DECEMBER 9, 2022
post

Jasbeer Singh

(Chief Editor)

Sports

ਸਿੰਗਰ ਸੁੱਖੀ ਬਰਾੜ ਪੰਜਾਬੀ ਬੋਲੀ ਲਈ ਪੰਜਾਬ ਗੇੜੀ 'ਤੇ, ਵਿਦਿਆਰਥੀਆਂ ਨੂੰ ਪਾਠ ਦੇ ਰਹੀ ਹੈ ਮਾਂ ਬੋਲੀ ਦੇ

post-img

ਪੰਜਾਬੀ ਬੋਲੀ ਲਈ ਸਿੰਗਰ ਸੁੱਖੀ ਬਰਾੜ ਪੰਜਾਬ ਗੇੜੀ 'ਤੇ, ਵਿਦਿਆਰਥੀਆਂ ਨੂੰ ਪਾਠ ਦੇ ਰਹੀ ਹੈ ਮਾਂ ਬੋਲੀ ਦੇ - ਬਠਿੰਡਾ ਤੇ ਮੁਹਾਲੀ ’ਚ ਵਿਦਿਆਰਥੀਆਂ ਨੂੰ ਸਿਖਾਈ ਮਾਂ ਬੋਲੀ ਪੰਜਾਬੀ

ਮੁਹਾਲੀ, 14 ਫਰਵਰੀ, 2023: ਪੰਜਾਬੀ ਦੀ ਪ੍ਰਸਿੱਧ ਸਿੰਗਰ ਸੁੱਖੀ ਬਰਾੜ ਇਨ੍ਹੀਂ ਦਿਨੀਂ ਪੰਜਾਬੀ ਮਾਂ ਬੋਲੀ ਦੇ ਪ੍ਰਚਾਰ -ਪਸਾਰ ਲਈ ਪੰਜਾਬ ਦੀ ਗੇੜੀ ਤੇ ਹੈ । ਓਹ ਰਾਜ ਦੇ ਸਕੂਲਾਂ -ਕਾਲਜਾਂ ਅਤੇ ਹੋਰ ਅਦਾਰਿਆਂ ਵਿੱਚ ਜਾ ਕੇ ਪੰਜਾਬੀ ਨੂੰ ਹੁਲਾਰਾ ਦੇਣ ਦਾ ਯਤਨ ਕਰ ਰਹੀ ਹੈ। 

ਸੁੱਖੀ ਬਰਾੜ ਨੇ ਮੁਹਾਲੀ ਦੇ ਸ਼ਿਵਾਲਿਕ ਪਬਲਿਕ ਸਕੂਲ ਅਤੇ ਬਠਿੰਡਾ ਦੇ ਡਿਗਰੀ ਕਾਲਜ ਵਿਚ ਵਿਦਿਆਰਥੀਆਂ ਨੂੰ ਮਾਂ ਬੋਲੀ ਪੰਜਾਬੀ ਸਿਖਾਈ।
ਉਹਨਾਂ ਕਿਹਾ ਕਿ ਉਹਨਾਂ ਨੂੰ ਬਠਿੰਡਾ ਵਿਚ ਰੱਜ ਕੇ ਮਾਣ ਸਤਿਕਾਰ ਮਿਲਿਆ ਹੈ ਜੋ ਉਹਨਾਂ ਦਾ ਪੇਕਿਆਂ ਦਾ ਇਲਾਕਾ ਵੀ ਹੈ। ਉਹਨਾਂ ਨੇ ਪ੍ਰਿੰਸੀਪਲ ਡਾ. ਬੇਅੰਤ ਕੌਰ ਦਾ ਧੰਨਵਾਦ ਵੀ ਕੀਤਾ। 
ਉਹਨਾਂ ਇਹ ਵੀ ਕਿਹਾ ਕਿ ਬੱਚੇ ਆਪਣੀਆਂ ਜੜਾਂ ਨਾਲ ਜੁੜਨਾ ਚਾਹੁੰਦੇ ਹਨ ਪਰ ਦਿਲੋਂ ਜੋੜਨ ਵਾਲੇ ਕਿੱਥੋਂ ਮਿਲਣ?ਇਸ ਫਰੀ ਸੇਵਾ ਲਈ ਵੀ ਜਜ਼ਬਾ ਜਨੂੰਨ ਤੇ ਦਿਲ ਚਾਹੀਂਦਾ ਹੈ!ਸਕੂਲ ਲੈਵਲ ਤੋਂ ਮਾਂ ਬੋਲੀ ਦਾ ਪ੍ਰਚਾਰ ਪ੍ਰਸਾਰ ਬੇਹੱਦ ਜ਼ਰੂਰੀ  ਹੈ।

Related Post