July 6, 2024 01:30:43
post

Jasbeer Singh

(Chief Editor)

Punjab, Haryana & Himachal

ਹਰਿਆਣਾ ਵਿਚ ਟੁੱਟਿਆ ਭਾਜਪਾ-JJP ਗੱਠਜੋੜ, ਡਿੱਗੀ ਭਾਜਪਾ ਸਰਕਾਰ!

post-img

ਇਸ ਦੌਰਾਨ ਸਰਕਾਰ ਬਚਾਉਣ ਲਈ ਭਾਜਪਾ ਆਜ਼ਾਦ ਵਿਧਾਇਕਾਂ ਦੀ ਓਟ ਲੈ ਸਕਦੀ ਹੈ। ਪੂਰੀ ਖੱਟੜ ਕੈਬਨਿਟ ਅਸਤੀਫਾ ਦੇ ਸਕਦੀ ਹੈ। ਇਹ ਵੀ ਖਬਰ ਆ ਰਹੀ ਹੈ ਕਿ ਭਾਜਪਾ ਵੱਲੋਂ ਨਵੀਂ ਸਰਕਾਰ ਬਣਾਉਣ ਦਾਅਵਾ ਪੇਸ਼ ਕੀਤਾ ਜਾ ਸਕਦਾ ਹੈ।ਹਰਿਆਣਾ ਦੀ ਸਿਆਸਤ ਤੋਂ ਵੱਡੀ ਖ਼ਬਰ ਸਾਹਮਣੇ ਆ ਰਹੀ ਹੈ। ਇਥੇ ਭਾਜਪਾ ਅਤੇ ਜੇਜੇਪੀ ਦਾ ਗਠਜੋੜ ਟੁੱਟ ਗਿਆ (BJP JJP broke alliance) ਹੈ। ਦੁਸ਼ਿਅੰਤ ਚੌਟਾਲਾ ਨੇ ਇਸ ਦਾ ਐਲਾਨ ਕਰ ਦਿੱਤਾ ਹੈ। ਇਸ ਦੌਰਾਨ ਪੂਰੀ ਖੱਟੜ ਕੈਬਨਿਟ ਅਸਤੀਫਾ ਦੇ ਸਕਦੀ ਹੈ। ਇਹ ਵੀ ਖਬਰ ਆ ਰਹੀ ਹੈ ਕਿ ਭਾਜਪਾ ਵੱਲੋਂ ਨਵੀਂ ਸਰਕਾਰ ਬਣਾਉਣ ਦਾਅਵਾ ਪੇਸ਼ ਕੀਤਾ ਜਾ ਸਕਦਾ ਹੈ। ਸਰਕਾਰ ਬਣਾਉਣ ਲਈ ਭਾਜਪਾ ਆਜ਼ਾਦ ਵਿਧਾਇਕਾਂ ਦੀ ਓਟ ਲੈ ਸਕਦੀ ਹੈ।ਦੱਸ ਦਈਏ ਕਿ ਵਿਧਾਇਕ ਦਲ ਦੀ ਬੈਠਕ ਤੋਂ ਪਹਿਲਾਂ ਆਜ਼ਾਦ ਵਿਧਾਇਕ ਰਣਧੀਰ ਸਿੰਘ ਗੋਲਨ ਮੁੱਖ ਮੰਤਰੀ ਦੀ ਰਿਹਾਇਸ਼ ‘ਤੇ ਪਹੁੰਚੇ ਸਨ। ਇਸ ਦੌਰਾਨ ਮੁੱਖ ਮੰਤਰੀ ਮਨੋਹਰ ਲਾਲ ਵਿਧਾਇਕ ਰਣਧੀਰ ਸਿੰਘ ਗੋਲਨ ਨਾਲ ਮੁਲਾਕਾਤ ਕਰਨਗੇ। ਇਸ ਤੋਂ ਪਹਿਲਾਂ ਆਜ਼ਾਦ ਵਿਧਾਇਕ ਨਯਨਪਾਲ ਰਾਵਤ ਨੇ ਮੁੱਖ ਮੰਤਰੀ ਨਾਲ ਮੁਲਾਕਾਤ ਕੀਤੀ। ਇਹ ਵੀ ਜਾਣਕਾਰੀ ਸੀ ਕਿ ਉਪ ਮੁੱਖ ਮੰਤਰੀ ਦੁਸ਼ਯੰਤ ਚੌਟਾਲਾ ਨੇ ਅੱਜ ਮੰਗਲਵਾਰ ਨੂੰ ਦਿੱਲੀ ਵਿੱਚ ਗ੍ਰਹਿ ਮੰਤਰੀ ਅਮਿਤ ਸ਼ਾਹ ਨਾਲ ਮੁਲਾਕਾਤ ਕਰਨੀ ਸੀ, ਪਰ ਇਸ ਤੋਂ ਪਹਿਲਾਂ ਹੀ ਜੇਜੇਪੀ ਨੇ ਭਾਜਪਾ ਤੋਂ ਵੱਖ ਹੋਣ ਦਾ ਐਲਾਨ ਕਰ ਦਿੱਤਾ। ਇਸ ਤੋਂ ਪਹਿਲਾਂ ਦੁਸ਼ਯੰਤ ਚੌਟਾਲਾ ਨੇ ਕੱਲ੍ਹ ਦਿੱਲੀ ਵਿੱਚ ਜੇਪੀ ਨੱਡਾ ਨਾਲ ਮੁਲਾਕਾਤ ਕੀਤੀ ਸੀ।

Related Post