July 6, 2024 00:52:43
post

Jasbeer Singh

(Chief Editor)

Patiala News

ਸਿੱਖਿਆ ਮੰਤਰੀ ਦੇ ਪਿੰਡ ਗੰਭੀਰਪੁਰ ਚ ਮਰਨ ਵਰਤ ਤੇ ਬੈਠੀ 1158 ਫਰੰਟ ਦੀ ਕਨਵੀਨਰ ਟੈਂਕੀ ਤੇ ਚੜ੍ਹੀ

post-img

ਪਿਛਲੇ ਤਕਰੀਬਨ ਸੱਤ ਮਹੀਨਿਆਂ ਤੋਂ ਸਿੱਖਿਆ ਮੰਤਰੀ ਹਰਜੋਤ ਸਿੰਘ ਬੈਂਸ (Harjot Singh Bains) ਦੇ ਪਿੰਡ ਗੰਭੀਰਪੁਰ ਵਿਖੇ ਪੱਕੇ ਧਰਨੇ ਤੇ ਬੈਠੇ 1158 ਸਹਾਇਕ ਪ੍ਰੋਫੈਸਰ ਤੇ ਲਾਇਬ੍ਰੇਰੀਅਨ ਫਰੰਟ ਪੰਜਾਬ ਦੇ ਕਨਵੀਨਰ ਜਸਵਿੰਦਰ ਕੌਰ ਵੱਲੋਂ ਸ਼ਨਿਚਰਵਾਰ ਤੋਂ ਰੱਖੇ ਮਰਨ ਵਰਤ ਨੇ ਉਸ ਸਮੇਂ ਨਵਾਂ ਮੋੜ ਲੈ ਲਿਆ ਜਦੋਂ ਉਹ ਪਾਣੀ ਦੀ ਵੱਡੀ ਟੈਂਕੀ ਤੇ ਚੜ੍ਹ ਗਈ ਤੇ ਉਸ ਨੇ ਐਲਾਨ ਕੀਤਾ ਕਿ ਉਦੋਂ ਤਕ ਥੱਲੇ ਨਹੀਂ ਉਤਰੇਗੀ ਜਦੋਂ ਤਕ ਮੰਗਾਂ ਪੂਰੀਆਂ ਨਹੀਂ ਹੁੰਦੀਆਂ। ਉਨ੍ਹਾਂ ਚਿਤਾਵਨੀ ਭਰੇ ਲਹਿਜੇ ਚ ਕਿਹਾ ਕਿ ਜੇਕਰ ਪ੍ਰਸ਼ਾਸਨ ਜਾਂ ਸਰਕਾਰ ਨੇ ਉਸ ਨਾਲ ਸਖ਼ਤੀ ਕਰਨ ਦੀ ਕੋਸ਼ਿਸ਼ ਕੀਤੀ ਤਾਂ ਇਸ ਦੇ ਭਿਆਨਕ ਸਿੱਟੇ ਵੀ ਨਿਕਲ ਸਕਦੇ ਹਨ। ਕਨਵੀਨਰ ਨੇ ਨਾਲ ਦੇ ਪਿੰਡ ਢੇਰ ਦੀ ਟੈਂਕੀ ਤੇ ਚੜ੍ਹ ਕੇ ਉੱਥੇ ਹੀ ਮਰਨ ਵਰਤ ਜਾਰੀ ਰੱਖਣ ਦਾ ਸੰਕਲਪ ਲਿਆ।