਖਿਆਂ ਬਜ਼ਟ ਵਿੱਚ ਵਾਧਾ, ਲੋਕਾਂ ਦੇ ਕੰਮਾਂ ਨੂੰ ਪਹਿਲ ਦੇ ਆਧਾਰ ਤੇ ਕਰਵਾਉਣ ਲਈ ਅਫਸਰਾਂ ਨੂੰ ਇਲਾਕਿਆਂ ਵਿੱਚ ਖੁਦ ਜਾ ਕੇ ਕੰਮ ਕਰਨ ਦੇ ਆਦੇਸ਼, ਬਾਹਰਲੇ ਮੁਲਕਾਂ ਤੋਂ ਆਉਣ ਵਾਲੇ ਲੋਕਾਂ ਲਈ ਪੰਜਾਬ ਨੂੰ ਕਈ ਇਲਾਕਿਆਂ ਨੂੰ ਸੈਰ ਸਪਾਟੇ ਵਜੋਂ ਇੱਕ ਨਵਾਂ ਰੂਪ ਦੇਣ ਲਈ ਵੱਖਰਾ ਬਜ਼ਟ ਅਤੇ ਖਾਸ ਕਰ ਕੇ ਲੋਕਾਂ ਦੀ ਜੇਬ ਤੇ ਕਿਸੇ ਵੀ ਤਰ੍ਹਾਂ ਦਾ ਵਾਧੂ ਬੋਝ ਨਾ ਪਾ ਕੇ ਦੋ ਬਜ਼ਟ ਪੇਸ਼ ਕਰ ਦੇਣਾ ਵੱਖਰੀ ਮਿਸਾਲ ਕਾਇਮ ਕਰਦਾ ਹੈ। ਇਸ ਮੌਕੇ ਡਾ ਹਰਨੇਕ ਸਿੰਘ ਢੋਟ ਜਿਲ੍ਹਾਂ ਪ੍ਰਧਾਨ ਬੁੱਧੀਜੀਵੀ ਵਿੰਗ, ਡਾਇਰੈਕਟਰ ਭਗਵੰਤ ਸਿੰਘ, ਕਰਨਲ ਜੇ ਵੀ ਸਿੰਘ ਅਤੇ ਹੋਰ ਪਾਰਟੀ ਆਗੂ ਮੌਜੂਦ ਸਨ।   

Related Post