DECEMBER 9, 2022
post

Jasbeer Singh

(Chief Editor)

Latest update

ਕਾਂਗਰਸ ਸੈਸ਼ਨ ਦਾ ਅੱਜ ਦੂਜਾ ਦਿਨ

post-img

ਕਾਂਗਰਸ ਸੈਸ਼ਨ ਦਾ ਅੱਜ ਦੂਜਾ ਦਿਨ

ਪ੍ਰਿਅੰਕਾ ਗਾਂਧੀ ਅੱਜ ਸਵੇਰੇ ਪਹੁੰਚੀ ਰਾਏਪੁਰ

ਚੰਡੀਗੜ੍ਹ,25ਫਰਵਰੀ(ਵਿਸ਼ਵ ਵਾਰਤਾ)-ਅੱਜ ਕਾਂਗਰਸ ਦੇ ਰਾਸ਼ਟਰੀ ਸੰਮੇਲਨ ਦਾ ਦੂਜਾ ਦਿਨ ਹੈ। ਸੋਨੀਆ ਅਤੇ ਰਾਹੁਲ ਗਾਂਧੀ ਤੋਂ ਬਾਅਦ ਪ੍ਰਿਅੰਕਾ ਗਾਂਧੀ ਵੀ ਅੱਜ ਸਵੇਰੇ ਰਾਏਪੁਰ ਪਹੁੰਚੇ ਹਨ।

 

ਹਵਾਈ ਅੱਡੇ ‘ਤੇ ਮੁੱਖ ਮੰਤਰੀ ਭੁਪੇਸ਼ ਬਘੇਲ ਨੇ ਉਨ੍ਹਾਂ ਦਾ ਸਵਾਗਤ ਕੀਤਾ। ਜਿਵੇਂ ਹੀ ਉਹ ਬਾਹਰ ਆਏ ਤਾਂ ਵਰਕਰਾਂ ਨੇ ਉਨ੍ਹਾਂ ‘ਤੇ ਫੁੱਲਾਂ ਦੀ ਵਰਖਾ ਕੀਤੀ। ਪ੍ਰਿਅੰਕਾ ਲਈ ਇੱਕ ਕਿਲੋਮੀਟਰ ਦੀ ਦੂਰੀ ਤੱਕ ਗੁਲਾਬ ਦੀਆਂ ਪੱਤੀਆਂ ਵਿਛਾਈਆਂ ਗਈਆਂ। ਅੱਜ ਮਲਿਕਾਅਰਜੁਨ ਖੜਗੇ ਅਤੇ ਸੋਨੀਆ ਗਾਂਧੀ ਤਿੰਨ ਦਿਨਾਂ ਸੰਮੇਲਨ ਨੂੰ ਸੰਬੋਧਨ ਕਰਨਗੇ। ਇਸਦੇ ਨਾਲ ਹੀ ਰਾਹੁਲ ਸੰਮੇਲਨ ਦੇ ਆਖ਼ਰੀ ਦਿਨ ਐਤਵਾਰ ਨੂੰ ਸੰਬੋਧਨ ਕਰਨਗੇ।

Related Post