July 6, 2024 02:59:43
post

Jasbeer Singh

(Chief Editor)

Sports

ਪਟਿਆਲਾ ਦੀ ਗੁਰਨਾਜ ਕੌਰ ਅੰਤਰ ਰਾਸ਼ਟਰੀ ਪੱਧਰ ’ਤੇ ਚਮਕੀ

post-img

ਪਟਿਆਲਾ, 29 ਫਰਵਰੀ (ਜਸਬੀਰ)-ਸੰਸਾਰ ਭਰ ਦੇ ਲੋਕਾਂ ਦੀ ਮਨ ਪਸੰਦ ਖੇਡ ਫੁੱਟਬਾਲ ਵਿਚ ਭਾਰਤ ਦੀ ਅੰਡਰ 16 ਉਮਰ ਵਰਗ ਵਿਚ ਗੁਰਨਾਜ ਕੌਰ ਦੀ ਚੋਣ ਭਾਰਤੀ ਟੀਮ ਵਿੱਚ ਹੋਈ ਹੈ। ਪਟਿਆਲਾ ਦੇ ਬ੍ਰਿਟਿਸ ਕੋ ਐਡ ਸਕੂਲ ਦੀ ਅੱਠਵੀਂ ਜਮਾਤ ਦੀ ਵਿਦਿਆਰਥਣ ਗੁਰਨਾਜ ਕੌਰ ਪੋਲੋ ਗਰਾਉਂਡ ਦੇ  ਫੁੱਟਬਾਲ ਸੈਂਟਰ ਵਿਖੇ ਫੁੱਟਬਾਲ ਦੇ ਮਸਹੂਰ ਕੋਚ ਨਵਿੰਦਰ ਸਿੰਘ ਮਾਮੂ ਅਤੇ ਨਵਜੋਤਪਾਲ ਸਿੰਘ ਵਿਰਕ ਕੋਲੋ ਫੁੱਟਬਾਲ ਖੇਡ ਦੀਆਂ ਬਾਰੀਕੀਆਂ ਸਿੱਖ ਕੇ ਇਸ ਵੱਡੇ ਮੁਕਾਮ ਤੇ ਪਹੁੰਚੀ ਹੈ। ਗੁਰਨਾਜ ਇਕ ਵਿਸ਼ਾਲ ਫੁੱਟਬਾਲ ਪਿਛੋਕੜ ਵਾਲੇ ਪਰਿਵਾਰ ਤੋਂ ਹੈ,  ਗੁਰਨਾਜ ਦੀ ਵੱਡੀ ਭੈਣ ਹਰਮਿਲਨ ਕੌਰ ਵੀ ਪੋਲੋ ਗਰਾਊਂਡ ਫੁੱਟਬਾਲ ਸੈਂਟਰ ਤੋਂ ਹੀ ਖੇਡ ਕੇ ਫੁੱਟਬਾਲ ਵਿੱਚ ਅੰਤਰ ਰਾਸਟਰੀ ਪੱਧਰ ਤੇ ਚਮਕੀ ਅਤੇ ਪੰਜਾਬ ਪੁਲਿਸ ਵਿਚ ਸੇਵਾ ਨਿਭਾ ਰਹੇ ਗੁਰਨਾਜ ਦੇ ਪਿਤਾ ਸ. ਜਸਪ੍ਰੀਤ ਸਿੰਘ ਵੀ ਫੁੱਟਬਾਲ ਦੇ ਅੰਤਰ ਰਾਸਟਰੀ ਖਿਡਾਰੀ ਰਹੇ ਚੁੱਕੇ ਹਨ। ਗੁਰਨਾਜ ਕੌਰ  ਨੇ ਕਿਹਾ ਕਿ ਇਹ ਮੇਰਾ ਅਤੇ ਮੇਰੇ ਪੂਰੇ ਪਰਿਵਾਰ ਲਈ ਇਕ ਸੁਪਨਾ ਸਾਕਾਰ ਹੋਇਆ ਹੈ, ਅਤੇ ਮੈਂ ਅੰਤਰਰਾਸਟਰੀ ਪੱਧਰ ‘ਤੇ ਆਪਣੇ ਹੁਨਰ ਦਾ ਪ੍ਰਦਰਸਨ ਕਰਨ ਲਈ ਬਹੁਤ ਮਾਣ ਮਹਿਸੂਸ ਕਰ ਰਹੀ ਹਾਂ। ਇਸ ਤੋਂ ਇਲਾਵਾ, ਮੈਂ ਭਵਿੱਖ ਵਿੱਚ ਆਪਣਾ ਵਧੀਆ ਪ੍ਰਦਰਸਨ ਕਰਕੇ ਆਪਣੇ ਪਰਿਵਾਰ , ਅਤੇ ਕੋਚਾਂ ਨੂੰ ਮਾਣ ਮਹਿਸੂਸ ਕਰਵਾਉਣ ਲਈ ਵਚਨਬੰਧ ਹਾਂ। ਗੁਰਨਾਜ ਕੌਰ  ਦੀ ਪ੍ਰਾਪਤੀ ਤੇ ਸਮੁੱਚੇ ਸਪੋਰਟਸ ਵਿਭਾਗ, ਪੰਜਾਬ ਸਮੂਹ ਕੋਚ ਸਾਹਿਬਾਨ ਅਤੇ ਡੀ. ਐਸ. ਓ. ਸ. ਹਰਪਿੰਦਰ ਸਿੰਘ ਨੇ ਮੁਬਾਰਕਾਂ ਦਿੱਤੀਆਂ। ਕਮਿਊਨਿਟੀ,  ਸੈਫ ਚੈਂਪੀਅਨਸÇ?ਪ 2024 ਅੰਤਰਰਾਸਟਰੀ ਮੰਚ ‘ਤੇ ਗੁਰਨਾਜ ਕੌਰ ਦੇ ਚੰਗੇ ਪ੍ਰਦਰਸ਼ਨ ਅਤੇ ਸਫਲਤਾ ਦੀ ਕਾਮਨਾ ਕਰਦੀ ਹੈ।

Related Post