DECEMBER 9, 2022
post

Jasbeer Singh

(Chief Editor)

Latest update

ਗੋਰਮਿੰਟ ਪੈਨਸ਼ਨਰ ਯੂਨੀਅਨ ਵਲੋਂ ਅੱਜ ਡਿਪਟੀ ਕਮਿਸ਼ਨਰਾਂ ਰਾਹੀ ਸਰਕਾਰ ਨੂੰ ਭੇਜੇ ਜਾਣਗੇ ਮੰਗ ਪੱਤਰ

post-img

    • ਗੋਰਮਿੰਟ ਪੈਨਸ਼ਨਰ ਯੂਨੀਅਨ ਵਲੋਂ ਅੱਜ ਡਿਪਟੀ ਕਮਿਸ਼ਨਰਾਂ ਰਾਹੀ ਸਰਕਾਰ ਨੂੰ ਭੇਜੇ ਜਾਣਗੇ ਮੰਗ ਪੱਤਰ

      ਰੋਹਿਤ ਗੁਪਤਾ 

      ਗੁਰਦਾਸਪੁਰ 22 ਫ਼ਰਵਰੀ 2023 : ਗੋਰਮਿੰਟ ਪੈਨਸ਼ਨਰਜ  ਯੂਨੀਅਨ ਪੰਜਾਬ ਦੇ ਆਗੂਆਂ ਸਾਥੀ ਸੁੱਚਾ ਸਿੰਘ ਅਜਨਾਲਾ , ਸੁਰਜੀਤ ਸਿੰਘ ਗਗੜਾ , ਮਾਇਆਧਾਰੀ , ਚਮਕੋਰ ਸਿੰਘ ਖੇੜੀ ਅਤੇ ਕੁਲਦੀਪ ਸਿੰਘ ਵਲੋ ਪ੍ਰੈਸ ਦੇ ਨਾਂ ਜਾਰੀ ਆਪਣੇ ਬਿਆਨ ਰਾਹੀ ਕਿਹਾ ਕਿ 19 ਫ਼ਰਵਰੀ ਨੂੰ ਚੰਡੀਗੜ ਦੀ ਮੁਲਾਜ਼ਮਾਂ  ਤੇ ਪੈਨਸ਼ਨਰਾ ਦੀ ਮਹਾਰੈਲੀ ਵਿੱਚ ਗੋਰਮਿੰਟ ਪੈਨਸ਼ਨਰਜ ਯੂਨੀਅਨ ਪੰਜਾਬ ਅਤੇ ਪੰਜਾਬ ਸੁਬਾਰਡੀਨੇਟ ਫੈਡਰੇਸ਼ਨ ( ਵਿਗਿਆਨਕ ) ਵੱਲੋਂ  ਭਾਰੀ ਗਿਣਤੀ ਵਿੱਚ ਸ਼ਮੂਲੀਅਤ ਕੀਤੀ ਗਈ ।ਮੁਲਾਜ਼ਮਾਂ ਅਤੇ ਪੈਨਸ਼ਨਰਜ ਦੇ ਭਾਰੀ ਇੱਕਠ ਨੂੰ ਦੇਖਦੇ ਹੋਏ ਸਰਕਾਰ ਵੱਲੋਂ ਪ੍ਰਮੁੱਖ ਸਕੱਤਰ ਅਤੇ  ਮੁੱਖ ਮੰਤਰੀ ਪੰਜਾਬ ਦੇ ਨਾਲ 28 ਫ਼ਰਵਰੀ ਨੂੰ ਮੀਟਿੰਗ ਤੈਆਂ ਕਰਨ ਦਾ ਫੈਸਲਾ ਕੀਤਾ ਗਿਆ ਹੈ । ਇਹ ਫੈਸਲਾ ਮੁਲਾਜ਼ਮਾਂ ਤੇ ਪੈਨਸ਼ਨਰਾ ਦੇ ਭਾਰੀ ਰੋਹ ਨੂੰ ਦੇਖਦੇ ਹੋਏ ਕੀਤਾ ਗਿਆ । ਜੇਕਰ ਸਰਕਾਰ ਵੱਲੋਂ ਮੀਟਿੰਗ ਵਿੱਚ 2.59 ਦਾ ਫੈਕਟਰ ਲਾਗੂ ਕਰਨਾ , 4 ਪ੍ਰਤੀਸ਼ਤ ਡੀ ਏ , 6 ਪ੍ਰਤੀਸ਼ਤ ਡੀ ਏ ਦੀ ਕਿਸ਼ਤ ਦਾ ਬਕਾਇਆ , ਕੈਸ਼ ਲੈਸ ਹੈਲਥ ਸਕੀਮ ਨੂੰ ਲਾਗੂ ਕਰਨਾ , ਪੁਰਾਣੀ ਪੈਨਸ਼ਨ ਸਕੀਮ ਲਾਗੂ ਕਰਨਾ , ਕੱਚੇ ਮੁਲਾਜ਼ਮ ਪੱਕੇ ਕਰਨਾ , ਪੇ ਕਮੀਸ਼ਨ ਦਾ ਬਕਾਇਆ ਇਕਮੁਸ਼ਤ ਦੇਣਾ ਆਦਿ ਮੰਗਾ ਨਾ ਮੰਨੀਆਂ ਤਾਂ ਆਉਣ ਵਾਲੇ ਸਮੇਂ ਵਿੱਚ ਹੋਰ ਤਿੱਖੇ ਸੰਘਰਸ਼ ਕੀਤੇ ਜਾ ਸਕਦੇ ਹਨ । ਗੋਰਮਿੰਟ ਪੈਨਸ਼ਨਰ ਯੂਨੀਅਨ ਪੰਜਾਬ ਆਪਣੇ ਪਹਿਲਾ ਉਲੀਕੇ ਪ੍ਰੋਗਰਾਮ ਅਨੁਸਾਰ ਅੱਜ 22 ਫ਼ਰਵਰੀ ਨੂੰ ਪੰਜਾਬ ਦੇ ਸਾਰੇ ਜ਼ਿਲ੍ਹਿਆਂ ਵਿੱਚ ਡਿਪਟੀ ਕਮਿਸ਼ਨਰਾਂ ਰਾਹੀ ਸਰਕਾਰ ਨੂੰ ਮੰਗ ਪੱਤਰ ਦੇਵੇਗੀ।

Related Post