DECEMBER 9, 2022
post

Jasbeer Singh

(Chief Editor)

World

ਸਿਰਫ ਇਕ ਵਿਚਾਰਧਾਰਾ ਜਾਂ ਇਕ ਵਿਅਕਤੀ ਦੇਸ਼ ਨੂੰ ਬਣਾ ਜਾਂ ਵਿਗਾੜ ਨਹੀਂ ਸਕਦਾ : ਮੋਹਨ ਭਾਗਵਤ

post-img

ਨਵੀਂ ਦਿੱਲੀ: ਰਾਸ਼ਟਰੀ ਸਵੈਸੇਵਕ ਸੰਘ (ਆਰਐਸਐਸ) ਮੁਖੀ ਮੋਹਨ ਭਾਗਵਤ ਨੇ ਕਿਹਾ ਕਿ ਸਿਰਫ ਇਕ ਵਿਚਾਰਧਾਰਾ ਜਾਂ ਇਕ ਵਿਅਕਤੀ ਦੇਸ਼ ਨੂੰ ਬਣਾ ਜਾਂ ਵਿਗਾੜ ਨਹੀਂ ਸਕਦਾ ਹੈ। ਦੁਨੀਆਂ ਦੇ ਚੰਗੇ ਦੇਸ਼ਾਂ ਵਿਚ ਹਰ ਤਰ੍ਹਾਂ ਦੇ ਵਿਚਾਰ ਹੁੰਦੇ ਹਨ। ਉਹਨਾਂ ਕੋਲ ਹਰ ਕਿਸਮ ਦੇ ਸਿਸਟਮ ਵੀ ਹਨ ਅਤੇ ਉਹ ਸਿਸਟਮਾਂ ਦੀ ਇਸ ਭੀੜ ਨਾਲ ਵਧ ਰਹੇ ਹਨ।

ਇਹ ਵੀ ਪੜ੍ਹੋ : ICC ਰੈਂਕਿੰਗ: ਟੀਮ ਇੰਡੀਆ ਨੇ ਰਚਿਆ ਇਤਿਹਾਸ, ਟੈਸਟ 'ਚ ਵੀ ਨੰਬਰ-1 ਟੀਮ ਬਣੀ, ਹੁਣ ਤਿੰਨਾਂ ਫਾਰਮੈਟਾਂ 'ਚ ਭਾਰਤ ਸਿਰ ਤਾਜ

ਆਰਐਸਐਸ ਮੁਖੀ ਰਾਜਰਤਨ ਪੁਰਸਕਾਰ ਕਮੇਟੀ ਵੱਲੋਂ ਆਯੋਜਿਤ ਪੁਰਸਕਾਰ ਸਮਾਰੋਹ ਵਿਚ ਪਹੁੰਚੇ ਸਨ। ਇਸ ਦੌਰਾਨ ਉਹਨਾਂ ਨੇ ਨਾਗਪੁਰ ਦੇ ਪੁਰਾਣੇ ਸ਼ਾਹੀ ਘਰਾਣੇ - ਭੌਂਸਲੇ ਪਰਿਵਾਰ ਬਾਰੇ ਗੱਲ ਕੀਤੀ। ਉਹਨਾਂ ਕਿਹਾ ਕਿ ਇਹ ਪਰਿਵਾਰ ਸੰਘ ਦੇ ਸੰਸਥਾਪਕ ਕੇਬੀ ਹੇਡਗੇਵਾਰ ਦੇ ਸਮੇਂ ਤੋਂ ਹੀ ਆਰਐਸਐਸ ਨਾਲ ਜੁੜਿਆ ਹੋਇਆ ਸੀ।  

ਇਹ ਵੀ ਪੜ੍ਹੋ : ਧੀ ਨੂੰ ਮਿਲ ਕੇ ਵਾਪਸ ਆ ਰਹੇ ਮਾਂ-ਪੁੱਤ ਦੀ ਸੜਕ ਹਾਦਸੇ ਵਿਚ ਮੌਤ 

ਭਾਗਵਤ ਨੇ ਕਿਹਾ ਕਿ ਛਤਰਪਤੀ ਸ਼ਿਵਾਜੀ ਮਹਾਰਾਜ ਨੇ 'ਸਵਰਾਜ' ਦੀ ਸਥਾਪਨਾ ਕੀਤੀ ਅਤੇ ਆਪਣੇ ਸਮੇਂ ਦੌਰਾਨ ਦੱਖਣੀ ਭਾਰਤ ਨੂੰ ਅੱਤਿਆਚਾਰਾਂ ਤੋਂ ਮੁਕਤ ਕਰਵਾਇਆ, ਜਦਕਿ ਪੂਰਬੀ ਅਤੇ ਉੱਤਰੀ ਭਾਰਤ ਨੂੰ ਨਾਗਪੁਰ ਦੇ ਭੌਂਸਲੇ ਪਰਿਵਾਰ ਦੇ ਸ਼ਾਸਨ ਵਿਚ ਅੱਤਿਆਚਾਰਾਂ ਤੋਂ ਮੁਕਤ ਕੀਤਾ ਗਿਆ।

ਇਹ ਵੀ ਪੜ੍ਹੋ : WPL RCB Mentor : ਟੈਨਿਸ ਸਟਾਰ ਸਾਨੀਆ ਮਿਰਜ਼ਾ ਹੁਣ ਕ੍ਰਿਕੇਟਰਾਂ ਨੂੰ ਦੇਣਗੇ ਟ੍ਰੇਨਿੰਗ?

ਇਸ ਤੋਂ ਪਹਿਲਾਂ ਮੋਹਨ ਭਾਗਵਤ ਨੇ ਮੁੰਬਈ 'ਚ ਸੰਤ ਰੋਹੀਦਾਸ ਜਯੰਤੀ 'ਤੇ ਆਯੋਜਿਤ ਇਕ ਪ੍ਰੋਗਰਾਮ 'ਚ ਕਿਹਾ ਸੀ ਕਿ ਜਾਤ ਨੂੰ ਭਗਵਾਨ ਨੇ ਨਹੀਂ ਬਣਾਇਆ, ਜਾਤ ਨੂੰ ਪੰਡਤਾਂ ਨੇ ਬਣਾਇਆ ਹੈ ਜੋ ਗਲਤ ਹੈ। ਰੱਬ ਲਈ ਅਸੀਂ ਸਾਰੇ ਇਕ ਹਾਂ। ਪਹਿਲਾਂ ਸਾਡੇ ਸਮਾਜ ਨੂੰ ਵੰਡ ਕੇ ਦੇਸ਼ ਵਿਚ ਹਮਲੇ ਹੋਏ, ਫਿਰ ਬਾਹਰੋਂ ਆਏ ਲੋਕਾਂ ਨੇ ਇਸ ਦਾ ਫਾਇਦਾ ਉਠਾਇਆ। ਨਹੀਂ ਤਾਂ ਕਿਸੇ ਦੀ ਸਾਡੇ ਵੱਲ ਦੇਖਣ ਦੀ ਵੀ ਹਿੰਮਤ ਨਹੀਂ ਸੀ।

Related Post