July 6, 2024 01:44:49
post

Jasbeer Singh

(Chief Editor)

Punjab, Haryana & Himachal

ਵਾਹਨ ਚੋਰੀ ਵਿਚ ਦੇਸ਼ ਦੀ ਰਾਜਧਾਨੀ ਦਾ ਪਹਿਲਾ ਨੰਬਰ, ਜਾਣੋ ਕਿਹੜੀ ਕਾਰ ਤੇ ਬਾਈਕ ਹੈ ਚੋਰਾਂ ਦੀ ਪਹਿਲੀ ਪਸੰਦ

post-img

ਆਮ ਲੋਕਾਂ ਵਾਂਗ ਹੀ ਚੋਰਾਂ ਦੀ ਪਹਿਲੀ ਪਸੰਦ ਮਾਰੂਤੀ ਵੈਗਨ ਆਰ ਹੈ। ਵੈਗਨ ਆਰ ਨੇ ਚੋਰਾਂ ਦੀ ਪਸੰਦ ਬਣਨ ਦੇ ਮਾਮਲੇ ਵਿਚ ਸਵਿਫਟ ਤੇ ਡਿਜਾਇਰ ਨੂੰ ਵੀ ਪਿੱਛੇ ਛੱਡ ਦਿੱਤਾ ਹੈ।ਜੀਵਨ ਦੇ ਹਰ ਪਹਿਲੂ ਵਿਚ ਇਨਸਾਨ ਦੀ ਕੋਈ ਪਸੰਦ ਨਾ ਪਸੰਦ ਹੁੰਦੀ ਹੈ। ਇਹ ਗੱਲ ਚੋਰੀ ਉੱਤੇ ਵੀ ਲਾਗੂ ਹੁੰਦੀ ਹੈ। ਸ਼ਾਇਦ ਤੁਸੀਂ ਹੈਰਾਨ ਹੋਵੋਂਗੇ ਕੀ ਕਾਰ ਤੇ ਬਾਈਕ ਚੋਰਾਂ ਦੀ ਕੋਈ ਪਸੰਦ ਹੁੰਦੀ ਹੈ। ਇਸੇ ਪਸੰਦ ਕਾਰਨ ਹੀ ਸਾਡੇ ਦੇਸ਼ ਵਿਚ ਕੁਝ ਇਕ ਕਾਰਾਂ ਹਨ, ਜੋ ਸਭ ਤੋਂ ਵੱਧ ਚੋਰੀ ਹੁੰਦੀਆਂ ਹਨ। ਆਮ ਲੋਕਾਂ ਵਾਂਗ ਹੀ ਚੋਰਾਂ ਦੀ ਪਹਿਲੀ ਪਸੰਦ ਮਾਰੂਤੀ ਵੈਗਨ ਆਰ ਹੈ। ਵੈਗਨ ਆਰ ਨੇ ਚੋਰਾਂ ਦੀ ਪਸੰਦ ਬਣਨ ਦੇ ਮਾਮਲੇ ਵਿਚ ਸਵਿਫਟ ਤੇ ਡਿਜਾਇਰ ਨੂੰ ਵੀ ਪਿੱਛੇ ਛੱਡ ਦਿੱਤਾ ਹੈ।ਦਿੱਲੀ ਹੈ ਸਭ ਤੋਂ ਅੱਗੇ ਕਾਰ ਚੋਰੀ ਦੇ ਮਾਮਲੇ ਵਿਚ ਸਾਡੇ ਦੇਸ਼ ਦੀ ਰਾਜਧਾਨੀ ਦਿੱਲੀ ਨੇ ਪਹਿਲਾ ਸਥਾਨ ਹਾਸਿਲ ਕੀਤਾ ਹੈ। ਰਿਪੋਰਟਾਂ ਮੁਤਾਬਿਕ ਦਿੱਲੀ ਵਿਚ ਹਰ 12 ਮਿੰਟ ਵਿਚ ਇਕ ਵਹੀਕਲ ਚੋਰੀ ਹੋ ਜਾਂਦਾ ਹੈ। ਵਾਹਨ ਚੋਰੀ ਦੇ ਸਭ ਤੋਂ ਅਹਿਮ ਇਲਾਕੇ ਉੱਤਮ ਨਗਰ, ਸ਼ਾਹਦਰਾ, ਬਦਰਪੁਰ, ਪਟਪੜਗੰਜ ਤੇ ਭਜਨਪੁਰਾ ਹਨ। 