ਫਰੰਟ ਦੇ ਕਨਵੀਨਰ ਨੇ ਸਿੱਖਿਆ ਮੰਤਰੀ ਤੇ ਦੋਸ਼ ਲਗਾਉਂਦਿਆਂ ਕਿਹਾ ਕਿ ਮੰਤਰੀ ਸਾਹਿਬ ਨਾਲ ਲਗਾਤਾਰ ਹੋਈਆਂ ਮੀਟਿੰਗਾਂ ਚ ਸਿਰਫ਼ ਡੰਗ ਟਪਾਊ ਵਤੀਰਾ ਹੀ ਅਪਣਾਇਆ ਗਿਆ ਜਦਕਿ ਕੋਈ ਠੋਸ ਤੇ ਸਿਧਾਂਤਕ ਹੱਲ ਲੱਭਣ ਦੀ ਪੁਰਜ਼ੋਰ ਕੋਸ਼ਿਸ਼ ਨਹੀਂ ਕੀਤੀ ਗਈ ਜਿਸ ਸਦਕਾ ਉਨ੍ਹਾਂ ਦੇ ਮੈਂਬਰਾਂ ਨੂੰ ਹਾਲੇ ਤੀਕਰ ਵੀ ਕਾਲਜਾਂ ਚ ਭੇਜਣਾ ਨਸੀਬ ਨਹੀਂ ਹੋਇਆ। ਦੱਸ ਦਈਏ ਕਿ ਸਾਡੇ ਵਿਚੋਂ ਹੀ 122 ਸਾਥੀ ਕਾਲਜਾਂ ਚ ਆਪਣੀਆਂ ਸੇਵਾਵਾਂ ਸਪਸ਼ਟ ਰੂਪ ਚ ਨਿਭਾਅ ਰਹੇ ਹਨ ਬਲਕਿ ਸਾਨੂੰ DPI ਉੱਚ ਸਿੱਖਿਆ ਵਿਭਾਗ ਵਿਖੇ ਜੁਆਇੰਨ ਤਾਂ ਕਰਵਾ ਲਿਆ ਗਿਆ ਪਰ ਕਾਲਜਾਂ ਚ ਨਹੀਂ ਭੇਜਿਆ ਗਿਆ।ਉਨ੍ਹਾਂ ਇਹ ਵੀ ਦੋਸ਼ ਲਾਇਆ ਕਿ ਸਰਕਾਰ ਵੱਲੋਂ ਅਦਾਲਤੀ ਕਾਰਵਾਈ ਚ ਵੀ ਢਿੱਲ-ਮੱਠ ਅਪਣਾਈ ਜਾ ਰਹੀ ਹੈ ਜਿਸ ਕਰਕੇ ਬੱਸ ਤਰੀਕਾਂ ਤੇ ਤਰੀਕਾਂ ਪੈ ਰਹੀਆਂ ਹਨ ਪਰ ਕਿਸੇ ਕਿਸਮ ਦੀ ਰਾਹਤ ਮਿਲਦੀ ਨਜ਼ਰ ਨਹੀਂ ਆ ਰਹੀ। ਜੇਕਰ ਸਿੱਖਿਆ ਮੰਤਰੀ ਥੋੜ੍ਹੀ ਜਿਹੀ ਵੀ ਸੁਹਿਰਦਤਾ ਦਿਖਾਉਂਦੇ ਤਾਂ ਫਰੰਟ ਦੇ ਮਰਹੂਮ ਮੈਂਬਰ ਪ੍ਰੋ. ਬਲਵਿੰਦਰ ਕੌਰ ਆਤਮਦਾਹ ਨਾ ਕਰਦੇ। ਜਸਵਿੰਦਰ ਕੌਰ ਵੱਲੋਂ ਇਹ ਵੀ ਕਿਹਾ ਗਿਆ ਕਿ ਮੌਜੂਦਾ ਪੰਜਾਬ ਸਰਕਾਰ ਨੂੰ ਪੜ੍ਹੇ ਲਿਖੇ ਨੌਜਵਾਨਾਂ ਖ਼ਾਸ ਤੌਰ ਤੇ ਧੀਆਂ ਦੀ ਜ਼ਰਾ ਵੀ ਕਦਰ ਨਹੀਂ ਹੈ ਜੋ ਕਿ ਅੱਜ ਹੱਕਾਂ ਦੀ ਖਾਤਰ ਟੈਂਕੀਆਂ ਉੱਪਰ ਚੜ੍ਹਨ ਨੂੰ ਮਜਬੂਰ ਹਨ।

Related Post