DECEMBER 9, 2022
post

Jasbeer Singh

(Chief Editor)

Latest update

ਵਿਸ਼ਵ ਬੈਂਕ ਦੇ ਪ੍ਰਧਾਨ ਹੋਣਗੇ ਅਜੈ ਸਿੰਘ ਬੰਗਾ

post-img

ਵਿਸ਼ਵ ਬੈਂਕ ਦੇ ਪ੍ਰਧਾਨ ਹੋਣਗੇ ਅਜੈ  ਸਿੰਘ ਬੰਗਾ

ਨਾਮਜ਼ਦ ਕੀਤੇ ਜਾਣ ਵਾਲੇ ਭਾਰਤੀ ਮੂਲ ਦੇ ਪਹਿਲੇ ਸਿੱਖ

ਰਾਸ਼ਟਰਪਤੀ ਬਿਡੇਨ ਨੇ ਕੀਤਾ ਐਲਾਨ

ਮਾਸਟਰਕਾਰਡ ਦੇ ਸਾਬਕਾ ਸੀਈਓ ਹਨ ਅਜੈ ਬੰਗਾ

ਚੰਡੀਗੜ੍ਹ, 24ਫਰਵਰੀ(ਵਿਸ਼ਵ ਵਾਰਤਾ)-ਮਾਸਟਰਕਾਰਡ ਦੇ ਸਾਬਕਾ ਸੀਈਓ ਅਜੈ ਸਿੰਘ ਬੰਗਾ ਵਿਸ਼ਵ ਬੈਂਕ ਦੇ ਨਵੇਂ ਪ੍ਰਧਾਨ ਹੋਣਗੇ। ਉਹ ਇਸ  ਅਹੁਦੇ ਲਈ ਨਾਮਜ਼ਦ ਕੀਤੇ ਜਾਣ ਵਾਲੇ ਭਾਰਤੀ ਮੂਲ ਦੇ ਪਹਿਲੇ ਸਿੱਖ ਵਿਅਕਤੀ ਹਨ। ਅਮਰੀਕੀ ਰਾਸ਼ਟਰਪਤੀ ਜੋ ਬਿਡੇਨ ਨੇ ਵੀਰਵਾਰ ਨੂੰ ਇਹ ਐਲਾਨ ਕੀਤਾ। ਉਨ੍ਹਾਂ ਨੂੰ ਵਿਸ਼ਵ ਬੈਂਕ ਦੇ ਮੌਜੂਦਾ ਪ੍ਰਧਾਨ ਡੇਵਿਡ ਮਾਲਪਾਸ ਵੱਲੋਂ ਅਪ੍ਰੈਲ 2024 ਤੋਂ ਪਹਿਲਾਂ ਅਹੁਦਾ ਛੱਡਣ ਦੇ ਐਲਾਨ ਤੋਂ ਬਾਅਦ ਨਾਮਜ਼ਦ ਕੀਤਾ ਗਿਆ ਹੈ। ਵਰਤਮਾਨ ਵਿੱਚ 63 ਸਾਲਾ ਭਾਰਤੀ-ਅਮਰੀਕੀ ਬੰਗਾ ਪ੍ਰਾਈਵੇਟ ਇਕੁਇਟੀ ਫੰਡ ਜਨਰਲ ਅਟਲਾਂਟਿਕ ਦੇ ਉਪ-ਚੇਅਰਮੈਨ ਹਨ।

Related Post