DECEMBER 9, 2022
World

ਹਨ੍ਹੇਰੇ 'ਚ ਡੁੱਬਿਆ ਪਾਕਿਸਤਾਨ, ਕਈ ਵੱਡੇ ਸ਼ਹਿਰਾਂ 'ਚ ਬੱਤੀ ਗੁੱਲ

post-img

ਇਸਲਾਮਾਬਾਦ, 23 ਜਨਵਰੀ 2023: ਆਰਥਿਕ ਸੰਕਟ ਵਿੱਚ ਡੁੱਬਿਆ ਪਾਕਿਸਤਾਨ ਹੁਣ ਸੱਚਮੁੱਚ ਹਨੇਰੇ ਵਿੱਚ ਡੁੱਬ ਗਿਆ ਹੈ। ਪਹਿਲਾਂ ਦੇਸ਼ ਵਿੱਚ ਆਟਾ ਖਤਮ ਹੋ ਗਿਆ, ਫਿਰ ਗੈਸ ਅਤੇ ਪੈਟਰੋਲ ਦਾ ਸੰਕਟ ਆਇਆ ਅਤੇ ਹੁਣ ਬਿਜਲੀ ਦੀ ਵਾਰੀ ਹੈ। ਖਬਰਾਂ ਆ ਰਹੀਆਂ ਹਨ ਕਿ ਸੋਮਵਾਰ ਸਵੇਰ ਤੋਂ ਪਾਕਿਸਤਾਨ ਦਾ ਵੱਡਾ ਹਿੱਸਾ ਹਨੇਰੇ ਵਿੱਚ ਡੁੱਬਿਆ ਹੋਇਆ ਹੈ। ਕਵੇਟਾ ਅਤੇ ਗੁੱਡੂ ਵਿਚਕਾਰ ਹਾਈ-ਟੈਂਸ਼ਨ ਟਰਾਂਸਮਿਸ਼ਨ ਲਾਈਨਾਂ ਵਿੱਚ ਨੁਕਸ ਪੈਣ ਕਾਰਨ ਸੋਮਵਾਰ ਨੂੰ ਦੇਸ਼ ਦੇ ਵੱਖ-ਵੱਖ ਹਿੱਸਿਆਂ ਵਿੱਚ ਬਿਜਲੀ ਦਾ ਕੱਟ ਹੈ। ਦੱਸ ਦਈਏ ਕਿ, ਪਾਕਿਸਤਾਨ ਪਹਿਲਾਂ ਹੀ ਬਿਜਲੀ ਦੀ ਕਮੀ ਅਤੇ ਲੰਬੇ ਕੱਟਾਂ ਦਾ ਸਾਹਮਣਾ ਕਰ ਰਿਹਾ ਹੈ। ਬਿਜਲੀ ਦੀ ਬੱਚਤ ਲਈ ਸਰਕਾਰ ਨੇ 8 ਵਜੇ ਬਾਜ਼ਾਰ ਬੰਦ ਕਰਨ ਦਾ ਹੁਕਮ ਜਾਰੀ ਕੀਤਾ ਹੈ। ਪਾਕਿਸਤਾਨੀ ਨਿਊਜ਼ ਵੈੱਬਸਾਈਟ 'ਦੁਨੀਆ ਨਿਊਜ਼' ਮੁਤਾਬਕ ਬਲੋਚਿਸਤਾਨ ਦੇ ਕਵੇਟਾ, ਇਸਲਾਮਾਬਾਦ, ਲਾਹੌਰ, ਮੁਲਤਾਨ ਖੇਤਰ ਦੇ ਸ਼ਹਿਰਾਂ ਅਤੇ ਕਰਾਚੀ ਵਰਗੇ ਕਈ ਵੱਡੇ ਸ਼ਹਿਰਾਂ ਸਮੇਤ 22 ਜ਼ਿਲਿਆਂ 'ਚ ਬਿਜਲੀ ਕੱਟ ਲੱਗ ਗਏ ਹਨ। ਲਾਹੌਰ ਵਿੱਚ ਮਾਲ ਰੋਡ, ਕੈਨਾਲ ਰੋਡ ਅਤੇ ਹੋਰ ਇਲਾਕਿਆਂ ਵਿੱਚ ਲੋਕ ਬਿਜਲੀ ਕੱਟ ਦੇ ਸੰਕਟ ਦਾ ਸਾਹਮਣਾ ਕਰ ਰਹੇ ਹਨ। ਰਿਪੋਰਟਾਂ ਦੇ ਅਨੁਸਾਰ, ਟਰਾਂਸਮਿਸ਼ਨ ਲਾਈਨਾਂ ਵਿੱਚ ਤਕਨੀਕੀ ਖਰਾਬੀ ਕਾਰਨ ਸਿੰਧ, ਖੈਬਰ ਪਖਤੂਨਖਵਾ, ਪੰਜਾਬ ਅਤੇ ਰਾਜਧਾਨੀ ਵਿੱਚ ਬਿਜਲੀ ਬੰਦ ਹੋ ਗਈ ਹੈ।

Related Post