

ਪਟਿਆਲਾ, 10 ਅਪ੍ਰੈਲ (ਜਸਬੀਰ) : ਜਨਹਿਤ ਸਮਿਤੀ ਪਟਿਆਲਾ ਵਲੋ ਹਰ ਸਾਲ ਦੀ ਤਰ੍ਹਾਂ 14 ਅਪ੍ਰੈਲ ਨੂੰ ਹੋਣ ਵਾਲੀ ਵਿਸਾਖੀ ਮੈਰਾਥਨ ਦਾ ਪੋਸਟਰ ਪ੍ਰਭਾਤ ਪਰਵਾਨਾ ਹਾਲ ਵਿਖੇ ਜਾਰੀ ਕੀਤਾ ਗਿਆ। ਇਸ ਮੌਕੇ 6 ਪਰਿਵਾਰਾਂ ਨੂੰ ਰਾਸਨ ਅਤੇ 1 ਡੈਲਸਿਜ ਦੇ ਮਰੀਜਾਂ ਨੂੰ ਦਵਾਈਆਂ ਦਿੱਤੀਆਂ ਗਈਆਂ । ਇਸ ਮੌਕੇ ਵਖੋ ਵੱਖ ਰੰਨਿੰਗ ਗਰੁੱਪ ਦੇ ਮੈਬਰਾਂ ਨੇ ਸਿਰਕਤ ਕੀਤੀ। ਜਨਹਿਤ ਸਮਿਤੀ ਪਟਿਆਲਾ ਦੇ ਪ੍ਰਧਾਨ ਐਸ ਕੇ ਗੌਤਮ ਨੇ ਦੱਿਿਸਆ ਗਿਆ ਕਿ ਸੰਸਥਾ ਆਏ ਸਾਲ ਵਿਸਾਖੀ ਮੈਰਾਥਨ ਕਰਵਾਉਂਦੀ ਹੈ। ਇਸ ਦੌੜ ਵਿਚ ਕਿਸੇ ਤੋ ਕੋਈ ਐਂਟਰੀ ਫੀਸ ਨਹੀਂ ਲਈ ਜਾਂਦੀ ਤਾਂ ਜੌ ਵੱਧ ਤੋਂ ਵੱਧ ਲੋਕ ਇਸ ਮੌਕੇ ਦੌੜ ਦਾ ਹਿੱਸਾ ਬਣਨ ਅਤੇ ਲੋਕ ਆਪਣੀ ਸਿਹਤ ਨੂੰ ਲੈਕੇ ਜਾਗਰੂਕ ਹੋ ਸਕਣ। ਸੰਸਥਾ ਦੇ ਸਕੱਤਰ ਵਿਨੋਦ ਸਰਮਾ ਜੀ ਨੇ ਦੱਸਿਆ ਕਿ ਇਸ ਮੌਕੇ ਸਾਰਿਆ ਲਈ ਬ੍ਰੇਕਫਾਸਟ ਦਾ ਇੰਤਜਾਮ ਵਿ ਕੀਤਾ ਜਾਵੇਗਾ। ਉਨਾਂ ਦੱਸਿਆ ਕਿ ਇਹ ਈਵੈਂਟ ਚਿਲਡਰਨਜ ਪਾਰਕ ਬਾਰਾਦਰੀ ਗਾਰਡਨ ਤੋ ਸੁਰੂ ਹੋਵੇਗਾ। ਇਸ ਮੌਕੇ ਜਗਤਾਰ ਜੱਗੀ ਨੇ ਦੱਸਿਆ ਕਿ ਸੰਸਥਾ ਵਲੋ ਹਰ ਸਾਲ ਦੀ ਮੈਰਾਥਨ ਕਰਵਾਇਆ ਜਾਂਦੀਆ ਹਨ ਅਤੇ ਇਸ ਮੌਕੇ ਵਡੀ ਗਿਣਤੀ ਚ ਹਰ ਉਮਰ ਦੇ ਲੋਕ ਹਿੱਸਾ ਲੈਂਦੇ ਹਨ। ਉਨਾ ਦੱਸਿਆ ਕਿ ਸਾਡੀ ਸੰਸਥਾ ਨੂੰ ਪਟਿਆਲਾ ਵਿਚ ਲਗਾਤਾਰ ਮੈਰਾਥਨ ਕਰਵਾਉਣ ਦਾ ਮਾਣ ਪ੍ਰਾਪਤ ਹੈ। ਉਨਾ ਸਾਰੇ ਦੌੜਣ ਵਾਲੇ ਗਰੁੱਪਾਂ ਅਤੇ ਹੋਰ ਲੋਕਾ ਨੂੰ ਇਸ ਦੌੜ ਦਾ ਹਿੱਸਾ ਬਣਨ ਲਈ ਕਿਹਾ। ਇਸ ਬੋਰਨ ਰਨਰਜ ਗਰੁੱਪ ਤੋ ਮੈਰਾਥਨ ਜੇਤੂ ਈਸਵਰ ਚੌਧਰੀ ਜੀ, ਫਿੱਟਨੈੱਸ ਆਇਕੋਨ ਸੁਖਚੈਨ ਸੁਖੀ, ਫਿੱਟਨੈੱਸ ਕਲੱਬ ਤੋ ਫਿੱਟਨੈੱਸ ਬ੍ਰਾਂਡ ਅੱਜੀ, ਫਿੱਟਨੈੱਸ ਕੋਚ ਹੈਪੀ ਵਰਮਾ, ਫਨ ਆਨ ਵਿਲ ਤੋ ਰਨਰ ਅਤੇ ਮੋਟਿਵੇਟਰ ਹੈੱਡ ਅਮਰਿੰਦਰ ਸਿੰਘ , ਜਸਬੀਰ ਸਿੰਘ, ਅਨਿਲ ਖੋਂਸਲਾ ਜੀ, ਨਿਲ ਕਮਲ ਜੁਨੇਜਾ ਜੀ, ਡਾਕਟਰ ਕੇ.ਐਸ ਗਰੋਵਰ, ਡਾਕਟਰ ਭਗਵੰਤ ਸਿੰਘ ਜੀ, ਜਨਹਿਤ ਸਮਿਤੀ ਤੋ ਚਮਨ ਲਾਲ ਗਰਗ ਜੀ, ਨਰੇਸ ਗੁਪਤਾ, ਸ਼੍ਰੀਮਤੀ ਅਮਰਜੀਤ ਕੌਰ ਸਾਹੀਵਾਲ, ਸ਼੍ਰੀਮਤੀ ਸੁਦਰਸਨ ਗੁਪਤਾ, ਸੁਰਿੰਦਰ ਸਿੰਘ ਅਤੇ ਵੱਡੀ ਗਿਣਤੀ ਵਿਚ ਲੋਕ ਸਾਮਲ ਹੋਏ।