

ਪਿੰਡ ਧਨਾਸ ਦੇ ਜੰਗਲ ਵਿਚੋਂ ਲਾਸ਼ ਮਿਲਣ ਨਾਲ ਫੈਲੀ ਸਨਸਨੀ ਚੰਡੀਗੜ੍ਹ, 16 ਜੂਨ 2025 : ਪੰਜਾਬ ਦੀ ਰਾਜਧਾਨੀ ਚੰਡੀਗੜ੍ਹ ਵਿਖੇ ਪੈਂਦੇ ਪਿੰਡ ਧਨਾਸ ਦੇ ਜੰਗਲਾਂ ਵਿਚੋ਼ ਇਕ ਔਰਤ ਦੀ ਡੈਡ ਬਾਡੀ ਮਿਲੀ ਹੈ, ਜਿਸ ਨਾਲ ਆਲੇ ਦੁਆਲੇ ਦੇ ਖੇਤਰਾ ਵਿਚ ਸਨਸਨੀ ਫੈਲ ਗਈ ਹੈ।ਪ੍ਰਾਪਤ ਜਾਣਕਾਰੀ ਅਨੁਸਾਰ ਜਿਸ ਔਰਤ ਦੀ ਲਾ਼ਸ਼ ਮਿਲੀ ਹੈ ਦੀ ਉਮਰ 28 ਸਾਲ ਦੇ ਕਰੀਬ ਦੱਸੀ ਜਾ ਰਹੀ ਹੈ ਸੈਕਟਰ 26 ਵਿਖੇ ਬਣੀ ਬਾਪੂ ਧਾਮ ਕਾਲੋਨੀ ਦੀ ਵਸਨੀਕ ਸੀ ਤੇ ਮੰਡੀ ਵਿਚ ਕੰਮ ਕਰਦੀ ਸੀ। ਪੁਲਸ ਨੇ ਲਾਸ਼ ਕਬਜੇ ਵਿਚ ਲੈ ਭੇਜਿਆ ਪੋਸਟਮਾਰਟਮ ਲਈ ਬੀਨਾ ਨਾਮ ਦੀ ਜਿਸ 28 ਸਾਲਾ ਮਹਿਲਾ ਦੀ ਲਾਸ਼ ਪਿੰਡ ਧਨਾਸ ਦੇ ਜੰਗਲਾਂ ਵਿਚੋ਼ ਮਿਲੀ ਹੈ ਦੀ ਲਾਸ਼ ਪੋਸਟਮਾਰਟਮ ਲਈ ਸਾਰੰਗਪੁਰ ਪੁਲਸ ਥਾਣੇ ਵਲੋਂ ਭੇਜ ਦਿੱਤੀ ਗਈ ਹੈ। ਮਹਿਲਾ ਦਾ ਕਤਲ ਹੋਇਆ ਹੈ ਜਾਂ ਕੁੱਝ ਹੋਰ ਮਹਿਲਾ ਦੀ ਲਾਸ਼ ਇਸ ਤਰ੍ਹਾਂ ਜੰਗਲ ਵਿਚ ਪਈ ਮਿਲਣ ਨਾਲ ਕਿਆਸਅਰਾਈਆਂ ਲਗਾਈਆਂ ਜਾ ਰਹੀਆਂ ਹਨ ਕਿ ਮਹਿਲਾ ਦਾ ਕਤਲ ਹੋਇਆ ਹੈ ਜਾਂ ਨਹੀਂ ਜਾਂ ਫਿਰ ਆਖਰ ਕੀ ਹੋਇਆ ਹੈ ਪਰ ਪੁਲਸ ਵਲੋਂ ਹਾਲ ਦੀ ਘੜੀ ਕਤਲ ਦੀ ਸੰਭਾਵਨਾਵਾਂ ਤੋਂ ਇਨਕਾਰ ਨਹੀਂ ਕੀਤਾ ਜਾ ਰਿਹਾ ਕਿਉਂਕਿ ਮਾਮਲਾ ਹਾਲੇ ਜਾਂਚ ਅਧੀਨ ਹੈ।ਪ੍ਰਾਪਤ ਜਾਣਕਾਰੀ ਅਨੁਸਾਰ ਪੁਲਸ ਵਲੋਂ ਬੀਨਾ ਦੇ ਪਤੀ ਅਤੇ ਸਕੇ ਸਬੰਧੀਆਂ ਤੋਂ ਪੁੱਛਗਿੱਛ ਜਾਰੀ ਹੈ।