DECEMBER 9, 2022
post

Jasbeer Singh

(Chief Editor)

World

ਸੱਤਾ ਘੁੰਮਣ ਕਤਲ ਮਾਮਲਾ: ਪੁਲਿਸ ਨੇ ਕਾਬੂ ਕੀਤੇ ਤਿੰਨ ਕਾਤਲ, ਹਥਿਆਰ ਵੀ ਬਰਾਮਦ

post-img

ਜਲੰਧਰ : ਬੀਤੀ 10 ਅਤੇ 11 ਫ਼ਰਵਰੀ ਦੀ ਦਰਮਿਆਨੀ ਰਾਤ ਵਾਪਰੀ ਵਾਰਦਾਤ ਵਿਚ ਸਵਤੰਤਰਜੀਤ ਸਿੰਘ ਸੱਤਾ ਦਾ ਕਤਲ ਕਰ ਦਿੱਤੋ ਗਿਆ ਸੀ ਜਿਸ ਤਹਿਤ ਪੁਲਿਸ ਨੇ ਕਾਰਵਾਈ ਕਰਦਿਆਂ ਤਿੰਨ ਦੋਸ਼ੀਆਂ ਨੂੰ ਗ੍ਰਿਫ਼ਤਾਰ ਕੀਤਾ ਹੈ। ਪੁਲਿਸ ਨੇ ਫੜੇ ਗਏ ਮੁਲਜ਼ਮਾਂ ਕੋਲੋਂ ਵਾਰਦਾਤ ਮੌਕੇ ਵਰਤੇ ਗਏ ਹਥਿਆਰ ਵੀ ਬਰਾਮਦ ਕੀਤੇ ਹਨ।

ਇਹ ਵੀ ਪੜ੍ਹੋ :ਸਹੁਰਿਆਂ ਤੋਂ ਘਰ ਵਾਪਸ ਜਾਂਦੇ ਸਮੇਂ ਨੌਜਵਾਨ ਨਾਲ ਵਾਪਰਿਆ ਹਾਦਸਾ, ਮੌਕੇ 'ਤੇ ਹੋਈ ਮੌਤ

ਇਸ ਬਾਰੇ ਪੁਲਿਸ ਅਧਿਕਾਰੀਆਂ ਨੇ ਜਾਣਕਾਰੀ ਦਿੰਦਿਆਂ ਦੱਸਿਆ ਕਿ ਆਈਪੀਐਸ ਕੁਲਦੀਪ ਸਿੰਘ ਚਾਹਲ ਵਲੋਂ ਮਾੜੇ ਅਨਸਰਾਂ ਖ਼ਿਲਾਫ਼ ਚਲਾਈ ਮੁਹਿੰਮ ਤਹਿਤ DCP ਇਨਵੈਸਟੀਗੇਸ਼ਨ ਦਮਨਵੀਰ ਸਿੰਘ, ਏਸੀਪੀ ਪਰਮਜੀਤ ਸਿੰਘ ਦੀ ਨਿਗਰਾਨੀ ਹੇਠ ਇੰਸਪੈਕਟਰ ਇੰਦਰਜੀਤ ਸਿੰਘ, ਥਾਣੇਦਾਰ ਜਤਿੰਦਰ ਸਿੰਘ ਨੇ ਸਾਂਝੀ ਮੁਹਿੰਮ ਤਹਿਤ ਸਵਤੰਤਰਜੀਤ ਸਿੰਘ ਉਰਫ ਸੱਤਾ ਨੂੰ ਕਤਲ ਕਰਨ ਅਤੇ ਇੱਕ ਚੋਕੀਦਾਰ ਨੂੰ ਅਗਵਾ ਕਰਨ ਵਾਲੇ ਤਿੰਨ ਦੋਸ਼ੀਆਂ ਨੂੰ ਗ੍ਰਿਫ਼ਤਾਰ ਹੈ।

ਇਹ ਵੀ ਪੜ੍ਹੋ : BBC ਦੇ ਦਿੱਲੀ ਅਤੇ ਮੁੰਬਈ ਸਥਿਤ ਦਫ਼ਤਰਾਂ 'ਤੇ IT ਦਾ ਛਾਪਾ 

 ਉਨ੍ਹਾਂ ਦੱਸਿਆ ਕਿ ਇੱਕ ਨਾਬਾਲਿਗ ਜਿਸ ਦੀ ਉਮਰ 16 ਸਾਲ ਹੈ, ਉਸ ਨੂੰ ਵੀ ਕਾਬੂ ਕੀਤਾ ਗਿਆ ਹੈ ਅਤੇ ਉਨ੍ਹਾਂ ਕੋਲੋਂ 2 ਬੇਸਬੈਟ, ਇੱਕ ਲੋਹੇ ਦੀ ਰਾਡ, ਦੋ ਮੋਟਰਸਾਈਕਲ ਅਤੇ ਮ੍ਰਿਤਕ ਸਵਤੰਤਰਜੀਤ ਦਾ ਮੋਬਾਈਲ ਫ਼ੋਨ ਵੀ ਬਰਾਮਦ ਕੀਤਾ ਹੈ। ਜਾਣਕਾਰੀ ਅਨੁਸਾਰ ਅਗਵਾਸ਼ੁਦਾ ਚੋਕੀਦਾਰ ਮੁਕੇਸ਼ ਕੁਮਾਰ ਪੁੱਤਰ ਰਾਮ ਲਾਲ ਵਾਸੀ ਗੁਰੂ ਨਾਨਕ ਨਗਰ ਨਾਗਰਾ ਨੂੰ ਵੀ ਲੱਭ ਲਿਆ ਹੈ।

ਇਹ ਵੀ ਪੜ੍ਹੋ :ਸੜਕ ਹਾਦਸੇ ਨੇ ਖੋਹਿਆ ਮਾਪਿਆਂ ਦਾ ਜਵਾਨ ਪੁੱਤ 

ਫੜੇ ਗਏ ਮੁਲਜ਼ਮਾਂ ਦੀ ਪਛਾਣ ਨੀਤੀਸ਼, ਹਿਮਾਂਸ਼ੂ, ਅਤੇ ਰਾਹੁਲ ਸਭਰਵਾਲ ਵਜੋਂ ਹੋਈ ਹੈ ਜਿਨ੍ਹਾਂ ਨੂੰ ਬੀਤੇ ਕੱਲ੍ਹ ਜਵਾਲਾਪੁਰ ਹਰਿਦੁਆਰ ਉੱਤਰਾਖੰਡ ਤੋਂ ਗ੍ਰਿਫ਼ਤਾਰ ਕੀਤਾ ਗਿਆ ਸੀ ਅਤੇ ਉਨ੍ਹਾਂ ਕੋਲੋਂ ਉਪਰੋਕਤ ਬਰਾਮਦਗੀ ਹੋਈ ਹੈ।

Related Post