DECEMBER 9, 2022
post

Jasbeer Singh

(Chief Editor)

Latest update

ਸੀ.ਬੀ.ਏ ਇੰਨਫੋਟੈਕ ਦੀ ਇਕ ਹੋਰ ਵਿਦਿਆਰਥਣ ਨੂੰ ਆਈ.ਟੀ ਕੰਪਨੀ ਨੇ ਦਿੱਤੀ ਨੌਕਰੀ

post-img

ਸੀ.ਬੀ.ਏ ਇੰਨਫੋਟੈਕ ਦੀ ਇਕ ਹੋਰ ਵਿਦਿਆਰਥਣ ਨੂੰ ਆਈ.ਟੀ ਕੰਪਨੀ ਨੇ ਦਿੱਤੀ ਨੌਕਰੀ

ਵਿਦਿਆਰਥੀਆਂ ਚੰਗਾ ਭਵਿੱਖ ਬਣਾਉਣਾ ਹੀ ਸੀ.ਬੀ.ਏ ਇਨਫੋਟੈਕ ਦਾ ਮੁੱਖ ਮਕਸਦ : ਇੰਜੀ : ਸੰਦੀਪ ਕੁਮਾਰ


ਗੁਰਦਾਸਪੁਰ, 24 ਫਰਵਰੀ  2023 :  ਕੰਪਿਊਟਰ ਅਤੇ ਆਈ.ਟੀ ਨਾਲ ਸਬੰਧਤ ਕੋਰਸਾਂ ਦੀ ਕੋਚਿੰਗ ਦੇਣ ਵਾਲੀ ਮਸ਼ੂਹਰ ਸੰਸਥਾ ਸੀ.ਬੀ.ਏ ਇਨਫੋਟੈਕ ਗੁਰਦਾਸਪੁਰ ਦੀ ਇਕ ਹੋਰ ਵਿਦਿਆਰਥਣ ਜਿਸ ਨੇ ਆਈ.ਟੀ ਦਾ ਕੋਰਸ ਕੀਤਾ ਸੀ ਉਸ ਨੂੰ ਨਾਮਵਰ ਆਈ.ਟੀ ਕੰਪਨੀ ਵਲੋਂ ਪਲੇਸਮੈਂਟ ਕਰਦੇ ਹੋਏ ਨੌਕਰੀ ਦਿੱਤੀ ਹੈ। ਇਸ ਮੌਕੇ ਸੀ.ਬੀ.ਏ ਇਨਫੋਟੈਕ ਦੇ ਐਮ.ਡੀ ਇੰਜੀ :ਸੰਦੀਪ ਕੁਮਾਰ ਨੇ ਦੱਸਿਆ ਕਿ ਜਦੋਂ ਵੀ ਕੋਈ ਵਿਦਿਆਰਥੀ ਕੋਰਸ ਨੂੰ ਵਧੀਆ ਢੰਗ ਅਤੇ ਪੂਰੀ ਮੇਹਨਤ ਨਾਲ ਪਾਸ ਕਰਦਾ ਹੈ ਤਾਂ ਵੱਖ-ਵੱਖ ਕੰਪਨੀਆਂ ਹੋਣਹਾਰ ਵਿਦਿਆਰਥੀਆਂ ਨੂੰ ਪਹਿਲ ਦਿੰਦੀਆਂ ਹਨ। ਉਨਾਂ ਕਿਹਾ ਕਿ ਪੂਰੇ ਗੁਰਦਾਸਪੁਰ ਅੰਦਰ ਸੀ.ਬੀ.