July 6, 2024 01:31:37
post

Jasbeer Singh

(Chief Editor)

Latest update

ਪੰਜਾਬੀ ਗਾਇਕ ਬੱਬੂ ਮਾਨ ਦੇ ਨਵੇਂ ਗਾਣੇ ਨੇ ਪਾਈ ਧੱਕ, ਕਿਸਾਨ ਅੰਦੋਲਨ 2.0 ਤੇ ਗਾਇਆ ਗੀਤ, ਬੋਲੇ- ਜਿਹੜੇ ਨੱਥ ਦਿੱਲੀ

post-img

ਪੰਜਾਬੀ ਗਾਇਕ ਬੱਬੂ ਮਾਨ ਅਕਸਰ ਹੀ ਸੁਰਖੀਆਂ ਚ ਰਹਿੰਦੇ ਹਨ। ਉਹ ਆਪਣੇ ਗਾਣਿਆਂ ਤੋਂ ਜ਼ਿਆਦਾ ਵਿਵਾਦਾਂ ਕਰਕੇ ਚਰਚਾ ਚ ਰਹਿੰਦੇ ਹਨ। ਪਹਿਲੇ ਕਿਸਾਨ ਅੰਦੋਲਨ ਚ ਬੱਬੂ ਮਾਨ ਨੇ ਵਧ ਚੜ੍ਹ ਕੇ ਹਿੱਸਾ ਲਿਆ ਸੀ। ਉਨ੍ਹਾਂ ਨੇ ਕਿਸਾਨਾਂ ਦੀ ਮਾਲੀ ਸਹਾਇਤਾ ਕੀਤੀ ਸੀ ਅਤੇ ਨਾਲ ਹੀ ਕਿਸਾਨਾਂ ਦੇ ਹੱਕ ਚ ਖੁੱਲ੍ਹ ਕੇ ਬੋਲੇ ਸੀ। ਪਰ ਇਸ ਵਾਰ ਫੈਨਜ਼ ਵੀ ਹੈਰਾਨ ਸਨ ਕਿ ਆਖਰ ਬੱਬੂ ਮਾਨ ਨੇ ਹੁਣ ਤੱਕ ਕਿਸਾਨ ਅੰਦੋਲਨ 2.0 ਬਾਰੇ ਕੋਈ ਗੱਲ ਕਿਉਂ ਨਹੀਂ ਕੀਤੀ, ਪਰ ਹੁਣ ਮਾਨ ਨੇ ਆਪਣੇ ਹੇਟਰਜ਼ ਦਾ ਮੂੰਹ ਬੰਦ ਕਰ ਦਿੱਤਾ ਹੈ। ਦਰਅਸਲ, ਪੰਜਾਬੀ ਸਿੰਗਰ ਬੱਬੂ ਮਾਨ ਨੇ ਆਪਣਾ ਨਵਾਂ ਗੀਤ ਧਰਨੇ ਵਾਲੇ ਰਿਲੀਜ਼ ਕਰ ਦਿੱਤਾ ਹੈ। ਇਸ ਗੀਤ ਨੇ ਰਿਲੀਜ਼ ਹੁੰਦੇ ਹੀ ਧੱਕ ਪਾ ਦਿੱਤੀ ਹੈ। ਬੱਬੂ ਮਾਨ ਦਾ ਇਹ ਗਾਣਾ ਖੂਬ ਚਰਚਾ ਚ ਬਣਿਆ ਹੋਇਆ ਹੈ। ਇਸ ਗੀਤ ਰਾਹੀਂ ਬੱਬੂ ਮਾਨ ਨੇ ਕਿਸਾਨਾਂ ਦੇ ਹੱਕ ਚ ਖੁੱਲ੍ਹ ਕੇ ਆਵਾਜ਼ ਬੁਲੰਦ ਕੀਤੀ ਅਤੇ ਕੇਂਦਰ ਸਰਕਾਰ ਨੂੰ ਖਰੀਆਂ ਖਰੀਆਂ ਸੁਣਾਈਆਂ ਹਨ। ਗੀਤ ਦੀਆਂ ਲਾਈਨਾਂ ਜਿਹੜੇ ਦਿੱਲੀ ਨੂੰ ਨੱਥ ਪਾਉਂਦੇ, ਅਸੀਂ ਉਹ ਧਰਨੇ ਵਾਲੇ ਹਾਂ ਦਿਲ ਜਿੱਤ ਲੈਂਦੀਆਂ ਹਨ। ਬੱਬੂ ਮਾਨ ਦੇ ਇਸ ਗੀਤ ਦੀ ਫੈਨਜ਼ ਰੱਜ ਕੇ ਤਾਰੀਫ ਕਰ ਰਹੇ ਹਨ। ਕਾਬਿਲੇਗ਼ੌਰ ਹੈ ਕਿ ਬੱਬੂ ਮਾਨ ਪੰਜਾਬੀ ਇੰਡਸਟਰੀ ਦੇ ਟੌਪ ਗਾਇਕ ਰਹੇ ਹਨ। ਉਹ 90 ਦੇ ਦਹਾਕਿਆਂ ਚ ਇੰਡਸਟਰੀ ਤੇ ਰਾਜ ਕਰਦੇ ਸੀ। ਉਹ ਅੱਜ ਵੀ ਇੰਡਸਟਰੀ ਚ ਕਾਫੀ ਸਰਗਰਮ ਹਨ। ਉਨ੍ਹਾਂ ਨੇ ਆਪਣੇ ਗਾਇਕੀ ਦੇ ਕਰੀਅਰ ਚ ਇੰਡਸਟਰੀ ਨੂੰ ਬੇਸ਼ੁਮਾਰ ਹਿੱਟ ਗਾਣੇ ਤੇ ਐਲਬਮਾਂ ਦਿੱਤੀਆਂ ਹਨ। 

Related Post