
ਰਾਜੀਵ ਰਾਜਾ ਦੀ ਗ੍ਰਿਫ਼ਤਾਰੀ ਦਿੱਲੀ ਹਾਰ ਦਾ ਬਰਦਾਸ਼ਤ ਨਾ ਹੋਣਾ ਹੈ : ਬਿੱਟੂ
- by Jasbeer Singh
- February 10, 2025

ਰਾਜੀਵ ਰਾਜਾ ਦੀ ਗ੍ਰਿਫ਼ਤਾਰੀ ਦਿੱਲੀ ਹਾਰ ਦਾ ਬਰਦਾਸ਼ਤ ਨਾ ਹੋਣਾ ਹੈ : ਬਿੱਟੂ ਲੁਧਿਆਣਾ : ਪੰਜਾਬ ਦੇ ਮਹਾਨਗਰ ਲੁਧਿਆਣਾ ਵਿਖੇ ਰਾਜੀਵ ਰਾਜਾ ਨਾਮ ਦੇ ਵਿਅਕਤੀ ਦੀ ਜਬਰਨ ਵਸੂਲੀ ਮਾਮਲੇ ਵਿਚ ਕੀਤੀ ਗਈ ਗ੍ਰਿਫ਼ਤਾਰੀ ਤੇ ਬੋਲਦਿਆਂ ਕੇਂਦਰੀ ਮੰਤਰੀ ਰਵਨੀਤ ਸਿੰਘ ਬਿੱਟੂ ਨੇ ਆਖਿਆ ਹੈ ਕਿ ਰਾਜੀਵ ਰਾਜਾ ਦੀ ਗ੍ਰਿਫ਼ਤਾਰੀ ਦਾ ਸਿੱਧਾ ਸਿੱਧਾ ਮਤਲਬ ਹੈ ਕਿ ਆਮ ਆਦਮੀ ਪਾਰਟੀ ਤੋਂ ਦਿੱਲੀ ਚੋਣਾਂ ਵਿਚ ਹੋਈ ਹਾਰ ਬਰਦਾਸ਼ਤ ਨਹੀਂ ਹੋ ਰਹੀ ਹੈ, ਜਿਸ ਕਾਰਨ ਹੀ ਅਜਿਹੀਆਂ ਕਾਰਵਾਈਆਂ ਨੂੰ ਅੰਜਾਮ ਦਿੱਤਾ ਜਾ ਰਿਹਾ ਹੈ । ਦੱਸਣਯੋਗ ਹੈ ਕਿ ਲੁਧਿਆਣਾ ਵਿਖੇ ਜਿਸ ਰਾਜੀਵ ਰਾਜਾ ਨੂੰ ਜਬਰਨ ਵਸੂਲੀ ਮਾਮਲੇ ਵਿਚ ਗ੍ਰਿਫ਼ਤਾਰ ਕੀਤਾ ਗਿਆ ਹੈ ਉਹ ਕੇਂਦਰੀ ਮੰਤਰੀ ਰਵਨੀਤ ਬਿੱਟੂ ਦੇ ਕਰੀਬੀ ਮੰਨੇ ਜਾਂਦੇ ਹਨ। ਪ੍ਰਾਪਤ ਜਾਣਕਾਰੀ ਅਨੁਸਾਰ ਪੰਜਾਬ ਵਿਚ ਆਪ ਪਾਰਟੀ ਦੀ ਸਰਕਾਰ ਵਲੋਂ ਕੀਤੀਆਂ ਜਾ ਰਹੀਆਂ ਬੇਹੁਦਰੀਆਂ ਕਾਰਵਾਈਆਂ ਦੇ ਵਿਰੋਧ ਵਿਚ ਰਵਨੀਤ ਸਿੰਘ ਬਿੱਟੂ ਨੇ ਸੋਸ਼ਲ ਮੀਡੀਆ ਤੇ ਐਲਾਨ ਕੀਤਾ ਹੈ ਕਿ ਉਹ ਸੰਸਦ ਸੈਸ਼ਨ ਖਤਮ ਹੋਣ ਤੋਂ ਬਾਅਦ, ਉਹ ਚੰਡੀਗੜ੍ਹ ਸਥਿਤ ਮੁੱਖ ਮੰਤਰੀ ਨਿਵਾਸ ਦੇ ਬਾਹਰ ਧਰਨਾ ਦੇਣਗੇ।ਜਾਣਕਾਰੀ ਅਨੁਸਾਰ ਰਾਜੀਵ ਰਾਜਾ ਵਿਰੁੱਧ ਕੀਤੀ ਗਈ ਕਾਰਵਾਈ ਲੁਧਿਆਣਾ ਦੇ ਮਾਲ ਐਨਕਲੇਵ ਦੇ ਰਹਿਣ ਵਾਲੇ ਰਵੀਸ਼ ਗੁਪਤਾ ਨੇ 30 ਲੱਖ ਰੁਪਏ ਦੀ ਫਿਰੌਤੀ ਮੰਗਣ `ਤੇ ਕੀਤੀ ਗਈ ਹੈ। ਪੁਲਸ ਨੇ ਇਸ ਮਾਮਲੇ ਵਿੱਚ ਪਹਿਲਾਂ ਤਿੰਨ ਲੋਕਾਂ ਨੂੰ ਗ੍ਰਿਫ਼ਤਾਰ ਕੀਤਾ ਸੀ ਤੇ ਪੁੱਛਗਿੱਛ ਦੌਰਾਨ ਰਾਜੀਵ ਰਾਜਾ ਦਾ ਨਾਮ ਸਾਹਮਣੇ ਆਇਆ।ਦੋਸ਼ ਹੈ ਕਿ ਰਾਜੀਵ ਰਾਜਾ ਦੇ ਮੋਬਾਈਲ ਵਿੱਚ ਉਸ ਦੇ ਕਾਲ ਡਿਟੇਲ ਸਾਹਮਣੇ ਆਏ ਸਨ, ਜਿਸ `ਤੇ ਪੁਲਸ ਨੇ ਰਾਜੀਵ ਰਾਜਾ ਨੂੰ ਹਿਰਾਸਤ ਵਿੱਚ ਲੈ ਲਿਆ ਪਰ ਪੁਲਸ ਅਧਿਕਾਰੀ ਇਸ ਮਾਮਲੇ ਵਿੱਚ ਕੁਝ ਵੀ ਕਹਿਣ ਤੋਂ ਗੁਰੇਜ਼ ਕਰ ਰਹੇ ਹਨ।
Related Post
Popular News
Hot Categories
Subscribe To Our Newsletter
No spam, notifications only about new products, updates.