2023 ਦੇ ਅੰਕੜਿਆਂ ਦੇ ਆਧਾਰ ਉੱਤੇ ਗੱਲ ਕਰੀਏ ਤਾਂ ਦੇਸ਼ ਦੇ ਕੁੱਲ ਵਹੀਕਲ ਚੋਰੀ ਦੇ ਮਾਮਲਿਆਂ ਵਿਚੋਂ 37 ਪ੍ਰਤੀਸ਼ਤ ਇਕੱਲੀ ਦਿੱਲੀ ਦੇ ਹਨ।ਸਫੇਦ ਰੰਗ ਹੈ ਵਧੇਰੇ ਪਸੰਦ ਕਾਰਾਂ ਵਿਚੋਂ ਜੇਕਰ ਵੈਗਨਆਰ ਚੋਰਾਂ ਦੀ ਪਹਿਲੀ ਪਸੰਦ ਹੈ ਤਾਂ ਦੂਜੇ ਪਾਸੇ ਸਫੇਦ ਰੰਗ ਦੀਆਂ ਕਾਰਾਂ ਨੂੰ ਵੀ ਚੋਰ ਬਹੁਤ ਪਸੰਦ ਕਰਦੇ ਹਨ। ਇਸ ਮਾਮਲੇ ਵਿਚ ਬੰਗਲੌਰ ਦੀ ਹਿੱਸੇਦਾਰੀ 9 ਪ੍ਰਤੀਸ਼ਤ, ਚੇਨੰਈ ਦੀ 5 ਪ੍ਰਤੀਸ਼ਤ ਹੈ ਤੇ ਇਸ ਤੋਂ ਬਾਅਦ ਅਗਲਾ ਨੰਬਰ ਮੁੰਬਈ, ਹੈਦਰਾਬਾਦ ਤੇ ਕੋਲਕੱਤਾ ਜਿਹੇ ਵੱਡੇ ਸ਼ਹਿਰਾਂ ਦਾ ਆਉਂਦਾ ਹੈ।ਬਾਈਕ ਚੋਰੀ ਕਾਰਾਂ ਤੋਂ ਬਾਅਦ ਜੇਕਰ ਬਾਈਕ ਚੋਰੀ ਦੀ ਗੱਲ ਕਰੀਏ ਤਾਂ ਇਸ ਦੇ ਅੰਕੜੇ ਹੈਰਾਨ ਕਰਨ ਵਾਲੇ ਹਨ। ਹਰ ਸਾਲ ਕਾਰਾਂ ਦੇ ਮੁਕਾਬਲੇ 9 ਗੁਣਾਂ ਵਧੇਰੇ ਬਾਈਕਸ ਚੋਰੀ ਹੁੰਦੀਆਂ ਹਨ। ਬਾਈਕ ਚੋਰੀ ਵਿਚ ਸਭ ਤੋਂ ਪਹਿਲਾ ਨੰਬਰ ਹੌਂਡਾ ਦੀ ਸਪਲੈਂਡਰ ਦਾ ਹੈ। 2023 ਵਿਚ ਇਹ ਬਾਈਕ ਸਭ ਤੋਂ ਵਧੇਰੇ ਚੋਰੀ ਹੋਈ ਹੈ। ਇਸ ਤੋਂ ਬਾਅਦ ਅਗਲੇ ਨਾਮ ਅਪਾਚੀ, ਰੋਇਲ ਇਨਫੀਲਡ ਕਲਾਸਿਕ 350 ਤੇ ਹੌਂਡਾ ਐਕਟਿਕਾ ਹਨ। ਪੁਲਿਸ ਵਿਭਾਗ ਨੇ ਜਾਣਕਾਰੀ ਸਾਂਝੀ ਕੀਤੀ ਹੈ ਕਿ ਹੀਰੋ ਸੀਡੀ ਡੀਲਕਸ, ਐੱਚਐੱਫ ਡੀਲਕਸ, ਸਪਲੈਂਡਰ ਤੇ ਸਪਲੈਂਡਰ ਪਲੱਸ ਦੀ ਰੀਸੇਲ ਵੈਲਯੂ ਤੇ ਰਿਪੇਅਰ ਪਾਰਟਸ ਦੀ ਮੰਗ ਵਧੇਰੇ ਹੈ, ਇਸ ਕਾਰਨ ਇਹ ਮੋਟਰ ਸਾਈਕਲ ਵਧੇਰੇ ਚੋਰੀ ਹੁੰਦੇ ਹਨ।

Related Post