DECEMBER 9, 2022
post

Jasbeer Singh

(Chief Editor)

Latest update

ਪਾਵਰ ਕਾਰਪੋਰੇਸ਼ਨ ਨੇ ਸੈਂਕੜੇ ਧਾਰਮਿਕ ਸਥਾਨਾਂ/ ਸਰਕਾਰੀ ਤੇ ਅਰਧ ਸਰਕਾਰੀ ਅਦਾਰਿਆਂ ਅਤੇ ਵਿਦਿਅਕ ਸੰਸਥਾਵਾਂ ਦੀ ਮੁਫ਼ਤ ਬਿਜ

post-img

    • ਪਾਵਰ ਕਾਰਪੋਰੇਸ਼ਨ ਨੇ ਸੈਂਕੜੇ ਧਾਰਮਿਕ ਸਥਾਨਾਂ/ ਸਰਕਾਰੀ ਤੇ ਅਰਧ ਸਰਕਾਰੀ ਅਦਾਰਿਆਂ ਅਤੇ ਵਿਦਿਅਕ ਸੰਸਥਾਵਾਂ ਦੀ ਮੁਫ਼ਤ ਬਿਜਲੀ ਕੀਤੀ ਬੰਦ

      ਬਠਿੰਡਾ, 24 ਫਰਵਰੀ 2023- ਪਾਵਰ ਕਾਰਪੋਰੇਸ਼ਨ ਨੇ ਆਪਣੀ ਅਸਲੀ ਪਾਵਰ ਵਿਖਾਉਂਦੇ ਹੋਏ ਸੈਂਕੜੇ ਧਾਰਮਿਕ ਸਥਾਨਾਂ/ ਸਰਕਾਰੀ ਤੇ ਅਰਧ ਸਰਕਾਰੀ ਅਦਾਰਿਆਂ ਅਤੇ ਵਿਦਿਅਕ ਸੰਸਥਾਵਾਂ ਨੂੰ ਦਿੱਤੀ ਜਾ ਰਹੀ ਮੁਫ਼ਤ ਬਿਜਲੀ ਸਹੂਲਤ ਖੋਹ ਲਈ ਹੈ। ਇਸ ਸਬੰਧੀ ਹੁਕਮ ਅਡੀਸ਼ਨਲ ਐਸ.ਸੀ. ਪੱਛਮ ਜੋਨ ਬਠਿੰਡਾ ਵਲੋਂ ਜਾਰੀ ਕੀਤੇ ਗਏ ਹਨ। ਜਾਰੀ ਕੀਤੇ ਗਏ ਹੁਕਮਾਂ ਵਿਚ ਲਿਖਿਆ ਗਿਆ ਹੈ ਕਿ, ਅਜਿਹੇ ਘਰੇਲੂ ਖਪਤਕਾਰ, ਜੋ ਕਿ ਸਰਕਾਰੀ ਹਸਪਤਾਲ/ਸਰਕਾਰੀ ਡਿਸਪੈਂਸਰੀਆਂ, ਸਾਰੇ ਪੂਜਾ ਸਥਾਨ, ਸਰਕਾਰੀ ਖੇਡ ਸੰਸਥਾਵਾਂ, ਸੈਨਿਕ ਰੈਸਟ ਹਾਊਸ, ਸਰਕਾਰੀ/ ਸਰਕਾਰੀ ਸਹਾਇਤਾ ਪ੍ਰਾਪਤ ਵਿਦਿਅਕ ਸੰਸਥਾਵਾਂ ਅਤੇ ਅਟੈਚਡ ਹੋਸਟਲ ਅਧੀਨ ਆਉਂਦੇ ਹਨ, ਇਹਨਾਂ ਖਪਤਕਾਰਾਂ ਨੂੰ ਘਰੇਲੂ ਕੈਟਾਗਿਰੀ ਅਧੀਨ ਹੋਣ ਦੇ ਬਾਵਜੂਦ ਵੀ 300/600 ਯੂਨਿਟਾਂ ਦੀ ਮੁਫਤ ਬਿਜਲੀ ਦੀ ਸਹੂਲਤ ਨਹੀਂ ਦੇਣੀ ਹੈ। ਹੇਠਲੇ ਲਿੰਕ 'ਤੇ ਕਲਿੱਕ ਕਰਕੇ ਪੜ੍ਹੋ ਲਿਸਟ- https://drive.google.com/file/d/1udMsTImZYQ6AsOMw9fbEnhxYwvcSJs__/view?usp=share_link 

