DECEMBER 9, 2022
post

Jasbeer Singh

(Chief Editor)

World

ਸਬ ਮਿਸ਼ਨ ਆਨ ਐਗਰੀਕਲਚਰਲ ਮੈਕਾਨਾਈਜੇਸ਼ਨ (ਸਮੈਮ) ਸਕੀਮ ਅਧੀਨ ਵੱਖ-ਵੱਖ ਖੇਤੀਬਾੜੀ ਮਸ਼ੀਨਾਂ ਅਤੇ ਕਸਟਮ ਹਾਇਰਿੰਗ ਸੈਂਟਰਾਂ ਲ

post-img

ਦਫ਼ਤਰ ਜ਼ਿਲ੍ਹਾ ਲੋਕ ਸੰਪਰਕ ਅਫ਼ਸਰ ਮਾਲੇਰਕੋਟਲਾ

ਸਬ ਮਿਸ਼ਨ ਆਨ ਐਗਰੀਕਲਚਰਲ ਮੈਕਾਨਾਈਜੇਸ਼ਨ (ਸਮੈਮ) ਸਕੀਮ ਅਧੀਨ ਵੱਖ-ਵੱਖ ਖੇਤੀਬਾੜੀ ਮਸ਼ੀਨਾਂ ਅਤੇ ਕਸਟਮ ਹਾਇਰਿੰਗ ਸੈਂਟਰਾਂ ਲਈ ਕਿਸਾਨ ਦੇ ਸਕਦੇ ਹਨ ਅਰਜ਼ੀਆਂ : ਡਿਪਟੀ ਕਮਿਸ਼ਨਰ

* ਖੇਤੀਬਾੜੀ ਵਿੱਚ ਮਸ਼ੀਨੀਕਰਨ ਅਪਣਾ ਕੇ ਆਪਣੀ ਆਮਦਨ ਵਿੱਚ ਵਾਧਾ ਕਰ ਕੇ ਆਪਣੀ ਆਰਥਿਕ ਸਿਹਤ ਵਿੱਚ ਸੁਧਾਰ ਕਰ ਸਦਕੇ ਨੇ ਕਿਸਾਨ

* ਸਬਸਿਡੀ  ਤੇ ਮਸ਼ੀਨਾਂ ਲੈਣ ਲਈ  ਕਿਸਾਨ ਮਿਤੀ 28 ਫਰਵਰੀ 2023 ਤੱਕ ਵਿਭਾਗ  ਦੀ ਵੈਬਪੋਰਟਲ (https://agrimachinerypb.com/ਤੇ ਆਨਲਾਈਨ ਫਾਰਮ ਭਰ ਕੇ ਆਪਣੀ ਅਰਜ਼ੀ ਜਮ੍ਹਾਂ ਕਰਵਾਉਣ

ਮਾਲੇਰਕੋਟਲਾ 19 ਫਰਵਰੀ:

                   ਡਿਪਟੀ ਕਮਿਸ਼ਨਰ ਸ੍ਰੀ ਸੰਯਮ ਅਗਰਵਾਲ ਨੇ ਜਾਣਕਾਰੀ ਦਿੰਦਿਆਂ ਦੱਸਿਆ ਕਿ  ਪੰਜਾਬ ਰਾਜ ਵਿੱਚ ਖੇਤੀ ਮਸ਼ੀਨਰੀ ਨੂੰ ਉਤਸ਼ਾਹਿਤ ਕਰਨ ਲਈ ਸਰਕਾਰ ਵਲੋਂ ਕਿਸਾਨਾਂ ਨੂੰ ਵੱਖ-ਵੱਖ ਖੇਤੀਬਾੜੀ ਮਸ਼ੀਨਾਂ ਉੱਤੇ ਸਬਸਿਡੀ ਮੁਹੱਈਆ ਕਰਵਾਉਣ ਦਾ ਫ਼ੈਸਲਾ ਲਿਆ ਗਿਆ ਹੈ। ਉਨ੍ਹਾਂ ਕਿਸਾਨਾਂ ਨੂੰ ਅਪੀਲ ਕੀਤੀ ਕਿ ਉਹ ਖੇਤੀਬਾੜੀ ਵਿੱਚ ਮਸ਼ੀਨੀਕਰਨ ਅਪਣਾਉਣ । ਉਨ੍ਹਾਂ ਕਿਹਾ ਕਿ ਖੇਤੀਬਾੜੀ ਵਿੱਚ ਮਸ਼ੀਨੀਕਰਨ ਅਪਣਾ ਕੇ ਕਿਸਾਨ ਆਪਣੀ ਆਮਦਨ ਵਿੱਚ ਵਾਧਾ ਕਰ ਕੇ ਆਪਣੀ ਆਰਥਿਕ ਸਿਹਤ ਵਿੱਚ ਸੁਧਾਰ ਕਰ ਸਕਦੇ ਹਨ ।

