DECEMBER 9, 2022
post

Jasbeer Singh

(Chief Editor)

Latest update

ਅਮਰੀਕਾ ਦੇ ਰਾਸ਼ਟਰਪਤੀ ਅਹੁਦੇ ਦੀ ਦਾਅਵੇਦਾਰ ਨਿੱਕੀ ਹੇਲੀ ਦਾ ਪਾਕਿਸਤਾਨ ਨੂੰ ਲੈ ਕੇ ਵੱਡਾ ਬਿਆਨ

post-img

ਅਮਰੀਕਾ ਦੇ ਰਾਸ਼ਟਰਪਤੀ ਅਹੁਦੇ ਦੀ ਰਿਪਬਲਿਕਨ ਦੀ ਉਮੀਦਵਾਰ ਨਿੱਕੀ ਹੇਲੀ ਦਾ ਵੱਡਾ ਬਿਆਨ ਸਾਹਮਣੇ ਆਇਆ ਹੈ । ਨਿੱਕੀ ਹੇਲੀ ਨੇ ਨਿਊਯਾਰਕ ਪੋਸਟ ਵਿੱਚ ਇਹ ਲਿਿਖਆ ਹੈ ਕਿ ਇੱਕ ਕਮਜ਼ੋਰ ਅਮਰੀਕਾ ਹੀ ਦੁਸ਼ਟ ਦੇਸ਼ਾਂ ਦੀ ਮਦਦ ਕਰਦਾ ਹੈ । ਬੀਤੇ ਸਾਲ ਹੀ ਅਮਰੀਕਾ ਨੇ ਚੀਨ, ਪਾਕਿਸਤਾਨ ਅਤੇ ਇਰਾਕ ਜਿਹੇ ਦੇਸ਼ਾਂ ਉੱਤੇ 46 ਅਰਬ ਰੁਪਏ ਖਰਚ ਕੀਤੇ ਹਨ । ਇਸ ਦੇ ਨਾਲ ਹੀ ਉਨ੍ਹਾਂ ਨੇ ਕਿਹਾ ਕਿ ਪਾਕਿਸਤਾਨ ਦੁਨੀਆ ਦੇ ਦੁਸ਼ਟ ਦੇਸ਼ਾਂ ਵਿੱਚੋਂ ਇੱਕ ਦੇਸ਼ ਹੈ । ਅਰੀਕਾ ਨੇ ਆਪਣੀਆਂ ਕਮਜ਼ੋਰੀਆਂ ਦੇ ਚੱਲਦਿਆਂ ਹੁਣ ਤੱਕ ਅਰਬਾਂ ਡਾਲਰ ਪਾਕਿਸਤਾਨ ਉੱਤੇ ਲੁਟਾਏ ਹਨ । ਇਸ ਲਈ ਅਮਰੀਕਾ ਦੇ ਜੋ ਲੋਕ ਟੈਕਸ ਭਰਦੇ ਹਨ ਉਨ੍ਹਾਂ ਨੂੰ ਹੱਕ ਹੈ ਕਿ ਉਹ ਇਹ ਜਾਣ ਸਕਣ ਕਿ ਉਨ੍ਹਾਂ ਦਾ ਪੈਸਾ ਕਿੱਥੇ ਜਾ ਰਿਹਾ ਹੈ । ਇਸ ਪੈਸੇ ਦੇ ਨਾਲ ਅਮਰੀਕਾ ਲਈ ਕੀ ਕੀਤਾ ਜਾ ਰਿਹਾ ਹੈ ।