      ਹੁਕਮਾਂ ਵਿਚ ਇਹ ਵੀ ਕਿਹਾ ਗਿਆ ਹੈ ਕਿ, ਐਡੀਸ਼ਨਲ ਐਸ.ਸੀ. ਪਾਵਰਕਾਮ ਬਠਿੰਡਾ ਵੱਲੋਂ ਪ੍ਰਾਪਤ ਹੋਈ ਲਿਸਟ ਵਿੱਚ ਵੰਡ ਪੱਛਮ ਜੋਨ ਅਧੀਨ ਆਉਂਦੇ ਵੱਖ-ਵੱਖ ਵੰਡ ਉੱਪ ਮੰਡਲਾਂ ਅਧੀਨ ਅਜਿਹੇ ਖਾਤੇ ਚੈੱਕ ਕੀਤੇ ਗਏ ਅਤੇ ਪਾਇਆ ਗਿਆ ਕਿ ਇਹਨਾਂ ਖਪਤਕਾਰਾਂ ਤੇ ਉਪਰੋਕਤ ਛੋਟ ਲਾਗੂ ਨਹੀਂ ਹੁੰਦੀ। ਸਖ਼ਤ ਹੁਕਮਾਂ ਵਿਚ ਇਹ ਸਾਫ਼ ਸਾਫ਼ ਲਿਖਿਆ ਗਿਆ ਹੈ ਕਿ, ਸਮੂਹ ਵੰਡ ਉੱਪ ਮੰਡਲ, ਅਧੀਨ ਵੰਡ ਪੱਛਮ ਜੋਨ ਪਾਵਰਕਾਮ ਬਠਿੰਡਾ ਅਧੀਨ ਆਉਂਦੇ ਹਰ ਖਾਤੇ ਨੂੰ ਚੈੱਕ ਕਰਕੇ ਬਣਦੀ ਅਡਵਾਈਸ 71 (ਨਾਨ ਸੋਪ) ਅਤੇ ਸੈਪ ਅਧੀਨ ਖਾਤਿਆਂ ਵਿੱਚ NFG_NON300 ਫਲੈਗ ਤੁਰੰਤ ਸੈਟ ਕੀਤਾ ਜਾਵੇ ਤਾਂ ਜੋ ਉਪਰੋਕਤ ਖਾਤਿਆਂ ਨੂੰ ਮਿਲ ਰਹੀ ਛੋਟ ਬੰਦ ਹੋ ਸਕੇ। ਇਹਨਾਂ ਖਾਤਿਆਂ ਨੂੰ ਹਵਾਲਾ ਦਰਜ ਸਰਕੂਲਰ ਜਾਰੀ ਹੋਣ ਤੋਂ ਹੁਣ ਤੱਕ ਦਿੱਤੀ ਗਈ ਬਿਜਲੀ ਛੋਟ ਨੂੰ ਸਬੰਧਤ ਖਾਤਿਆਂ ਨੂੰ ਚਾਰਜ ਕੀਤੀ ਜਾਵੇ, ਕਿਉਂਕਿ ਉਪਰੋਕਤ ਛੋਟ ਮਿਲਣ ਨਾਲ ਮਹਿਕਮੇ ਨੂੰ ਵਿੱਤੀ ਨੁਕਸਾਨ ਹੋ ਰਿਹਾ ਹੈ। ਇਸ ਦੇ ਨਾਲ ਹੀ ਵਰਤੋਂ ਕੀਤੀ ਬਿਜਲੀ ਦਾ ਚਾਰਜ ਦੀ ਵਸੂਲੀ ਕਰਨ ਦੇ ਵੀ ਹੁਕਮ ਦਿੱਤੇ ਗਏ ਹਨ। ਹੇਠਲੇ ਲਿੰਕ 'ਤੇ ਕਲਿੱਕ ਕਰਕੇ ਪੜ੍ਹੋ ਲਿਸਟ- https://drive.google.com/file/d/1udMsTImZYQ6AsOMw9fbEnhxYwvcSJs__/view?usp=share_link 

Related Post