DECEMBER 9, 2022
post

Jasbeer Singh

(Chief Editor)

Latest update

ਲੜਕੀ ਦੇ ਵਿਆਹ ਲਈ ਦਿੱਤਾ ਸਾਮਾਨ

post-img

ਹਿਊਮਨ ਰਾਈਟਸ ਕੇਅਰ ਆਰਗੇਨਾਈਜੇਸ਼ਨ, ਸੰਸਥਾ 
ਜੋ ਕਿ ਪੰਜਾਬ ਸਰਕਾਰ ਵੱਲੋਂ ਰਜਿਸਟਰਡ ਹੈ ਨੇ ਇੱਕ ਛੋਟੇ ਜਿਹੇ ਸਮਾਗਮ ਵਿੱਚ ਇੱਕ ਲੋੜਵੰਦ ਲੜਕੀ ਦੇ ਪਰਿਵਾਰ ਨੂੰ ਜਰੂਰੀ ਸਾਮਾਨ ਤੇ ਰਾਸ਼ਨ ਦਿੱਤਾ ਹੈ।

ਲੜਕੀ ਦੇ ਪਿਤਾ ਸ਼੍ਰੀ ਰਮੇਸ਼ ਕੁਮਾਰ ਨੇ 27 ਫਰਵਰੀ 2023 ਨੂੰ ਹੋਣ ਵਾਲੇ ਅਪਣੇ ਧੀ ਦੇ ਵਿਆਹ ਲਈ ਲੋੜੀਂਦੀਆਂ ਕੁਝ ਜ਼ਰੂਰੀ ਚੀਜ਼ਾਂ ਲਈ ਸੰਸਥਾ ਦੇ ਪ੍ਰਧਾਨ ਪ੍ਰੋਫੈਸਰ ਪੰਕਜ ਮਹਿੰਦਰੂ ਨਾਲ ਸੰਪਰਕ ਕੀਤਾ ਸੀ। ਪੰਡਿਤ ਰਮੇਸ਼ ਕੁਮਾਰ ਵਿਕਾਸ ਨਗਰ ਪਟਿਆਲਾ ਦੇ ਰਹਿਣ ਵਾਲੇ ਹਨ l


ਡਾ: ਮਹਿੰਦਰੂ ਨੇ ਦੱਸਿਆ ਕਿ ਸੰਸਥਾ ਪਿਛਲੇ ਕਈ ਸਾਲਾਂ ਤੋਂ ਵਿਦਿਆਰਥੀਆਂ ਨੂੰ ਸਟੇਸ਼ਨਰੀ ਅਤੇ ਉਨ੍ਹਾਂ ਦੀਆਂ ਫੀਸਾਂ ਦਿੰਦੀ ਆ ਰਹੀ ਹੈ, ਗਰੀਬ ਲੜਕੀਆਂ ਦੇ ਵਿਆਹਾਂ ਵਿੱਚ ਮਦਦ ਕਰਦੀ ਹੈ ਅਤੇ ਲੋੜਵੰਦ ਮਰੀਜ਼ਾਂ ਦੇ ਇਲਾਜ ਲਈ ਮੈਡੀਕਲ ਕੈਂਪ ਵੀ ਲਗਾਏ ਜਾਂਦੇ ਹਨ।

ਇਸ ਮੌਕੇ ਤੇ ਰੋਟੇਰੀਅਨ ਮਾਨਿਕ ਰਾਜ ਸਿੰਗਲਾ ਸਾਬਕਾ ਪ੍ਰਧਾਨ ਰੋਟਰੀ ਕਲੱਬ ਪਟਿਆਲਾ ਮਿਡਟਾਊਨ, ਸੀਨੀਅਰ ਐਡਵੋਕੇਟ ਕੇ.ਕੇ.ਵੋਹਰਾ, ਏ.ਪੀ ਗਰਗ ਸਮਾਜ ਸੇਵੀ, ਪਰਮਜੀਤ ਜੱਗੀ ਪ੍ਰਧਾਨ ਲਾਇਨ ਕਲੱਬ, ਡਾ: ਸੁਧਾਂਸ਼ੂ ਆਰੀਆ ਆਰਥੋਪੈਡੀਕਲ ਡਾਕਟਰ, ਪ੍ਰੋਫੈਸਰ ਜਗਦੀਪ ਬਾਵਾ, ਪ੍ਰੋਫੈਸਰ ਪੂਜਾ ਅਤੇ ਗੁਰਪ੍ਰੀਤ ਸ਼ਰਮਾ ਹਾਜ਼ਰ ਹੋਏ ਸਨ।

Related Post