DECEMBER 9, 2022
post

Jasbeer Singh

(Chief Editor)

World

ਤਰਨਤਾਰਨ ਦੀ ਜ਼ਿਲ੍ਹਾ ਸਿੱਖਿਆ ਅਫ਼ਸਰ ਮੁਅੱਤਲ, ਵਰਦੀਆਂ ਦੀ ਖ਼ਰੀਦ 'ਚ ਹੇਰਾਫੇਰੀ ਕਰਨ ਦਾ ਇਲਜ਼ਾਮ

post-img

District Education Officer Suspended: ਪੰਜਾਬ ਦੀ ਮਾਨ ਸਰਕਾਰ ਵੱਲੋਂ ਭ੍ਰਿਸ਼ਟਾਟਾਰ ਦੇ ਖਿਲਾਫ ਇੱਕ ਹੋਰ ਵੱਡੀ ਕਾਰਵਾਈ ਕੀਤੀ ਗਈ ਹੈ। ਮਿਲੀ ਜਾਣਕਾਰੀ ਮੁਤਾਬਿਕ ਸਿੱਖਿਆ ਵਿਭਾਗ ਨੇ ਜ਼ਿਲ੍ਹਾ ਤਰਨਤਾਰਨ ਦੀ ਜ਼ਿਲ੍ਹਾ ਸਿੱਖਿਆ ਅਫ਼ਸਰ ਦਲਜਿੰਦਰ ਕੌਰ ਨੂੰ ਮੁਅੱਤਲ ਕਰ ਦਿੱਤਾ ਗਿਆ ਹੈ। ਇਸ ਸਬੰਧੀ ਸਿੱਖਿਆ ਮੰਤਰੀ ਹਰਜੋਤ ਬੈਂਸ ਵੱਲੋਂ ਹੁਕਮ ਜਾਰੀ ਕੀਤੇ ਗਏ ਹਨ। 

ਮਿਲੀ ਜਾਣਕਾਰੀ ਮੁਤਾਬਿਕ ਤਰਨਤਾਰਨ ਦੀ ਜ਼ਿਲ੍ਹਾ ਸਿੱਖਿਆ ਅਫਸਰ ਦਲਜਿੰਦਰ ਕੌਰ ’ਤੇ ਗ੍ਰਾਂਟਾਂ ’ਚ ਹੋਈ ਹੇਰਾਫੇਰੀ ਕਰਨ ’ਤੇ ਕਾਰਵਾਈ ਹੋਈ ਹੈ। ਦੱਸਿਆ ਜਾ ਰਿਹਾ ਹੈ ਕਿ ਡੀਈਓ ਨੇ ਬੱਚਿਆਂ ਨੂੰ ਦਿੱਤੀ ਜਾਣ ਵਾਲੀ ਵਰਦੀਆਂ ਦੀ ਖਰੀਦ ਦੇ ਸਬੰਧ ’ਚ ਸਰਕਾਰ ਦੇ ਹੁਕਮਾਂ ਦੀ ਪਾਲਣਾ ਨਹੀਂ ਕੀਤੀ। ਜਿਸ ਦੇ ਚੱਲਦੇ ਪੰਜਾਬ ਸਿਵਲ ਸਰਵਸਿਜ਼ ਐਕਟ 1970 ਦੇ ਨਿਯਮ 4(1) ਦੇ ਤਹਿਤ ਜ਼ਿਲ੍ਹਾ ਸਿੱਖਿਆ ਅਫਸਰ ਨੂੰ ਮੁਅੱਤਲ ਕਰ ਦਿੱਤਾ ਗਿਆ। 


ਪ੍ਰਮੁੱਖ ਸਕੱਤਰ ਜਸਪ੍ਰੀਤ ਤਲਵਾੜ ਨੇ ਆਪਣੇ ਹੁਕਮਾਂ 'ਚ ਕਿਹਾ ਹੈ ਕਿ ਪੰਜਾਬ ਸਿਵਲ ਸੇਵਾਵਾਂ (ਸਜ਼ਾ ਤੇ ਅਪੀਲ ) ਨਿਯਮਾਵਾਲੀ 1970 ਤਹਿਤ ਦਲਜਿੰਦਰ ਕੌਰ 'ਤੇ ਕਾਰਵਾਈ ਕੀਤੀ ਗਈ ਹੈ। ਮੁਅੱਤਲੀ ਦੌਰਾਨ ਉਸ ਦਾ ਸਟੇਸ਼ਨ ਜਲੰਧਰ ਰਹੇਗਾ ਤੇ ਉਸ ਨੂੰ ਇਸ ਸਮੇਂ ਦੌਰਾਨ ਤੈਅਸ਼ੁੱਦਾ ਮਾਣ-ਭੱਤਾ ਹੀ ਮਿਲਣਯੋਗ ਹੋਵੇਗਾ।

Related Post