DECEMBER 9, 2022
post

Jasbeer Singh

(Chief Editor)

World

ਹਰਿਆਣਾ ਵਿਧਾਨ ਸਭਾ ਸਪੀਕਰ ਨੇ ਵੱਖਰੀ ਵਿਧਾਨ ਸਭਾ ’ਤੇ ਕੀਤਾ ਵੱਡਾ ਦਾਅਵਾ, ਪੜ੍ਹੋ ਵੇਰਵਾ

post-img

ਹਰਿਆਣਾ ਵਿਧਾਨ ਸਭਾ ਸਪੀਕਰ ਨੇ ਵੱਖਰੀ ਵਿਧਾਨ ਸਭਾ ’ਤੇ ਕੀਤਾ ਵੱਡਾ ਦਾਅਵਾ, ਪੜ੍ਹੋ ਵੇਰਵਾ
ਚੰਡੀਗੜ੍ਹ, 14 ਫਰਵਰੀ, 2023: ਹਰਿਆਣਾ ਵਿਧਾਨ ਸਭਾ ਦੇ ਸਪੀਕਰ ਗਿਆਨ ਚੰਦ ਗੁਪਤਾ ਨੇ ਦਾਅਵਾ ਕੀਤਾ ਹੈ ਕਿ ਹਰਿਆਣਾ ਨੂੰ ਚੰਡੀਗੜ੍ਹ ਵਿਚ ਵੱਖਰੀ ਵਿਧਾਨ ਸਭਾ ਲਈ ਜ਼ਮੀਨ ਜਲਦੀ ਹੀ ਅਲਾਟ ਕੀਤੀ ਜਾ ਰਹੀ ਹੈ ਤੇ ਸੂਬੇ ਦੀ ਵੱਖਰੀ ਵਿਧਾਨ ਸਭਾ ਇਮਾਰਤ 2026 ਤੱਕ ਬਣ ਕੇ ਤਿਆਰ ਹੋ ਜਾਵੇਗੀ। 
ਗੁਪਤਾ ਨੇ ਦਾਅਵਾ ਕੀਤਾ ਕਿ ਚੰਡੀਗੜ੍ਹ ਵਿਚ ਮੱਧ ਮਾਰਗ ’ਤੇ ਇਹ ਜ਼ਮੀਨ ਅਲਾਟ ਕੀਤੀ ਜਾਵੇਗੀ ਜਿਸਦੇ ਬਦਲੇ ਵਿਚ ਪੰਚਕੁਲਾ ਦੇ 
ਸੈਕਟਰ 7 ਵਿਚ ਜ਼ਮੀਨ ਚੰਡੀਗੜ੍ਹ ਨੂੰ ਦਿੱਤੀ ਜਾਵੇਗੀ। 
ਉਹਨਾਂ ਨੇ ਮੁੱਖ ਮੰਤਰੀ ਮਨੋਹਰ ਲਾਲ ਖੱਟਰ ਨੂੰ ਵੀ ਅਪੀਲ ਕੀਤੀ ਕਿ ਆਉਂਦੇ ਬਜਟ ਵਿਚ ਵੱਖਰੀ ਵਿਧਾਨ ਸਭਾ ਇਮਾਰਤ ਦੀ ਉਸਾਰੀ ਵਾਸਤੇ 500 ਕਰੋੜ ਰੁਪਏ ਦੀ ਵਿਵਸਥਾ ਰੱਖੀ ਜਾਵੇ।

Related Post