
Patiala News
0
ਯੂਥ ਬੀਜੇਪੀ ਵੱਲੋਂ ਬੀਬਾ ਜੈ ਇੰਦਰ ਕੌਰ ਅਤੇ ਜਿਲ੍ਹਾ ਪ੍ਰਧਾਨ ਵਿਜੇ ਕੂਕਾ ਸਨਮਾਨਿਤ
- by Jasbeer Singh
- April 14, 2025

ਯੂਥ ਬੀਜੇਪੀ ਵੱਲੋਂ ਬੀਬਾ ਜੈ ਇੰਦਰ ਕੌਰ ਅਤੇ ਜਿਲ੍ਹਾ ਪ੍ਰਧਾਨ ਵਿਜੇ ਕੂਕਾ ਸਨਮਾਨਿਤ ਖਾਲਸਾ ਸਾਜਨਾ ਦਿਵਸ ਤੇ ਵਿਸਾਖੀ ਦੇ ਮੌਕੇ ਤੇ ਪਟਿਆਲਾ ਸ਼ਹਿਰ ਵਿੱਚ ਕੱਢੇ ਗਏ ਵਿਸ਼ਾਲ ਨਗਰ ਕੀਰਤਨ ਦਾ ਮੌਕੇ ਯੁਵਾ ਭਾਜਪਾ ਪਟਿਆਲਾ ਸ਼ਹਿਰੀ ਤੇ ਪ੍ਰਧਾਨ ਨਿਖਲ ਕੁਮਾਰ ਕਾਕਾ ਅਤੇ ਉਹਨਾਂ ਦੀ ਟੀਮ ਵਲੋਂ ਭਾਜਪਾ ਮਹਿਲਾ ਮੋਰਚਾ ਪੰਜਾਬ ਦੀ ਪ੍ਰਧਾਨ ਬੀਬਾ ਜੈ ਇੰਦਰ ਕੌਰ ਪਟਿਆਲਾ ਸ਼ਹਿਰੀ ਭਾਜਪਾ ਦੇ ਪ੍ਰਧਾਨ ਵਿਜੇ ਕੂਕਾ ਨੂੰ ਵਿਸ਼ੇਸ ਤੌਰ ਤੇ ਸਨਮਾਨਿਤ ਕੀਤਾ ਗਿਆ। ਇਸ ਮੌਕੇ ਜੈ ਇੰਦਰ ਕੌਰ ਅਤੇ ਕੂਕਾ ਨੇ ਸਾਂਝੇ ਤੌਰ ਤੇ ਕਿਹਾ ਬੀਜੇਪੀ ਯੂਵਾ ਮੋਰਚਾ ਵੱਲੋਂ ਵਿਸ਼ੇਸ਼ ਉਪਰਾਲਾ ਕਰਕੇ ਨਗਰ ਕੀਰਤਨ ਦਾ ਸਵਾਗਤ ਕੀਤਾ ਗਿਆ ਹੈ ਅਤੇ ਤਹਿ ਦਿਲੋਂ ਲੰਗਰ ਦੀ ਸੇਵਾ ਵੀ ਸ਼ਰਧਾ ਨਾਲ ਨਿਭਾਈ ਗਈ ਹੈ। ਜਿਸ ਲਈ ਇਨ੍ਹਾਂ ਦੀ ਸਮੁੱਚੀ ਟੀਮ ਅਤੇ ਮੈਂਬਰ ਵਧਾਈ ਦੀ ਪਾਤਰ ਹਨ।