DECEMBER 9, 2022
post

Jasbeer Singh

(Chief Editor)

World

ਪ੍ਰਧਾਨ ਮੰਤਰੀ ਦੀ ਮਾਂ ਦੇ ਦਿਹਾਂਤ 'ਤੇ ਵਿਦਿਆਰਥੀ ਨੇ ਲਿਖੀ ਭਾਵੁਕ ਚਿੱਠੀ, ਆਇਆ ਇਹ ਜਵਾਬ

post-img

ਵਿਦਿਆਰਥੀ ਦੇ ਵਿਚਾਰਾਂ ਅਤੇ ਪ੍ਰਾਰਥਨਾਵਾਂ ਲਈ ਕੀਤਾ ਧੰਨਵਾਦ

 

 

ਨਵੀਂ ਦਿੱਲੀ: ਪ੍ਰਧਾਨ ਮੰਤਰੀ ਨਰਿੰਦਰ ਮੋਦੀ ਨੇ ਆਪਣੀ ਮਾਂ ਦੇ ਦਿਹਾਂਤ ਮਗਰੋਂ ਦੂਜੀ ਜਮਾਤ ਦੇ ਵਿਦਿਆਰਥੀ ਵੱਲੋਂ ਭੇਜੇ ਗਏ ਸ਼ੋਕ ਪੱਤਰ ਦਾ ਜਵਾਬ ਦਿੱਤਾ ਹੈ। ਪ੍ਰਧਾਨ ਮੰਤਰੀ ਨੇ ਵਿਦਿਆਰਥੀ ਦੇ ਵਿਚਾਰਾਂ ਅਤੇ ਪ੍ਰਾਰਥਨਾਵਾਂ ਲਈ ਉਸ ਦਾ ਧੰਨਵਾਦ ਕੀਤਾ। ਆਪਣੇ ਜਵਾਬ ਵਿਚ ਪ੍ਰਧਾਨ ਮੰਤਰੀ ਨੇ ਕਿਹਾ, 'ਮਾਂ ਦਾ ਵਿਛੋੜਾ ਇਕ ਨਾ ਪੂਰਾ ਹੋਣ ਵਾਲਾ ਘਾਟਾ ਹੈ। ਇਸ ਦਾ ਦਰਦ ਬਿਆਨ ਨਹੀਂ ਕੀਤਾ ਜਾ ਸਕਦਾ। ਪਰ ਮੈਂ ਤੁਹਾਡੇ ਵਿਚਾਰਾਂ ਅਤੇ ਪ੍ਰਾਰਥਨਾਵਾਂ ਵਿਚ ਮੈਨੂੰ ਸ਼ਾਮਲ ਕਰਨ ਲਈ ਤੁਹਾਡਾ ਧੰਨਵਾਦ ਕਰਦਾ ਹਾਂ। ਤੁਹਾਡਾ ਪਿਆਰ ਅਤੇ ਦਿਲਾਸਾ ਮੈਨੂੰ ਇਸ ਘਾਟੇ ਨੂੰ ਸਹਿਣ ਦੀ ਤਾਕਤ ਅਤੇ ਹਿੰਮਤ ਦਿੰਦਾ ਹੈ।''

ਇਹ ਵੀ ਪੜ੍ਹੋ : ਅਜਨਾਲਾ ਪੁਲਿਸ ਨੇ ਅੰਮ੍ਰਿਤਪਾਲ ਸਿੰਘ ਅਤੇ ਸਾਥੀਆਂ 'ਤੇ FIR ਕੀਤੀ ਦਰਜ, ਪੜ੍ਹੋ ਕਿਉਂ ?

ਵਿਦਿਆਰਥੀ ਦੀ ਪ੍ਰਧਾਨ ਮੰਤਰੀ ਨੂੰ ਲਿਖੀ ਚਿੱਠੀ ਸੋਸ਼ਲ ਮੀਡੀਆ 'ਤੇ ਵਾਇਰਲ ਹੋ ਰਹੀ ਹੈ। 30 ਦਸੰਬਰ 2022 ਨੂੰ ਲਿਖੇ ਇਕ ਪੱਤਰ ਵਿਚ ਕਰਨਾਟਕ ਦੀ ਰਾਜਧਾਨੀ ਬੰਗਲੁਰੂ ਤੋਂ ਦੂਜੀ ਜਮਾਤ ਦੇ ਵਿਦਿਆਰਥੀ ਆਰੁਸ਼ ਨੇ ਪ੍ਰਧਾਨ ਮੰਤਰੀ ਮੋਦੀ ਦੀ ਮਾਂ ਹੀਰਾਬੇਨ ਦੀ ਮੌਤ 'ਤੇ ਦੁੱਖ ਜ਼ਾਹਰ ਕੀਤਾ। ਭਾਰਤੀ ਜਨਤਾ ਪਾਰਟੀ ਦੇ ਆਗੂ ਖੁਸ਼ਬੂ ਸੁੰਦਰ ਨੇ ਟਵਿਟਰ 'ਤੇ ਪੱਤਰ ਸਾਂਝਾ ਕੀਤਾ।

 

 

ਇਹ ਵੀ ਪੜ੍ਹੋ : ਕਰਜ਼ੇ ਤੋਂ ਤੰਗ ਆ ਕੇ ਨੌਜਵਾਨ ਕਿਸਾਨ ਨੇ ਕੀਤੀ ਖ਼ੁਦਕੁਸ਼ੀ, ਮ੍ਰਿਤਕ ਸਿਰ ਸੀ 12 ਲੱਖ ਦਾ ਕਰਜ਼ਾ

ਮਾਈਕਰੋ ਬਲਾਗਿੰਗ ਪਲੇਟਫਾਰਮ 'ਤੇ ਚਿੱਠੀ ਸਾਂਝੀ ਕਰਦਿਆਂ ਉਹਨਾਂ ਲਿਖਿਆ, 'ਇਹ ਹੈ ਇਕ ਸੱਚੇ ਸਿਆਸਤਦਾਨ ਦਾ ਗੁਣ! ਮਾਨਯੋਗ ਪ੍ਰਧਾਨ ਮੰਤਰੀ  ਜੀ ਨੇ ਕਲਾਸ ਦੂਜੀ ਦੇ ਵਿਦਿਆਰਥੀ ਦੇ ਸ਼ੋਕ ਪੱਤਰ ਦਾ ਜਵਾਬ ਦਿੱਤਾ। ਇਹ ਜੀਵਨ ਬਦਲਣ ਵਾਲੇ ਸੰਕੇਤ ਹਨ ਜੋ ਇਸ ਨੌਜਵਾਨ ਦੀ ਜ਼ਿੰਦਗੀ ਨੂੰ ਸਹੀ ਦਿਸ਼ਾ ਵੱਲ ਲੈ ਜਾਣਗੇ’। ਜ਼ਿਕਰਯੋਗ ਹੈ ਕਿ ਪ੍ਰਧਾਨ ਮੰਤਰੀ ਮੋਦੀ ਦੀ ਮਾਂ ਦਾ ਪਿਛਲੇ ਸਾਲ 30 ਦਸੰਬਰ ਨੂੰ ਗੁਜਰਾਤ ਦੇ ਅਹਿਮਦਾਬਾਦ ਵਿਚ 100 ਸਾਲ ਦੀ ਉਮਰ ਵਿਚ ਦਿਹਾਂਤ ਹੋ ਗਿਆ ਸੀ।

Related Post