ਇਸ ਦੇ ਨਾਲ ਹੀ ਨਿੱਕੀ ਹੇਲੀ ਨੇ ਕਿਹਾ ਕਿ ਇੱਕ ਕਮਜ਼ੋਰ ਅਮਰੀਕਾ ਬੁਰੇ ਦੇਸ਼ਾਂ ਉੱਤੇ ਆਪਣਾ ਪੈਸਾ ਲੁਟਾਉਂਦਾ ਹੈ । ਬੀਤੇ ਸਾਲ ਸਿਰਫ ਪਾਕਿਸਤਾਨ, ਇਰਾ ਅਤੇ ਜ਼ਿੰਬਾਬਵੇ ਜਿਹੇ ਦੇਸ਼ਾਂ ਨੂੰ ਲੱਖਾਂ ਅਰਬ ਡਾਲਰ ਦਿੱਤੇ ਹਨ । ਇਸ ਤੋਂ ਇਲਾਵਾ ਹੇਲੀ ਨੇ ਟਵੀਟ ਕਰ ਕੇ ਕਿਹਾ ਹੈ ਕਿ ਅਮਰੀਕਾ ਦੁਨੀਆ ਦਾ ਏਟੀਐਮ ਨਹੀਂ ਬਣ ਸਕਦਾ। ਬਤੌਰ ਰਾਸ਼ਟਰਪਤੀ ਅਸੀਂ ਇਹ ਯਕੀਨੀ ਬਣਾਵਾਂਗੇ ਕਿ ਵਿਦੇਸ਼ ਨੀਤੀ ਵਿੱਚ ਕੁਝ ਬਦਲਾਅ ਕੀਤੇ ਜਾਣ ।ਇਸ ਲਈ ਆਪਣੇ ਦੁਸ਼ਮਣਾਂ ਨੂੰ ਆਰਥਿਕ ਮਦਦ ਦੇਣਾ ਬੰਦ ਕਰਨਾ ਸਾਡੀ ਯੋਜਨਾ ਦਾ ਹਿੱਸਾ ਹੈ । ਹੇਲੀ ਨੇ ਯਾਦ ਦੁਆਇਆ ਕਿ ਜੋ ਦੇਸ਼ ਸਾਡੇ ਦੇਸ਼ ਦੇ ਨਾਲ ਨਫਰਤ ਕਰਦੇ ਹਨ ਉਨ੍ਹਾਂ ਦਾ ਇੱਕ-ਇੱਕ ਸੇਂਟ ਤੱਕ ਕੱਟਿਆ ਜਾਵੇਗਾ । ਇੱਕ ਗੌਰਵਸ਼ਾਲੀ ਅਕਰੀਕਾ ਆਪਣੀ ਜਨਤਾ ਦੀ ਮਿਹਨਤ ਦੀ ਕਮਾਈ ਬਰਬਾਦ ਨਹੀਂ ਕਰਦਾ ਹੈ। ਸਿਰਫ ਇਹੀ ਨੇਤਾ ਸਾਡੇ ਵਿਸ਼ਵਾਸ

ਇਸ ਤੋਂ ਇਲਾਵਾ ਸਾਊਥ ਕੈਰੋਲੀਨਾ ਵਿੱਚ ਦੋ ਕਾਰਜਕਾਲਾਂ ਵਿੱਚ ਰਾਜਪਾਲ ਰਹਿ ਚੁੱਕੀ ਹੇਲੀ ਨਿੱਕੀ 2024 ਦੇ ਰਾਸ਼ਟਰਪਤੀ ਚੋਣਾਂ ਦੇ ਲਈ ਆਪਣੀ ਦਾਅਵੇਦਾਰੀ ਪੇਸ਼ ਕਰ ਚੁੱਕੀ ਹੈ । ਹੇਲੀ ਦੇ ਮੁਤਾਬਕ ਬਾਈਡੇਨ ਪ੍ਰਸ਼ਾਸਨ ਉਸ ਪਾਕਿਸਤਾਨ ਨੂੰ ਸਗਾਇਤਾ ਬਹਾਲ ਕਰ ਦਿੱਤੀ ਹੈ ਜਿਥੇ ਦਰਜਨ ਭਰ ਅੱਤਵਾਦੀ ਸੰਗਠਨਾਂ ਦਾ ਡੇਰਾ ਹੈ । ਇਸ ਦੇ ਨਾਲ ਹੀ ਜੋ ਸਰਕਾਰ ਪੂਰੀ ਤਰ੍ਹਾਂ ਚੀਨ ਦੇ ਅੱਗੇ ਝੁਕ ਗਈ ਹੈ। 

ਸੰਯੁਕਤ ਰਾਸ਼ਟਰ ਵਿੱਚ ਅਮਰੀਕਾ ਦੀ ਰਾਜਦੂਤ ਰਹਿ ਚੁੱਕੀ ਨਿੱਕੀ ਨੇ ਸਾਬਕਾ ਰਾਸ਼ਟਰਪਤੀ ਡੋਨਾਲਡ ਟਰੰਪ ਦੀ ਹੀ ਤਰਜ਼ ਉੱਤੇ ਪਾਕਿਸਤਾਨ ਦਾ ਵਿਰੋਧ ਕੀਤਾ ਹੈ,ਜਿਨ੍ਹਾਂ ਨੇ ਉਸ ’ਤੇ ਅਰਬਾਂ ਦੀ ਮਦਦ ਦੇ ਬਾਵਜੂਦ ਅਮਰੀਕਾ ਨੂੰ ਧੋਖਾ ਦੇਣ ਅਤੇ ਉਸ ਦੇ ਨਾਲ ਝੂਠ ਬੋਲਣ ਦਾ ਇਲਜ਼ਾਮ ਲਾਇਆ ਸੀ।

Related Post