July 6, 2024 01:04:03
post

Jasbeer Singh

(Chief Editor)

Patiala News

ਧਾਰਮਿਕ ਪਵਿੱਤਰਤਾ ਵਾਲਾ ਇਹ ਰੁੱਖ ਹੈ ਸਿਹਤ ਲਈ ਵਰਦਾਨ, ਜੜ੍ਹ ਤੋਂ ਪੱਤਿਆਂ ਤੱਕ ਹਰ ਚੀਜ਼ ਹੈ ਫਾਇਦੇਮੰਦ

post-img

ਪਿੱਪਲ ਦੇ ਰੁੱਖ ਨੂੰ ਪਵਿੱਤਰ ਮੰਨਿਆ ਗਿਆ ਹੈ। ਹਿੰਦੂ ਧਾਰਮਿਕ ਵਿਸ਼ਵਾਸ ਅਨੁਸਾਰ ਪਿੱਪਲ ਦੇ ਰੁੱਖ ਵਿਚ ਪਿੱਤਰਾਂ ਦਾ ਵਾਸ ਹੁੰਦਾ ਹੈ। ਇਹੀ ਨਹੀਂ, ਪਿੱਪਲ ਦੀ ਜੜ੍ਹ ਵਿਚ ਭਗਵਾਨ ਵਿਸ਼ਨੂੰ, ਤਣੇ ਵਿਚ ਕੇਸ਼ਵ, ਸ਼ਾਖਾਵਾਂ ਵਿਚ ਨਰਾਇਣ, ਪੱਤਿਆਂ ਵਿਚ ਭਗਵਾਨ ਸ਼੍ਰੀ ਹਰਿ ਅਤੇ ਫਲ ਵਿਚ ਸਾਰੇ ਦੇਵਤੇ ਵਾਸ ਕਰਦੇ ਹਨ। ਇਸ ਕਾਰਨ ਪਿੱਪਲ ਦੇ ਰੁੱਖ ਦੀ ਪੂਜਾ ਕੀਤੀ ਜਾਂਦੀ ਹੈ।ਪਿੱਪਲ ਦੇ ਰੁੱਖ ਦੀ ਅਜਿਹੀ ਧਾਰਮਿਕ ਮਾਨਤਾ ਦਾ ਇਕ ਅਹਿਮ ਕਾਰਨ ਹੈ ਕਿ ਇਹ ਸਾਡੇ ਲਈ ਬਹੁਤ ਉਪਯੋਗੀ ਹੈ। ਹਿੰਦੂ ਧਰਮ ਇਕ ਲੋਕ ਧਰਮ ਹੈ ਤੇ ਇਸ ਵਿਚ ਉਹੀ ਚੀਜ਼ਾਂ ਪੂਜਨੀਕ ਹਨ, ਜੋ ਇਨਸਾਨ ਲਈ ਬਹੁਤ ਉਪਯੋਗੀ ਹਨ। ਇਸ ਲਈ ਅੱਜ ਅਸੀਂ ਪਿੱਪਲ ਦੇ ਰੁੱਖ ਦੀ ਉਪਯੋਗਤਾ ਬਾਰੇ ਗੱਲ ਕਰਨ ਜਾ ਰਹੇ ਹਾਂ। ਪਿੱਪਲ ਦੇ ਰੁੱਖ ਦੀ ਖਾਸ ਗੱਲ ਹੈ ਕਿ ਇਸ ਦੀ ਜੜ੍ਹ ਤੋਂ ਲੈ ਕੇ ਪੱਤਿਆਂ ਤੱਕ ਹਰ ਭਾਗ ਫਾਇਦੇਮੰਦ ਹੈ।ਆਯੂਰਵੈਦਿਕ ਇਲਾਜ ਪ੍ਰਣਾਲੀ ਵਿਚ ਪਿੱਪਲ ਦੀ ਵਰਤੋਂ ਹਜ਼ਾਰਾਂ ਸਾਲਾਂ ਤੋਂ ਕੀਤੀ ਜਾ ਰਹੀ ਹੈ। ਇਸ ਨੂੰ ਔਸ਼ਧਿਕ ਗੁਣਾਂ ਨਾਲ ਭਰਪੂਰ ਰੁੱਖ ਮੰਨਿਆ ਜਾਂਦਾ ਹੈ। ਆਓ ਤੁਹਾਨੂੰ ਦੱਸੀਏ ਕਿ ਇਸ ਦੀ ਕਿਹੜੀ ਚੀਜ਼ ਕਿਵੇਂ ਉਪਯੋਗੀ ਹੈ ਤੇ ਇਸ ਦੇ ਕੀ ਫਾਇਦੇ ਹਨ - ਪੱਤਿਆਂ ਦਾ ਰਸ ਪਿੱਪਲ ਦੇ ਰੁੱਖ ਦੇ ਪੱਤਿਆਂ ਨੂੰ ਸਾਦੇ ਪਾਣੀ ਨਾਲ ਧੋ ਕੇ ਇਹਨਾਂ ਨੂੰ ਪੀਸ ਲਵੋ ਤੇ ਰਸ ਕੱਢ ਲਵੋ। ਇਹ ਰਸ ਦਿਲ ਦੇ ਰੋਗਾਂ ਤੋਂ ਬਚਾਉਂਂਦਾ ਹੈ। ਇਹ ਰਸ ਬਲੱਡ ਪ੍ਰੈਸ਼ਰ ਕੰਟਰੋਲ ਕਰਦਾ ਹੈ। ਇਸ ਰਸ ਦੇ ਨਿਯਮਿਤ ਸੇਵਨ ਸਦਕਾ ਸ਼ੂਗਰ ਰੋਗ ਨੂੰ ਕੰਟਰੋਲ ਕੀਤਾ ਜਾ ਸਕਦਾ ਹੈ। ਜਿਨ੍ਹਾਂ ਲੋਕਾਂ ਦੇ ਦੰਦਾਂ ਵਿਚ ਦਰਦ ਰਹਿੰਦਾ ਹੈ, ਉਹਨਾਂ ਲਈ ਇਹ ਰਸ ਬਹੁਤ ਗੁਣਾਕਾਰੀ ਹੈ। ਸੱਕ ਸੱਕ ਯਾਨੀ ਛਾਲ (Bark) ਦੀ ਵਰਤੋਂ ਕਰੀਮ ਤਿਆਰ ਕਰਨ ਲਈ ਹੁੰਦੀ ਹੈ। ਇਹ ਕਰੀਮ ਸਕਿਨ ਸਮੱਸਿਆ ਤੋਂ ਰਾਹਤ ਦੁਆਉਂਦੀ ਹੈ। ਫਟੀਆਂ ਹੋਈਆਂ ਅੱਡੀਆਂ ਨੂੰ ਠੀਕ ਕਰਨ ਵਿਚ ਇਹ ਬਹੁਤ ਕਾਰਗਰ ਹੁੰਦੀ ਹੈ। ਪਿੱਪਲ ਦੇ ਸੱਕ ਦਾ ਕਾਹੜਾ ਵੀ ਤਿਆਰ ਕੀਤਾ ਜਾਂਦਾ ਹੈ। ਇਹ ਕਾਹੜਾ ਫੇਫੜਿਆਂ ਦੀ ਸੋਜ ਨੂੰ ਘਟਾਉਂਦਾ ਹੈ। ਕਾਹੜਾ ਅਸੀਂ ਪਹਿਲਾਂ ਵੀ ਦੱਸਿਆ ਹੈ ਕਿ ਪਿੱਪਲ ਦੇ ਰੁੱਖ ਦਾ ਕਾਹੜਾ ਸਾਡੇ ਸਰੀਰ ਲਈ ਫਾਇਦੇਮੰਦ ਹੈ। ਇਹ ਕਾਹੜਾ ਪੇਟ ਦਰਦ ਤੋਂ ਨਿਜਾਤ ਦੁਆਉਣ ਵਿਚ ਬਹੁਤ ਕਾਰਗਰ ਹੈ। ਇਹ ਕਾਹੜਾ ਲਿਵਰ ਦੀਆਂ ਸਮੱਸਿਆਵਾਂ ਨੂੰ ਦੂਰ ਕਰਨ ਤੇ ਪਾਚਣ ਕਿਰਿਆ ਵਿਚ ਸੁਧਾਰ ਕਰਨ ਵਿਚ ਵੀ ਸਹਾਈ ਹੁੰਦਾ ਹੈ। ਧਿਆਨਯੋਗ ਗੱਲਾਂ ਹਰ ਦਵਾਦੇ ਮਾਮਲੇ ਵਿਚ ਇਕ ਗੱਲ ਸਮਝ ਲੈਣ ਵਾਲੀ ਹੈ ਕਿ ਉਸ ਨੂੰ ਵਰਤਣ ਦਾ ਇਕ ਤਰੀਕਾ ਹੁੰਦਾ ਹੈ। ਬੇਲੋੜੀ ਵਰਤੋਂ ਤਾਂ ਅੰਮ੍ਰਿਤ ਦੀ ਵੀ ਨੁਕਸਾਨ ਪਹੁੰਚਾ ਸਕਦੀ ਹੈ ਤੇ ਤਰੀਕੇ ਨਾਲ ਵਰਤਕੇ ਜਹਿਰ ਵੀ ਫਾਇਦਾ ਦਿੰਦਾ ਹੈ। ਸੋ ਪਿੱਪਲ ਦੀ ਵਰਤੋਂ ਦੇ ਦੱਸੇ ਉਕਤ ਤਰੀਕੇ ਧਿਆਨਪੂਰਵਕ ਵਰਤੋ। ਗਰਭਵਤੀ ਔਰਤਾਂ ਤੇ ਛੋਟੀ ਉਮਰ ਦੇ ਬੱਚੇ ਇਹ ਤਰੀਕੇ ਵਰਤਣ ਤੋਂ ਪ੍ਰਹੇਜ਼ ਕਰਨ। ਉੱਪਰ ਦਿੱਤੇ ਤੱਥ-ਜਾਣਕਾਰੀ ਆਮ ਜਾਣਕਾਰੀ ‘ਤੇ ਅਧਾਰਿਤ ਹਨ। ਨਿਊਜ਼ 18 ਇਨ੍ਹਾਂ ਦੀ ਪੁਸ਼ਟੀ ਨਹੀਂ ਕਰਦਾ। ਇਨ੍ਹਾਂ ਨੂੰ ਅਜ਼ਮਾਉਣ ਤੋਂ ਪਹਿਲਾਂ ਸਬੰਧਤ ਮਾਹਿਰਾਂ ਦੀ ਸਲਾਹ ਲਵੋ।

Related Post