                       ਉਨ੍ਹਾਂ ਦੱਸਿਆ ਕਿ ਖੇਤੀਬਾੜੀ ਅਤੇ ਕਿਸਾਨ ਭਲਾਈ ਵਿਭਾਗ ਪੰਜਾਬ ਐਗਰੀਕਲਚਰਲ ਮੈਕਾਨਾਈਜੇਸ਼ਨ (ਸਮੈਮ)” ਤਹਿਤ ਵੱਖ-ਵੱਖ ਖੇਤੀ ਮਸ਼ੀਨਾਂ ਜਿਵੇਂ ਕਿ ਲੇਜ਼ਰ ਲੈਂਡ ਲੈਵਲਰਪਟੈਟੋ ਪਲਾਟਰ ਆਟੋਮੈਟਿਕ ਅਤੇ ਸੈਮੀ ਆਟੋਮੈਟਿਕਏਅਰ ਅਸਿਸਟਿਡ ਸਪਰੇਅਰਨੁਮੈਟਿਕ ਪਲਾਂਟਰਪਾਵਰ ਵੀਡਰਟਰੈਕਟਰ ਅਪਰੇਟਡ ਫਰਟੀਲਾਈਜ਼ਰ ਬਰਾਡਕਾਸਟਰਪੈਡੀ ਟਰਾਂਸਪਲਾਂਟਰਰੈਜ਼ਡ ਬੈਡ ਪਲਾਂਟਰਸਬ ਸੁਆਇਲਰਸਿੰਗਲ ਰੋਅ ਫੋਡਰ ਹਾਰਵੈਸਟਰਪਟੈਟੋ ਡਿੱਗਰਡੀ.ਐਸ.ਆਰਡਰਿੱਲਬੂਮ ਸਪਰੇਅਰਪਾਵਰ ਹੈਰੋਲੱਕੀ ਸੀਡ ਡਰਿੱਲ ਮਸ਼ੀਨਾਂ ਉੱਤੇ ਸਬਸਿਡੀ ਮੁਹੱਈਆ ਕਰਵਾਉਣ ਮਿਤੀ 28 ਫਰਵਰੀ 2023 ਤੱਕ ਵਿਭਾਗ  ਦੇ ਵੈਬਪੋਰਟਲ (https://agrimachinerypb.com/ਤੇ ਆਨਲਾਈਨ ਫਾਰਮ ਭਰ ਕੇ ਆਪਣੀ ਅਰਜ਼ੀ ਜਮ੍ਹਾਂ ਕਰਵਾ ਸਕਦੇ ਹਨ। 

            ਉਨ੍ਹਾਂ ਹੋਰ ਦੱਸਿਆ ਕਿ  ਕਸਟਮ ਹਾਈ ਰਿੰਗ ਸੈਂਟਰਾਂ ਦੀ ਸਥਾਪਨਾ ਕਰਨ ਲਈ ਸਬਸਿਡੀ ਦਿੱਤੀ ਜਾ ਰਹੀ ਹੈ । ਨਿਰਧਾਰਿਤ ਸਮੇਂ ਤੱਕ ਪੋਰਟਲ ਤੇ ਪ੍ਰਾਪਤ ਅਰਜੀਆਂ ਨੂੰ ਪ੍ਰਵਾਨਗੀ ਜਾਰੀ ਕਰਨ ਲਈ ਲਾਭਪਾਤਰੀਆਂ ਦੀ ਚੋਣ ਵਿਭਾਗ ਵਲੋਂ ਪ੍ਰਾਪਤ ਭੌਤਿਕੀ ਤੇ ਵਿੱਤੀ ਟੀਚੇ ਅਨੁਸਾਰ ਕੀਤੀ ਜਾਵੇਗੀ। ਪ੍ਰਵਾਨਿਤ ਮਸ਼ੀਨਰੀ ਨਿਰਮਾਤਾਵਾਂ ਡੀਲਰਾਂ ਦੀ ਸੂਚੀ ਪੋਰਟਲ ਤੇ ਹੀ ਉਪਲਬਧ ਕਰਵਾਈ ਜਾਵੇਗੀ। ਸਬਸਿਡੀ ਦੀਆਂ ਦਰਾਂ ਜਰਨਲ ਵਰਗ ਲਈ 40 ਫ਼ੀਸਦੀ, ਸਪੈਸ਼ਲ ਕੰਪੋਨੈਂਟ ਲਈ 50 ਫ਼ੀਸਦੀ ਅਤੇ ਕਸਟਮ ਹਾਈ ਰਿੰਗ ਸੈਂਟਰਾਂ ਲਈ 40 ਫ਼ੀਸਦੀ ਸਬਸਿਡੀ ਉਪਲਬਧ ਹੋਵੇਗੀ ।

              ਵਧੇਰੇ ਜਾਣਕਾਰੀ ਲਈ ਕਿਸਾਨ ਸਬੰਧਤ ਬਲਾਕ ਖੇਤੀਬਾੜੀ ਦਫ਼ਤਰ ਜਾਂ ਦਫ਼ਤਰ ਖੇਤੀਬਾੜੀ ਇੰਜੀਨੀਅਰ ਵਿਖੇ ਸੰਪਰਕ ਕਰ ਸਕਦੇ ਹਨ। ਇਸ ਤੋਂ ਇਲਾਵਾ  ਦਫ਼ਤਰੀ ਸਮੇਂ ਦੌਰਾਨ ਏ.ਡੀ.ਓ  ਅਹਿਮਦਗੜ੍ਹ ਡਾ ਕਲਵੀਰ ਸਿੰਘ 94657-93090 ਅਤੇ ਏ.ਡੀ.ਓ  ਮਾਲੇਰਕੋਟਲਾ ਡਾ ਨਵਦੀਪ ਕੁਮਾਰ 87280-80802 ਤੇ ਸੰਪਰਕ ਕੀਤਾ ਜਾ ਸਕਦਾ ਹੈ

Related Post