DECEMBER 9, 2022
post

Jasbeer Singh

(Chief Editor)

World

ਭਾਰਤੀ ਮੂਲ ਦੀ ਨਿੱਕੀ ਹੇਲੀ ਲੜੇਗੀ ਅਮਰੀਕੀ ਰਾਸ਼ਟਰਪਤੀ ਅਹੁਦੇ ਦੀ ਉਮੀਦਵਾਰ ਚੋਣ

post-img

ਭਾਰਤੀ ਮੂਲ ਦੀ ਨਿੱਕੀ ਹੇਲੀ ਲੜੇਗੀ ਅਮਰੀਕੀ ਰਾਸ਼ਟਰਪਤੀ ਅਹੁਦੇ ਦੀ ਉਮੀਦਵਾਰ ਚੋਣ

 

ਚੰਡੀਗੜ੍ਹ,15ਫਰਵਰੀ(ਵਿਸ਼ਵ ਵਾਰਤਾ)- ਭਾਰਤੀ ਮੂਲ ਦੀ ਨਿੱਕੀ ਹੈਲੀ ਰਿਪਬਲਿਕਨ ਪਾਰਟੀ ਵੱਲੋਂ 2024 ਵਿੱਚ ਰਾਸ਼ਟਰਪਤੀ ਅਹੁਦੇ ਦੀ ਉਮੀਦਵਾਰ ਬਣ ਸਕਦੀ ਹੈ। ਮੰਗਲਵਾਰ ਨੂੰ ਨਿੱਕੀ ਨੇ ਇੱਕ ਵੀਡੀਓ ਸੰਦੇਸ਼ ਜਾਰੀ ਕੀਤਾ , ਜਿਸ ‘ਚ ਇਹ ਐਲਾਨ ਕੀਤਾ ਗਿਆ ਕਿ ਉਹ ਰਾਸ਼ਟਰਪਤੀ ਬਣਨ ਦੀ ਦੌੜ ਵਿੱਚ ਸ਼ਾਮਲ ਹੋ ਰਹੀ ਹੈ। 51 ਸਾਲਾ ਨਿਮਰਤਾ ਨਿੱਕੀ ਰੰਧਾਵਾ ਹੈਲੀ ਰਿਪਬਲਿਕਨ ਪਾਰਟੀ ਦੀ ਮੈਂਬਰ ਹੈ ਅਤੇ ਦੱਖਣੀ ਕੈਰੋਲੀਨਾ ਰਾਜ ਦੀ ਗਵਰਨਰ ਰਹਿ ਚੁੱਕੀ ਹੈ। ਨਿੱਕੀ ਨੇ ਕਿਹਾ- ਮੈਂ ਨਿੱਕੀ ਹੇਲੀ ਹਾਂ ਅਤੇ ਮੈਂ ਰਾਸ਼ਟਰਪਤੀ ਦੀ ਦੌੜ ਵਿੱਚ ਸ਼ਾਮਲ ਹੋ ਰਹੀ ਹਾਂ। ਨਿੱਕੀ ਨੂੰ ਰਿਪਬਲਿਕਨ ਪਾਰਟੀ ਦਾ ਰਾਸ਼ਟਰਪਤੀ ਉਮੀਦਵਾਰ ਬਣਨ ਤੋਂ ਪਹਿਲਾਂ ਦੋ ਗੇੜ ਦੀ ਚੋਣ ਜਿੱਤਣੀ ਹੋਵੇਗੀ। ਸਾਬਕਾ ਰਾਸ਼ਟਰਪਤੀ ਡੋਨਾਲਡ ਟਰੰਪ ਪਹਿਲਾਂ ਹੀ ਐਲਾਨ ਕਰ ਚੁੱਕੇ ਹਨ ਕਿ ਉਹ 2024 ਵਿਚ ਉਮੀਦਵਾਰ ਬਣਨਾ ਚਾਹੁੰਦੇ ਹਨ। ਇਸ ਦੌੜ ਵਿੱਚ ਕੁਝ ਹੋਰ ਲੋਕ ਵੀ ਸ਼ਾਮਲ ਹੋ ਸਕਦੇ ਹਨ। ਹਾਲਾਂਕਿ ਮੰਨਿਆ ਜਾ ਰਿਹਾ ਹੈ ਕਿ ਮੁੱਖ ਮੁਕਾਬਲਾ ਟਰੰਪ ਅਤੇ ਹੇਲੀ ਵਿਚਾਲੇ ਹੋਵੇਗਾ।

Related Post