ਏ. ਇੰਫੋਟੈਕ ਇੱਕ ਅਜਿਹੀ ਕੰਪਨੀ ਹੈ ਜਿਸ ਨੇ ਹੁਣ ਤੱਕ ਸੈਂਕੜੇ ਵਿਦਿਆਰਥੀਆਂ ਨੂੰ ਵੱਖੋ ਵੱਖ ਕੰਪਨੀਆਂ ਵਿੱਚ ਨੌਕਰੀਆਂ ਦਿਵਾਈਆਂ ਹਨ ਅਤੇ ਸਾਡੇ ਵੱਲੋਂ ਤਿਆਰ ਕੀਤੇ ਵਿਦਿਆਰਥੀ ਆਪਣਾ ਭਵਿੱਖ ਬੜੇ ਵਧੀਆ ਢੰਗ ਨਾਲ ਬਣਾ ਰਹੇ ਹਨ। ਉਨਾਂ ਕਿਹਾ ਕਿ ਜਦੋਂ ਵੀ ਸਾਡੇ ਕਿਸੇ ਵਿਦਿਆਰਥੀ ਦੀ ਨੌਕਰੀ ਲਈ ਚੋਣ ਹੁੰਦੀ ਹੈ ਤਾਂ ਸਾਨੂੰ ਆਪਣੇ ਉਪਰ ਬਹੁਤ ਮਾਣ ਹੁੰਦਾ ਹੈ ਕਿਉਂਕਿ ਵਿਦਿਆਰਥੀ ਨੂੰ ਨੌਕਰੀ ਮਿਲਣ ਨਾਲ ਜਿਥੇ ਸਾਡੀ ਸੰਸਥਾ ਦਾ ਨਾਮ ਹੋਰ ਉਚਾ ਹੁੰਦਾ ਹੈ ਉਥੇ ਨਾਲ ਹੀ ਸਾਡੀ ਟੀਮ ਵਲੋਂ ਕੀਤੀ ਗਈ ਮੇਹਨਤ ਦਾ ਫਲ ਵੀ ਮਿਲਦਾ ਹੈ। ਇੰਜੀ.ਸੰਦੀਪ ਕੁਮਾਰ ਨੇ ਅੱਗੇ ਦੱਸਿਆ ਸਾਡੀ ਇਹੋ ਕੋਸ਼ਿਸ਼ ਹੁੰਦੀ ਹੈ ਕਿ ਜੋ ਵਿਦਿਆਰਥੀ ਕੰਪਿਊਟਰ ਜਾਂ ਆਈ.ਟੀ ਨਾਲ ਸਬੰਧਤ ਕੋਰਸਾਂ ਦੀ ਟ੍ਰੇਨਿੰਗ ਮੁਕੰਮਲ ਕਰਦਾ ਹੈ ਉਸ ਨੂੰ ਜਲਦ ਤੋਂ ਜਲਦ ਨੌਕਰੀ ਦਿਵਾਈ ਜਾਵੇ ਤਾਂ ਜੋ ਵਿਦਿਆਰਥੀ ਆਪਣੇ ਪੈਰਾਂ ਸਿਰ ਖੜਾ ਹੋ ਸਕੇ। ਇਸ ਮੌਕੇ ਗੱਲਬਾਤ ਕਰਦਿਆਂ ਨੌਕਰੀ ਪ੍ਰਾਪਤ ਵਿਦਿਆਰਥਣ ਮੁਸਕਾਨ ਨੇ ਕਿਹਾ ਕਿ ਸੀ.ਬੀ.ਏ ਇਨਫੋਟੈਕ ਜਿਲਾ ਗੁਰਦਾਸਪੁਰ ਅੰਦਰ ਇਕੋ ਇਕ ਅਜਿਹੀ ਸੰਸਥਾ ਹੈ ਆਪਣੇ ਵਿਦਿਆਰਥੀ ਹਰ ਸੰਭਵ ਮਦਦ ਕਰਦੀ ਹੈ। ਉਹਨਾਂ ਨੇ ਹੋਰਨਾਂ ਵਿਦਿਆਰਥੀਆਂ ਨੂੰ ਵੀ ਅਪੀਲ ਕੀਤੀ ਕਿ ਜੇਕਰ ਉਹ ਚੰਗੀ ਕੰਪਨੀ ਵਿਚ ਨੌਕਰੀ ਹਾਸਲ ਕਰਨਾ ਚਾਹੁੰਦੇ ਹਨ ਤਾਂ ਅੱਜ ਹੀ ਸੀ.ਬੀ.ਏ ਇਨਫੋਟੈਕ ਵੀ ਦਾਖਲਾ ਲੈ ਕੇ ਕੋਚਿੰਗ ਪ੍ਰਾਪਤ ਕਰਨ।

Related Post